|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਘਰ ਅੱਗੇ ਤੂੜੀ ਸੁੱਟਣ ਨੂੰ ਲੈ ਕੇ ਹੋਏ ਝਗੜੇ 'ਚ ਭਰਾ ਨੇ ਕੀਤਾ ਆਪਣੇ ਹੀ ਸਕੇ ਭਰਾ ਦਾ ਕਤਲ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਬਹਾਦਰਗੜ੍ਹ ਵਿਖੇ ਇਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਦੋਵਾਂ ਭਰਾਵਾਂ ਦੀ ਆਪਸ 'ਚ ਬਣਦੀ ਨਹੀਂ ਸੀ ਅਤੇ ਵੱਖੋ-ਵੱਖ ਘਰ ਵਿਚ ਰਹਿੰਦੇ ਸਨ ਪਰ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣਬੁੱਝ ਕੇ ਤੂੜੀ ਸੁੱਟਦਾ ਹੁੰਦਾ ਸੀ।

NRI Post Desk · 1681 ਦਿਨ ਪਹਿਲਾਂ · ਅੱਪਡੇਟ 1681 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਬਹਾਦਰਗੜ੍ਹ ਵਿਖੇ ਇਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਦੋਵਾਂ ਭਰਾਵਾਂ ਦੀ ਆਪਸ 'ਚ ਬਣਦੀ ਨਹੀਂ ਸੀ ਅਤੇ ਵੱਖੋ-ਵੱਖ ਘਰ ਵਿਚ ਰਹਿੰਦੇ ਸਨ ਪਰ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣਬੁੱਝ ਕੇ ਤੂੜੀ ਸੁੱਟਦਾ ਹੁੰਦਾ ਸੀ।

ਸੰਬੰਧਿਤ ਖ਼ਬਰਾਂ

ਜਦੋਂ ਅਮਰ ਸਿੰਘ ਆਪਣੀ ਪਤਨੀ ਨਾਲ ਵੱਡੇ ਭਰਾ ਦੇ ਘਰ ਗੱਲ ਕਰਨ ਗਿਆ ਤਾਂ ਜਵਾਲਾ ਸਿੰਘ ਨੇ ਪਹਿਲਾਂ ਉਸ ਦੀ ਘਰਵਾਲੀ ਨੂੰ ਧੱਕਾ ਮਾਰਿਆ, ਜੋ ਕਿ ਕੰਧ ਵਿਚ ਵੱਜੀ ਤੇ ਦੋਵੇਂ ਭਰਾਵਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਵਿਚ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਨਾਲ ਅਮਰ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ।।ਡੀ.ਐੱਸ. ਪੀ. ਸੁਖ ਵਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਦੋਸ਼ੀ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!