|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਮੁਸਲਿਮ ਪਰਿਵਾਰ ਦੇ ਮੌਤ ਦੀ ਘਟਨਾ ਇਕ ਅੱਤਵਾਦੀ ਹਮਲਾ : ਜਸਟਿਨ ਟਰੂਡੋ

ਟਰੋਂਟੋ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਲੰਡਨ, ਓਨਟਾਰੀਓ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਕੀਤਾ ਗਿਆ ਕਤਲ ਅਸਲ ਵਿੱਚ ਅੱਤਵਾਦੀ ਹਮਲਾ ਹੈ। ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਦੀ ਸ਼ੁਰੂਆਤ ਵੱਖ ਵੱਖ ਪਾਰਟੀਆਂ ਦੇ ਐਮਪੀਜ਼ ਵੱਲੋਂ ਇਸ ਹਮਲੇ ਦੇ ਸਬੰਧ ਵਿੱਚ ਵੱਖ ਵੱਖ ਵਿਸ਼ੇਸ਼ ਬਿਆਨਾਂ ਨਾਲ ਕੀਤੀ ਗਈ।

NRI Post Desk · 1996 ਦਿਨ ਪਹਿਲਾਂ · ਅੱਪਡੇਟ 1996 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁਸਲਿਮ ਪਰਿਵਾਰ ਦੇ ਮੌਤ ਦੀ ਘਟਨਾ ਇਕ ਅੱਤਵਾਦੀ ਹਮਲਾ : ਜਸਟਿਨ ਟਰੂਡੋ
📷 NRI Post Desk

ਟਰੋਂਟੋ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਲੰਡਨ, ਓਨਟਾਰੀਓ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਕੀਤਾ ਗਿਆ ਕਤਲ ਅਸਲ ਵਿੱਚ ਅੱਤਵਾਦੀ ਹਮਲਾ ਹੈ। ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਦੀ ਸ਼ੁਰੂਆਤ ਵੱਖ ਵੱਖ ਪਾਰਟੀਆਂ ਦੇ ਐਮਪੀਜ਼ ਵੱਲੋਂ ਇਸ ਹਮਲੇ ਦੇ ਸਬੰਧ ਵਿੱਚ ਵੱਖ ਵੱਖ ਵਿਸ਼ੇਸ਼ ਬਿਆਨਾਂ ਨਾਲ ਕੀਤੀ ਗਈ।

ਸੰਬੰਧਿਤ ਖ਼ਬਰਾਂ

ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਘਰ ਵਿੱਚ ਕਈ ਦਿਨਾ ਤੱਕ ਬੰਦ ਰਹਿਣ ਤੋਂ ਬਾਅਦ ਲੋਕ ਤਾਜ਼ੀ ਹਵਾ ਖਾਣ ਲਈ ਸ਼ਾਮ ਨੂੰ ਮਸ੍ਹਾਂ ਸੈਰ ਉੱਤੇ ਨਿਕਲਣ ਲੱਗੇ ਹਨ। ਐਤਵਾਰ ਨੂੰ ਲੰਡਨ, ਓਨਟਾਰੀਓ ਵਿੱਚ ਇੱਕ ਦਾਦੀ, ਦੋਵੇ਼ਂ ਮਾਪੇ ਤੇ ਦੋ ਬੱਚੇ ਘੁੰਮਣ ਲਈ ਬਾਹਰ ਨਿਕਲੇ ਸਨ। ਪਰ ਆਮ ਦਿਨਾਂ ਵਾਂਗੂ ਇਹ ਪਰਿਵਾਰ ਆਪਣੇ ਘਰ ਤੱਕ ਵਾਪਿਸ ਨਹੀਂ ਪਹੁੰਚ ਸਕਿਆ। ਉਨ੍ਹਾਂ ਦੀਆਂ ਜਿ਼ੰਦਗੀਆਂ ਬੁਜ਼ਦਿਲਾਨਾ ਘਟਨਾ ਵਿੱਚ ਕਾਇਰਤਾਪੂਰਨ ਢੰਗ ਨਾਲ ਲੈ ਲਈਆਂ ਗਈਆਂ। ਇਹ ਕਤਲ ਕੋਈ ਹਾਦਸਾ ਨਹੀਂ ਹਨ। ਇਹ ਅੱਤਵਾਦੀ ਹਮਲਾ ਹੈ, ਜੋ ਕਿ ਨਫਰਤ ਤੋਂ ਪ੍ਰੇਰਿਤ ਹੈ।

ਕੰਜ਼ਰਵੇਟਿਵ ਆਗੂ ਐਰਿਨ ਓਟੂਲ, ਐਨਡੀਪੀ ਆਗੂ ਜਗਮੀਤ ਸਿੰਘ, ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਤੇ ਗ੍ਰੀਨ ਪਾਰਟੀ ਦੀ ਪਾਰਲੀਮਾਨੀ ਆਗੂ ਐਲਿਜ਼ਾਬੈੱਥ ਮੇਅ ਵੱਲੋਂ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਹੋਇਆਂ ਤਬਦੀਲੀ ਲਿਆਉਣ ਦੀ ਮੰਗ ਕੀਤੀ ਗਈ। ਟਰੂਡੋ ਨੇ ਆਖਿਆ ਕਿ ਉਹ ਇਹ ਨਹੀਂ ਸਮਝ ਪਾ ਰਹੇ ਕਿ ਕੈਨੇਡੀਅਨਜ਼ ਅਜੇ ਵੀ ਕਿਵੇਂ ਇਹ ਆਖਦੇ ਹਨ ਕਿ ਕੈਨੇਡਾ ਵਿੱਚ ਨਸਲਵਾਦ ਤੇ ਨਫਰਤ ਲਈ ਕੋਈ ਥਾਂ ਨਹੀਂ ਹੈ ਜਦੋਂ ਹਸਪਤਾਲ ਦੇ ਇੱਕ ਬੈਂਡ ਉੱਤੇ ਇੱਕ ਬੱਚਾ ਪਿਆ ਹੈ ਜਿਸ ਦੇ ਪਰਿਵਾਰਕ ਮੈਂਬਰ ਮਾਰੇ ਜਾ ਚੁੱਕੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!