|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾੜੇ ਨੇ ਕੌੜੀ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ

ਬਨੂੜ : ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ ਤੇ ਲੋਕਰਾਜ ਦੇ ਸਭ ਤੋਂ ਵੱਡੇ ਅਮਲ ਵਿਚ ਬਣਦਾ ਸਹਿਯੋਗ ਦਿੱਤਾ। ਇਸ ਮੌਕੇ ਉਸ ਨਾਲ ਪਿੰਡ ਦੇ ਨੌਜਵਾਨ ਆਗੂ ਅਮਨਦੀਪ ਸਿੰਘ ਮੌਜੂਦ ਸਨ। ਲਾੜੇ ਰਾਕੇਸ਼ ਕੁਮਾਰ ਨੇ ਵੋਟ ਪਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਸ ਦੀ ਸ਼ਾਦੀ ਹੋਣੀ ਹੈ ਤੇ ਉਸ ਨੇ ਸ਼ੁਤਰਾਣਾ ਵਿਖੇ ਵ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਨੂੜ : ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ ਤੇ ਲੋਕਰਾਜ ਦੇ ਸਭ ਤੋਂ ਵੱਡੇ ਅਮਲ ਵਿਚ ਬਣਦਾ ਸਹਿਯੋਗ ਦਿੱਤਾ। ਇਸ ਮੌਕੇ ਉਸ ਨਾਲ ਪਿੰਡ ਦੇ ਨੌਜਵਾਨ ਆਗੂ ਅਮਨਦੀਪ ਸਿੰਘ ਮੌਜੂਦ ਸਨ। ਲਾੜੇ ਰਾਕੇਸ਼ ਕੁਮਾਰ ਨੇ ਵੋਟ ਪਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਸ ਦੀ ਸ਼ਾਦੀ ਹੋਣੀ ਹੈ ਤੇ ਉਸ ਨੇ ਸ਼ੁਤਰਾਣਾ ਵਿਖੇ ਵਿਆਹੁਣ ਜਾਣਾ ਹੈ।

ਸੰਬੰਧਿਤ ਖ਼ਬਰਾਂ

ਲਾੜੇ ਰਾਕੇਸ਼ ਨੇ ਅੱਗੇ ਆਖਿਆ ਕਿ ਉਸ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨੀ ਜ਼ਰੂਰੀ ਸਮਝੀ ਹੈ ਤੇ ਇਸੇ ਲਈ ਬਰਾਤ ਤੋਂ ਪਹਿਲਾਂ ਵੋਟ ਪਾਉਣ ਆਏ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਦਲਬੀਰ ਚੰਦ ਤੇ ਮਾਤਾ ਕਿ੍ਸ਼ਨਾ ਦੇਵੀ ਮੌਜੂਦ ਸਨ ਤੇ ਉਨ੍ਹਾਂ ਨੇ ਵੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਪੂਰੇ ਮੈਂਬਰਾਂ ਨੇ ਬਰਾਤ ਵਿਚ ਜਾਣ ਤੋਂ ਪਹਿਲਾਂ ਆਪਣੀ ਵੋਟ ਪਾਈ ਹੈ। ਸਾਰਾ ਪਰਿਵਾਰ ਇਸ ਨੂੰ ਲੋਕਰਾਜੀ ਅਮਲ ਵਿਚ ਜ਼ਰੂਰੀ ਕਾਰਜ ਸਮਝਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!