|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਸਰਕਾਰ ਨੇ ਪੂਰਬੀ ਯੂਰਪ 'ਚ ਹੋਰ ਸੈਨਿਕ ਕੀਤੇ ਤਾਇਨਾਤ, ਜਾਣੋ ਕਾਰਨ

ਨਿਊਜ਼ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੂਸ ਵੱਲੋਂ ਡੋਨੇਟਸਕ ਤੇ ਲੁਹਾਨਸਕ ਪੀਪਲਜ਼ ਰੀਪਬਲਿਕ ਨੂੰ ਮਾਨਤਾ ਦੇਣ ਤੋਂ ਬਾਅਦ ਰੂਸ-ਯੂਕਰੇਨ ਤਣਾਅ ਵਧ ਗਿਆ ਹੈ, ਇਸ ਲਈ ਕੈਨੇਡਾ ਪੂਰਬੀ ਯੂਰਪ 'ਚ 460 ਵਾਧੂ ਸੈਨਿਕਾਂ ਦੀ ਤਾਇਨਾਤੀ ਕਰੇਗਾ। ਟਰੂਡੋ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਅੱਜ ਮੈਂ ਓਪਰੇਸ਼ਨ ਰਿਸ਼ੌਰੈਂਸ ਲਈ ਕੈਨੇਡੀਅ

NRI Post Desk · 1737 ਦਿਨ ਪਹਿਲਾਂ · ਅੱਪਡੇਟ 1737 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਸਰਕਾਰ ਨੇ ਪੂਰਬੀ ਯੂਰਪ 'ਚ ਹੋਰ ਸੈਨਿਕ ਕੀਤੇ ਤਾਇਨਾਤ, ਜਾਣੋ ਕਾਰਨ
📷 NRI Post Desk

ਨਿਊਜ਼ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੂਸ ਵੱਲੋਂ ਡੋਨੇਟਸਕ ਤੇ ਲੁਹਾਨਸਕ ਪੀਪਲਜ਼ ਰੀਪਬਲਿਕ ਨੂੰ ਮਾਨਤਾ ਦੇਣ ਤੋਂ ਬਾਅਦ ਰੂਸ-ਯੂਕਰੇਨ ਤਣਾਅ ਵਧ ਗਿਆ ਹੈ, ਇਸ ਲਈ ਕੈਨੇਡਾ ਪੂਰਬੀ ਯੂਰਪ 'ਚ 460 ਵਾਧੂ ਸੈਨਿਕਾਂ ਦੀ ਤਾਇਨਾਤੀ ਕਰੇਗਾ। ਟਰੂਡੋ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਅੱਜ ਮੈਂ ਓਪਰੇਸ਼ਨ ਰਿਸ਼ੌਰੈਂਸ ਲਈ ਕੈਨੇਡੀਅਨ ਆਰਮਡ ਫੋਰਸਿਜ਼ ਦੇ 460 ਮੈਂਬਰਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਰਿਹਾ ਹਾਂ।

ਸੰਬੰਧਿਤ ਖ਼ਬਰਾਂ

ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਲਾਤਵੀਆ 'ਚ 30 ਕੈਨੇਡੀਅਨ ਸੈਨਿਕਾਂ ਦੀ ਵਾਧੂ ਟੁਕੜੀ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 460 ਸੈਨਿਕਾਂ 'ਚੋਂ ਜ਼ਿਆਦਾਤਰ ਨੂੰ ਮਾਰਚ ਤੱਕ ਖੇਤਰ 'ਚ ਪਹੁੰਚਣ ਵਾਲੇ ਫ੍ਰੀਗੇਟ ਹੈਲੀਫੈਕਸ 'ਚ ਰੱਖਿਆ ਜਾਵੇਗਾ, ਜਦਕਿ ਬਾਕੀਆਂ ਨੂੰ ਤੋਪਖਾਨੇ ਦੀਆਂ ਬੈਟਰੀਆਂ ਤੇ ਸਮੁੰਦਰੀ ਗਸ਼ਤੀ ਜਹਾਜ਼ਾਂ 'ਚ ਵੰਡਿਆ ਜਾਵੇਗਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਡੋਨੇਟਸਕ ਅਤੇ ਲੁਹਾਨਸਕ ਦੇ ਵੱਖਰੇ ਗਣਰਾਜਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਫਰਮਾਨਾਂ 'ਤੇ ਹਸਤਾਖਰ ਕੀਤੇ ਸਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!