|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੱਤ ਦਿਨ ਪਹਿਲਾਂ ਲਾਪਤਾ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ

ਲੋਹਟਬੱਦੀ : 7 ਦਿਨ ਪਹਿਲਾਂ ਲਾਪਤਾ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਪੁਲਿਸ ਨੇ ਨਹਿਰ 'ਚੋਂ ਬਰਾਮਦ ਕਰ ਲਈਆਂ। ਮਿ੍ਤਕਾ ਆਪਣੀ ਬਿਮਾਰ ਮਾਂ ਦਾ ਪਤਾ ਲੈਣ ਲਈ ਪੁੱਤ ਨਾਲ ਗਈ ਸੀ। ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬੜੂੰਦੀ ਦੀ ਵਸਨੀਕ ਰਾਜਵੰਤ ਕੌਰ (36) ਪਤਨੀ ਜਗਵੰਤ ਸਿੰਘ ਆਪਣੇ 7 ਸਾਲਾ ਬੇਟੇ ਅਭੀਜੋਤ ਸਿੰਘ ਨਾਲ 19 ਮਾਰਚ ਨੂੰ ਸਵੇਰੇ 11

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੋਹਟਬੱਦੀ : 7 ਦਿਨ ਪਹਿਲਾਂ ਲਾਪਤਾ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਪੁਲਿਸ ਨੇ ਨਹਿਰ 'ਚੋਂ ਬਰਾਮਦ ਕਰ ਲਈਆਂ। ਮਿ੍ਤਕਾ ਆਪਣੀ ਬਿਮਾਰ ਮਾਂ ਦਾ ਪਤਾ ਲੈਣ ਲਈ ਪੁੱਤ ਨਾਲ ਗਈ ਸੀ। ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬੜੂੰਦੀ ਦੀ ਵਸਨੀਕ ਰਾਜਵੰਤ ਕੌਰ (36) ਪਤਨੀ ਜਗਵੰਤ ਸਿੰਘ ਆਪਣੇ 7 ਸਾਲਾ ਬੇਟੇ ਅਭੀਜੋਤ ਸਿੰਘ ਨਾਲ 19 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੇ ਪੇਕੇ ਪਿੰਡ ਤਲਵੰਡੀ ਖੁਰਦ ਵਿਖੇ ਆਪਣੀ ਮਾਂ ਦੀ ਖ਼ਬਰ ਲੈਣ ਲਈ ਗਈ ਸੀ ਪਰ ਉਹ ਨਾ ਤਾਂ ਆਪਣੇ ਪੇਕੇ ਪਿੰਡ ਪਹੁੰਚੀ ਤੇ ਨਾ ਹੀ ਸਹੁਰੇ ਘਰ ਵਾਪਸ ਪਰਤੀ।

ਸੰਬੰਧਿਤ ਖ਼ਬਰਾਂ

ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਭਾਲ ਕਰਨ ਉਪਰੰਤ ਉਸ ਦੀ ਗੁਮਸ਼ੁਦਗੀ ਸਬੰਧੀ ਪੁਲਿਸ ਚੌਕੀ ਲੋਹਟਬੱਦੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਨੇ ਰਾਜਵੰਤ ਕੌਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਰਾੜਾ ਸਾਹਿਬ ਇਲਾਕੇ ਦੀ ਨਿਕਲੀ, ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਰਾੜਾ ਸਾਹਿਬ ਇਲਾਕੇ 'ਚ ਭਾਲ ਕੀਤੀ ਤਾਂ ਪਿੰਡ ਖਟੜਾ ਨੇੜੇ ਨਹਿਰ 'ਚੋਂ ਅਭੀਜੋਤ ਦੀ ਲਾਸ਼ ਤੈਰਦੀ ਦਿਖਾਈ ਦਿੱਤੀ। ਆਲੇ-ਦੁਆਲੇ ਹੋਰ ਭਾਲ ਕਰਨ 'ਤੇ ਉਸ ਦੀ ਮਾਂ ਦੀ ਵੀ ਲਾਸ਼ ਬਰਾਮਦ ਹੋ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਮਿ੍ਤਕਾ ਦੇ ਪਤੀ ਜਗਵੰਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!