|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਦਲਾਈ ਲਾਮਾ ਨੇ ਕਿਹਾ- ਮੈਂ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ’

ਹੈਦਰਾਬਾਦ (ਦੇਵ ਇੰਦਰਜੀਤ)- ਤਿੱਬਤ ਦੇ ਧਾਰਮਿਕ ਨੇਤਾ ਦਲਾਈ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਮਹਿਮਾਨ’ ਹਨ, ਜੋ ਆਪਣੇ ਮੇਜ਼ਬਾਨ ਨੂੰ ਕਦੇ ਵੀ ਕਿਸੇ ਸਮੱਸਿਆ ਵਿੱਚ ਨਹੀਂ ਪੈਣ ਦੇਣਗੇ। ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸਹਿ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਅਤੇ ਹੋਰਨਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਦਲਾਈ ਲਾਮਾ

NRI Post Desk · 1966 ਦਿਨ ਪਹਿਲਾਂ · ਅੱਪਡੇਟ 1966 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਲਾਈ ਲਾਮਾ ਨੇ ਕਿਹਾ- ਮੈਂ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ’
📷 NRI Post Desk

ਹੈਦਰਾਬਾਦ (ਦੇਵ ਇੰਦਰਜੀਤ)- ਤਿੱਬਤ ਦੇ ਧਾਰਮਿਕ ਨੇਤਾ ਦਲਾਈ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਮਹਿਮਾਨ’ ਹਨ, ਜੋ ਆਪਣੇ ਮੇਜ਼ਬਾਨ ਨੂੰ ਕਦੇ ਵੀ ਕਿਸੇ ਸਮੱਸਿਆ ਵਿੱਚ ਨਹੀਂ ਪੈਣ ਦੇਣਗੇ। ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸਹਿ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਅਤੇ ਹੋਰਨਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਦਲਾਈ ਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਦਇਆ ਦੇ ਰਾਹ ’ਤੇ ਚੱਲਣ ਵਾਲ ਭਾਰਤ ਹੋਰ ਦੇਸ਼ਾਂ ਲਈ ਇੱਕ ਆਦਰਸ਼ ਹੈ। ਲਾਮਾ ਨੇ ਕਿਹਾ, ‘ਜਿਵੇਂ ਕਿ ਮੈਂ ਹਮੇਸ਼ਾ ਕਿਹਾ ਕਿ ਭਾਰਤ ਮੇਰਾ ਘਰ ਹੈ। ਮੇਰਾ ਜਨਮ ਤਿੱਬਤ ’ਚ ਹੋਇਆ ਪਰ ਮੇਰੀ ਬਹੁਤੀ ਜ਼ਿੰਦਗੀ ਇਸੇ ਦੇਸ਼ ਵਿੱਚ ਗੁਜ਼ਰੀ… ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੈਂ ਸਭ ਤੋਂ ਲੰਬੇ ਸਮੇਂ ਤੋਂ ਭਾਰਤ ਸਰਕਾਰ ਦਾ ਮਹਿਮਾਨ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ‘ਧਾਰਮਿਕ ਸੁਹਿਰਦਤਾ ਜ਼ਿਕਰਯੋਗ’ ਹੈ ਅਤੇ ‘ਮੀਡੀਆ ਆਜ਼ਾਦ’ ਹੈ। ਕੁਝ ਦੇਸ਼ਾਂ ਨੂੰ ਭਾਰਤ ਦੇ ਧਾਰਮਿਕ ਸੁਹਿਰਦਤਾ ਦੇ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ।’

ਸੰਬੰਧਿਤ ਖ਼ਬਰਾਂ

ਅਮਰੀਕਾ ਵੱਲੋਂ ਤਿੱਬਤ ਦੇ ਸਮਰਥਨ ਦੀ ਪੁਸ਼ਟੀ

ਧਰਮਸ਼ਾਲਾ- ਅਮਰੀਕਾ ਨੇ ਅੱਜ ਤਿੱਬਤ ਦੇ ਸਮਰਥਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਥੋਂ ਦੇ ਲੋਕ ਚੀਨ ਦੀ ਧਮਕੀ ਅਤੇ ਦਖ਼ਲਅੰਦਾਜ਼ੀ ਤੋਂ ਡਰੇ ਬਗ਼ੈਰ ਆਪਣੇ ਧਰਮ ਦੀ ਪਾਲਣਾ, ਆਪਣੀ ਭਾਸ਼ਾ ਬੋਲ ਅਤੇ ਆਪਣੇ ਸੱਭਿਆਚਾਰ ਦਾ ਜਸ਼ਨ ਮਨਾ ਸਕਦੇ ਹਨ। ਦਲਾਈ ਲਾਮਾ, ਜਿਸ ਨੂੰ ਚੀਨ ਇੱਕ ਖ਼ਤਰਨਾਕ ‘ਵੱਖਵਾਦੀ’ ਕਹਿੰਦਾ ਹੈ, ਨੂੰ ਉਨ੍ਹਾਂ ਦੇ 86ਵੇਂ ਜਨਮ ਦਿਨ ’ਤੇ ਵਧਾਈ ਦਿੰਦਿਆਂ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਜਲਾਵਤਨ ਧਾਰਮਿਕ ਨੇਤਾ ਦਾ ਜਨਮ ਦਿਨ ‘ਦੁਨੀਆ ਲਈ ਉਮੀਦ ਦਾ ਸੁਨੇਹਾ ਅਤੇ ਰੂਹਾਨੀ ਅਗਵਾਈ ਲੈਣ ਦਾ ਮੌਕਾ ਹੈ।’

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!