ਕਪੂਰਥਲਾ : ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਜਨ ਸਹੂਲਤਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਸੀ.ਐੱਚ.ਸੀ.ਕਾਲਾ ਸੰਘਿਆ ਵਿਖੇ ਸਿਹਤ ਸਹੂਲਤਾਂ ਦਾ ਜਾਇਜਾ ਲੈਣ ਮੌਕੇ ਕਹੇ। ਇਸ ਮੌਕੇ ਤੇ ਉਨ੍ਹਾਂ ਵੱਲੋਂ ਓਟ ਸੈਂਟਰ ਦਾ ਦੌਰਾ ਵੀ ਕੀਤਾ ਗਿਆ। ਓਟ ਸੈਂਟਰ ਵਿਖੇ ਉਨ੍ਹਾਂ ਨੇ ਨਸ਼ਾ ਪੀੜਤਾਂ ਨੂੰ ਇਸ ਦਲਦਲ ਵਿਚੋਂ ਨਿਕਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦ੍ਰਿੜ ਨਿਸ਼ਚੈ ਕਰ ਕੇ ਇਲਾਜ ਦੇ ਨਾਲ ਨਾਲ ਉਹ ਖੁਦ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਣ ਦੀ ਕੋਸ਼ਿਸ਼ ਕਰਨ। ਡਾ. ਬਾਵਾ ਨੇ ਉਨ੍ਹਾਂ ਨੂੰ ਕਲਾਤਮਕ ਗਤੀਵਿਧੀਆਂ ਨਾਲ ਜੁੜਨ ਨੂੰ ਪ੍ਰੇਰਿਆ। ਉਨ੍ਹਾਂ ਮੈਡੀਕਲ ਸਟਾਫ ਨੂੰ ਇਹ ਵੀ ਕਿਹਾ ਕਿ ਓਟ ਸੈਂਟਰ ਦੀ ਪ੍ਰੋਗ੍ਰੈਸ ਰਿਪੋਰਟ ਬਣਾਉਣ ਨੂੰ ਕਿਹਾ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐੱਚ.ਸੀ.ਕਾਲਾ ਸੰਘਿਆ ਡਾ. ਸੀਮਾ ਵੀ ਨਾਲ ਸਨ। ਸਿਵਲ ਸਰਜਨ ਵੱਲੋਂ ਇਸ ਮੌਕੇ ਤੇ ਹਸਪਤਾਲ ਸਟਾਫ ਨਾਲ ਵੀ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਡਿਊਟੀ ਦੌਰਾਨ ਕੋਈ ਕੋਤਾਹੀ ਨਾ ਵਰਤੀ ਜਾਏ।ਉਨ੍ਹਾਂ ਇਸ ਮੌਕੇ ਹਸਪਤਾਲ ਵਿੱਚ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਸਪਤਾਲ ਦੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ।ਇਸ ਮੌਕੇ ਉਨਾਂਂ੍ਹ ਵੱਲੋਂ ਆਈ.ਡੀ.ਐੱਸ. ਪੀ. ਦੀਆਂ ਹਫਤਾਵਾਰੀ ਰਿਪੋਰਟਾਂ ਚੈਕ ਕਰ ਕੇ ਭੇਜਣ ਨੂੰ ਕਿਹਾ ਗਿਆ ਨਾਲ ਹੀ ਆਉਣ ਵਾਲ ਸਮੇਂ ਵਿੱਚ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕਰਨ ਨੂੰ ਕਿਹਾ ਗਿਆ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਗੁਣਤਾਸ ਤੇ ਜਿਲਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ ਹਾਜਰ ਸਨ।
ਸੰਬੰਧਿਤ ਖ਼ਬਰਾਂ
ਤੋਗਾਵਾਲ ਪਿੰਡ ਦਾ ਦੌਰਾ ਕੀਤਾ ਜਿਕਰਯੋਗ ਹੈ ਕਿ ਪਿਛਲੇ ਦਿਨ੍ਹੀਂ ਬਲਾਕ ਕਾਲਾ ਸੰਘਿਆ ਦੇ ਪਿੰਡ ਤੋਗਾਵਾਲ, ਕੜਹਾਲਖੁਰਦ, ਸਿਆਲ, ਮੱਲੀਆਂ ਵਿਖੇ ਚਿਕਨਪਾਕਸ ਦੇ ਸ਼ੱਕੀ ਕੇਸ ਸਾਹਮਣੇ ਆਏ ਸੀ। ਅੱਜ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਵੱਲੋਂ ਪਿੰਡ ਤੋਗਾਵਾਲ ਦਾ ਦੌਰਾ ਕੀਤਾ ਗਿਆ ਤੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਦੌਰਾਨ ਡਾ. ਬਾਵਾ ਵੱਲੋਂ ਪੀੜਤਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ। ਸਰਕਾਰੀ ਸਕੂਲ ਤੋਗਾਵਾਲ ਦੇ ਸਕੂਲ ਪ੍ਰਿੰਸੀਪਲ , ਮੈਂਬਰ ਪੰਚਾਇਤ ਤੇ ਬੱਚਿਆਂ ਦੇ ਪੈਰੇਂਟਸ ਨੂੰ ਬੁਲਾ ਕੇ ਉਨ੍ਹਾਂ ਨੂੰ ਚਿਕਨਪਾਕਸ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਵੱਲੋਂ ਮਿਡ ਡੇ ਮੀਲ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਸਿਹਤ ਵਿਭਾਗ ਕੋਲ ਇਸ ਸੰਬੰਧੀ ਸਾਰੇ ਇੰਤਜਾਮ ਹਨ। ਉਨ੍ਹਾਂ ਆਸ਼ਾ ਵਰਕਰਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਕਿ ਜੇਕਰ ਪਿੰਡ ਵਿੱਚ ਚਿਕਨਪਾਕਸ ਦਾ ਕੋਈ ਸ਼ੱਕੀ ਮਰੀਜ ਆਉਂਦਾ ਹੈ ਤਾਂ ਤੁਰੰਤ ਉਸ ਕੇਸ ਨੂੰ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਰੈਫਰ ਕੀਤਾ ਜਾਏ।
ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਬੱਚਿਆਂ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਣ ਚਾਹੀਦਾ ਹੈ। ਭੀੜਭਾਵ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇਕਰ ਸ਼ਰੀਰ ਖਾਰਸ਼ ਵਗੈਰਾ ਹੁੰਦੀ ਹੈ ਤਾਂ ਉਸ ਨੂੰ ਛਿੱਲਣਾ ਨਹੀਂ ਚਾਹੀਦਾ ਤੇ ਸੂਤੀ ਤੇ ਢਿਲਟੇ ਕਪੜੇ ਪਾਏ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਪਰੋਕਤ ਲੱਛਣ ਨਜਰ ਆਉਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਉਨ੍ਹਾਂ ਸੰਬੰਧਤ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਡੋਰ ਟੂ ਡੋਰ ਵਿਜਿਟ ਕਰ ਕੇ ਲੋਕਾਂ ਨੂੰ ਚਿਕਨਪਾਕਸ ਦੇ ਲੱਛਣਾਂ ਤੇ ਬਚਾਅ ਲਈ ਜਾਗਰੂਕ ਕਰਨ।






