|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਲਿਸ ਦਾ ਵਹਿਸ਼ੀ ਚਿਹਰਾ : ਗੋਦ 'ਚ ਬੱਚਾ ਚੁੱਕੇ ਪਿਤਾ 'ਤੇ ਵਰ੍ਹਾਏ ਡੰਡੇ; ਵੀਡੀਓ ਵਾਇਰਲ

ਨਿਊਜ਼ ਡੈਸਕ (ਜਸਕਮਲ) : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤੀ ਇਲਾਕੇ ਤੋਂ ਪੁਲਿਸ ਦਾ ਵਹਿਸ਼ੀ ਚਿਹਰਾ ਸਾਹਮਣੇ ਆਇਆ ਹੈ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਪੁਲਿਸ ਵੱਲੋਂ ਲਾਠੀਚਾਰਜ ਦੌਰਾਨ ਇਕ ਨੌਜਵਾਨ 'ਤੇ ਲਗਾਤਾਰ ਡੰਡੇ ਵਰ੍ਹਾਏ ਜਾ ਰਹੇ ਹਨ, ਜਿਸ ਨੇ ਕੁੱਛਣ ਇਕ ਜਵਾਕ ਚੁੱਕਿਆ ਹੋਇਆ ਹੈ। ਇਸ ਵੀਡੀਓ 'ਚ ਇਕ ਪੁਲਿਸ ਵਾਲਾ ਇ

NRI Post Desk · 1812 ਦਿਨ ਪਹਿਲਾਂ · ਅੱਪਡੇਟ 1812 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੁਲਿਸ ਦਾ ਵਹਿਸ਼ੀ ਚਿਹਰਾ : ਗੋਦ 'ਚ ਬੱਚਾ ਚੁੱਕੇ ਪਿਤਾ 'ਤੇ ਵਰ੍ਹਾਏ ਡੰਡੇ; ਵੀਡੀਓ ਵਾਇਰਲ
📷 NRI Post Desk

ਨਿਊਜ਼ ਡੈਸਕ (ਜਸਕਮਲ) : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤੀ ਇਲਾਕੇ ਤੋਂ ਪੁਲਿਸ ਦਾ ਵਹਿਸ਼ੀ ਚਿਹਰਾ ਸਾਹਮਣੇ ਆਇਆ ਹੈ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਪੁਲਿਸ ਵੱਲੋਂ ਲਾਠੀਚਾਰਜ ਦੌਰਾਨ ਇਕ ਨੌਜਵਾਨ 'ਤੇ ਲਗਾਤਾਰ ਡੰਡੇ ਵਰ੍ਹਾਏ ਜਾ ਰਹੇ ਹਨ, ਜਿਸ ਨੇ ਕੁੱਛਣ ਇਕ ਜਵਾਕ ਚੁੱਕਿਆ ਹੋਇਆ ਹੈ। ਇਸ ਵੀਡੀਓ 'ਚ ਇਕ ਪੁਲਿਸ ਵਾਲਾ ਇਕ ਸ਼ਖਸ 'ਤੇ ਡੰਡੇ ਵਰ੍ਹਾ ਰਿਹਾ ਹੈ, ਉਕਤ ਸ਼ਖਸ ਨੇ ਗੋਦ 'ਚ ਬੱਚਾ ਚੁੱਕਿਆ ਹੈ ਪਰ ਪੁਲਿਸ ਨੇ ਆਪਣੀ ਦਰਿੰਦਗੀ ਦਿਖਾਉਣ 'ਚ ਕੋਈ ਕਮੀ ਨਹੀਂ ਛੱਡੀ। ਉਕਤ ਬੱਚਾ ਰੋ ਰਿਹਾ ਹੈ ਪਰ ਪੁਲਿਸ ਵਾਲੇ ਨੂੰ ਤਰਸ ਨਹੀਂ ਆਇਆ ਤੇ ਉਹ ਲਗਾਤਾਰ ਉਸ ਦੀ ਕੁੱਟਮਾਰ ਕਰਦਾ ਰਿਹਾ।

ਸੰਬੰਧਿਤ ਖ਼ਬਰਾਂ

ਇਕ ਮਿੰਟ ਤੋਂ ਘੱਟ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਸ ਸ਼ਖਸ ਨੂੰ ਮਾਰਿਆ ਜਾ ਰਿਹਾ ਸੀ ਉਹ ਬਾਰ-ਬਾਰ ਪੁਲਿਸ ਨੂੰ ਅਪੀਲ ਕਰ ਰਿਹਾ ਸੀ ਕਿ ਉਸ ਦੇ ਬੱਚੇ ਦੇ ਲੱਗ ਜਾਵੇਗੀ ਪਰ ਪੁਲਿਸ ਵਾਲਾ ਮੰਨਣ ਨੂੰ ਤਿਆਰ ਨਹੀਂ ਸੀ। ਸੋਸ਼ਲ ਮੀਡੀਆ 'ਤੇ ਵਾਇਰਸ ਇਸ ਵੀਡੀਓ 'ਤੇ ਪੁਲਿਸ ਦੀ ਸਖਤ ਨਿੰਦਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡੰਡੇ ਵਰ੍ਹਾਉਣ ਵਾਲੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਆਪਣੀ ਸਫ਼ਾਈ 'ਚ ਕਿਹਾ ਹੈ ਕਿ ਜਿਸ ਸ਼ਖਸ ਨੂੰ ਮਾਰਿਆ ਜਾ ਰਿਹਾ ਹੈ ਉਸ ਦਾ ਭਰਾ ਹਸਪਤਾਲ 'ਚ ਦਹਿਸ਼ਤ ਫੈਲਾ ਰਿਹਾ ਸੀ।

ਉਥੇ ਹੀ ਇਸ ਮਾਮਲੇ ਨੂੰ ਭਾਜਪਾ ਸੰਸਦ ਵਰੁਣ ਗਾਂਧੀ ਨੇ ਵੀ ਚੁੱਕਿਆ ਹੈ। ਵਰੁਣ ਨੇ ਟਵੀਟ ਕਰ ਕੇ ਕਿਹਾ ਹੈ ਕਿ ਕਾਨੂੰਨੀ ਪ੍ਰਬੰਧ ਹੋ ਹਨ ਜਿਥੇ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਨੂੰ ਨਿਆਂ ਮਿਲ ਸਕੇ। ਇਹ ਨਹੀਂ ਕਿ ਨਿਆਂ ਮੰਗਣ ਵਾਲਿਆਂ ਨੂੰ ਨਿਆਂ ਦੀ ਥਾਂ ਇਸ ਵਹਿਸ਼ਤਾ ਦਾ ਸਾਹਮਣਾ ਕਰਨਾ ਪਵੇ। ਸਹੀ ਕਾਨੂੰਨੀ ਪ੍ਰਬੰਧ ਉਹ ਹੀ ਹਨ ਜਿਥੇ ਲੋਕਾਂ ਨੂੰ ਕਾਨੂੰਨ ਦਾ ਡਰ ਹੋਵੇ ਨਾ ਕਿ ਪੁਲਿਸ ਦਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!