|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ’ਚ ਚੀਨੀ ਭਾਈਚਾਰੇ ਨਾਲ ਕੀਤਾ ਜਾ ਰਿਹਾ ਹੈ ਬੁਰਾ ਵਤੀਰਾ : ਸੀ.ਐੱਨ.ਸੀ.ਐੱਸ.ਜੇ

ਟੋਰਾਂਟੋ (ਦੇਵ ਇੰਦਰਜੀਤ)- ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਲੋਕ ਜ਼ਿੰਦਗੀ ਗੁਆ ਚੁੱਕੇ ਹਨ ਤੇ ਕਈ ਲੋਕ ਅਜੇ ਵੀ ਕੋਰੋਨਾ ਨਾਲ ਜੂਝ ਰਹੇ ਹਨ। ਚੀਨ ਤੋਂ ਫੈਲੇ ਕੋਰੋਨਾ ਕਾਰਨ ਚੀਨੀ ਲੋਕਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਵੀ ਹੋ ਰਿਹਾ ਹੈ ਤੇ ਲੋਕਾਂ ਵਿਚ ਡਰ ਵੀ ਹੈ ਕਿ ਕਿਤੇ ਉਹ ਮੁੜ ਉਨ੍ਹਾਂ ਕਾਰਨ ਬੀਮਾਰ ਨਾ ਪ

NRI Post Desk · 2115 ਦਿਨ ਪਹਿਲਾਂ · ਅੱਪਡੇਟ 2115 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ’ਚ ਚੀਨੀ ਭਾਈਚਾਰੇ ਨਾਲ ਕੀਤਾ ਜਾ ਰਿਹਾ ਹੈ ਬੁਰਾ ਵਤੀਰਾ : ਸੀ.ਐੱਨ.ਸੀ.ਐੱਸ.ਜੇ
📷 NRI Post Desk

ਟੋਰਾਂਟੋ (ਦੇਵ ਇੰਦਰਜੀਤ)- ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਲੋਕ ਜ਼ਿੰਦਗੀ ਗੁਆ ਚੁੱਕੇ ਹਨ ਤੇ ਕਈ ਲੋਕ ਅਜੇ ਵੀ ਕੋਰੋਨਾ ਨਾਲ ਜੂਝ ਰਹੇ ਹਨ। ਚੀਨ ਤੋਂ ਫੈਲੇ ਕੋਰੋਨਾ ਕਾਰਨ ਚੀਨੀ ਲੋਕਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਵੀ ਹੋ ਰਿਹਾ ਹੈ ਤੇ ਲੋਕਾਂ ਵਿਚ ਡਰ ਵੀ ਹੈ ਕਿ ਕਿਤੇ ਉਹ ਮੁੜ ਉਨ੍ਹਾਂ ਕਾਰਨ ਬੀਮਾਰ ਨਾ ਪੈ ਜਾਣ।

ਸੰਬੰਧਿਤ ਖ਼ਬਰਾਂ

ਕੈਨੇਡਾ ਵਿਚ ਚੀਨੀ-ਕੈਨੇਡੀਅਨ ਲੋਕਾਂ ਨਾਲ ਵਿਤਕਰਾ ਹੋ ਰਿਹਾ ਹੈ। ਚੀਨੀ ਕੈਨੇਡੀਅਨ ਨੈਸ਼ਨਲ ਕੌਂਸਲ ਫ਼ਾਰ ਸੋਸ਼ਲ ਜਸਟਿਸ (ਸੀ.ਐੱਨ.ਸੀ.ਐੱਸ.ਜੇ. ) ਦੇ ਮੁਖੀ ਨੇ ਦੱਸਿਆ ਕਿ ਚੀਨੀ ਭਾਈਚਾਰੇ ਨਾਲ ਬੁਰਾ ਵਤੀਰਾ ਕੀਤਾ ਜਾ ਰਿਹਾ ਹੈ। ਵੈਨਕੁਵਰ ਪੁਲਸ ਨੇ ਕਿਹਾ ਕਿ 2020 ਵਿਚ ਐਂਟੀ-ਏਸ਼ੀਅਨ ਨਫ਼ਰਤੀ ਅਪਰਾਧ ਵਧਿਆ ਹੈ। ਵਪਾਰੀਆਂ ਤੇ ਸੀਨੀਅਰ ਅਧਿਕਾਰੀਆਂ ਉੱਤੇ ਹਮਲੇ ਵਧੇ ਹਨ। ਸਟੈਟਿਕਸ ਕੈਨੇਡਾ ਦੇ ਡਾਟਾ ਮੁਤਾਬਕ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਨਾਲ ਲੋਕਾਂ ਨੇ ਨਫ਼ਰਤੀ ਭਰੀਆਂ ਗੱਲਾਂ ਕੀਤੀ ਤੇ ਕਈਆਂ ਨੂੰ ਇਸ ਕਾਰਨ ਜਾਤੀਗਤ ਜਾਂ ਨਸਲੀ ਪਰੇਸ਼ਾਨੀ ਸਹਿਣ ਕਰਨੀ ਪਈ।

ਬਹੁਤ ਸਾਰੇ ਰੈਸਟੋਰੈਂਟਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕੋਰਨਾ ਕਾਲ ਦੌਰਾਨ ਤੇ ਇਸ ਤੋਂ ਪਹਿਲਾਂ ਵੀ ਨੌਕਰੀ ਤੋਂ ਹੱਥ ਧੋਣੇ ਪੈ ਗਏ। ਲੋਕਾਂ ਵਿਚ ਡਰ ਸੀ ਕਿ ਕੋਰੋਨਾ ਬਾਹਰਲੇ ਦੇਸ਼ਾਂ ਤੋਂ ਆਇਆ ਹੈ, ਇਸ ਲਈ ਉਹ ਵਿਦੇਸ਼ੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲੱਗ ਗਏ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!