|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿ ਛਪ ਗਏ ਆਲਿਆ ਤੇ ਰਣਬੀਰ ਦੇ ਵਿਆਹ ਵਾਲੇ ਕਾਰਡ..?

ਮੁੰਬਈ ਡੈਸਕ (Vikram Sehajpal) : ਬਾਲੀਵੁੱਡ ਵਿੱਚ ਜੋੜੀ ਬਣਨਾ ਆਮ ਜਿਹੀ ਗੱਲ ਹੈ। ਬੀ-ਟਾਊਨ ਦੀ ਇੱਕ ਹੋਰ ਨਵੀਂ ਜੋੜੀ ਬਣ ਗਈ ਹੈ, ਜੋ ਹਰ ਸਮੇਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜੀ ਹਾਂ ਅਸੀ ਗੱਲ ਕਰ ਰਹੇ ਆ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ। ਰਣਬੀਰ ਤੇ ਆਲਿਆ ਦਾ ਪਿਆਰ ਤਾਂ ਕਿਸੇ ਤੋਂ ਲੁੱਕਿਆ ਨਹੀਂ ਹੈ। ਬੇਸ਼ੱਕ ਦੋਹਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਖੁੱਲ ਕੇ ਕਦੇ ਗੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (Vikram Sehajpal) : ਬਾਲੀਵੁੱਡ ਵਿੱਚ ਜੋੜੀ ਬਣਨਾ ਆਮ ਜਿਹੀ ਗੱਲ ਹੈ। ਬੀ-ਟਾਊਨ ਦੀ ਇੱਕ ਹੋਰ ਨਵੀਂ ਜੋੜੀ ਬਣ ਗਈ ਹੈ, ਜੋ ਹਰ ਸਮੇਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜੀ ਹਾਂ ਅਸੀ ਗੱਲ ਕਰ ਰਹੇ ਆ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ। ਰਣਬੀਰ ਤੇ ਆਲਿਆ ਦਾ ਪਿਆਰ ਤਾਂ ਕਿਸੇ ਤੋਂ ਲੁੱਕਿਆ ਨਹੀਂ ਹੈ। ਬੇਸ਼ੱਕ ਦੋਹਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਖੁੱਲ ਕੇ ਕਦੇ ਗੱਲ ਨਹੀਂ ਕੀਤੀ ਹੈ ਪਰ ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ਦੀ ਚਰਚਾ ਆਏ ਦਿਨ ਹੀ ਬਣੀ ਰਹਿੰਦੀ ਹੈ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਈਰਲ ਹੋ ਰਿਹਾ ਹੈ। ਇਸ ਸਮੇਂ ਰਣਬੀਰ ਤੇ ਆਲੀਆ ਦੇ ਪ੍ਰਸ਼ੰਸ਼ਕਾਂ ਦੇ ਦਿਲਾ ‘ਚ ਕਾਫ਼ੀ ਸਵਾਲ ਉੱਠ ਰਹੇ ਹਨ।

ਸੰਬੰਧਿਤ ਖ਼ਬਰਾਂ

ਕੀ ਰਣਬੀਰ-ਆਲਿਆ ਦਾ ਵਿਆਹ 22 ਜਨਵਰੀ ਨੂੰ ਹੋ ਗਿਆ ਹੈ.? ਪਰ ਜੇਕਰ ਵਾਇਰਲ ਹੋਏ ਕਾਰਡ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ।ਰਣਬੀਰ ਤੇ ਆਲਿਆ ਦੇ ਵਿਆਹ ਦੀ ਖ਼ਬਰ ਸੁਣ ਕੇ ਖੁਸ਼ ਹੋਣ ਤੋਂ ਪਹਿਲਾ ਤੁਹਾਨੂੰ ਦੱਸ ਦਈਏ ਕਿ ਇਹ ਕਾਰਡ ਨਕਲੀ ਹੈ ਜਿਸ ਨੂੰ ਫੋਟੋਸ਼ੌਪ ਦੀ ਮਦਦ ਨਾਲ ਬਣਾਇਆ ਗਿਆ ਹੈ।

ਜਿਸ ਦਾ ਪਤਾ ਆਲਿਆ ਦੇ ਪਿਤਾ ਦੇ ਨਾਂਅ ਤੋਂ ਹੀ ਲੱਗ ਰਿਹਾ ਹੈ ਜਿੱਥੇ ਮਹੇਸ਼ ਭੱਟ ਦੀ ਥਾਂ ਮੁਕੇਸ਼ ਭੱਟ ਲਿਖਿਆ ਹੋਇਆ ਹੈ ਤੇ ਨਾਲ ਹੀ ਆਲਿਆ ਦਾ ਨਾਂਅ ਵੀ ਅੰਗਰੇਜ਼ੀ ‘ਚ ਗਲਤ ਲਿਖਿਆ ਹੈ ਤੇ ਨਾਲ ਹੀ ਕਾਰਡ ਦੀ ਕੂਆਲਿਟੀ ਦੇਖ ਸਾਫ਼ ਪਤਾ ਲੱਗਦਾ ਹੈ ਕਿ ਇਹ ਕਾਰਡ ਫਰਜ਼ੀ ਹੈ। ਇਸ ਬਾਰੇ ਜਦੋਂ ਆਲੀਆ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਸਵਾਲ ‘ਤੇ ਸਿਰਫ਼ ਮੁਸਕੁਰਾ ਕੇ ਹੀ ਸਾਰ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!