|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਸ਼ੇ ਦੀ ਓਵਰਡੋਜ਼ ਕਾਰਨ 5 ਭੈਣਾਂ ਦਾ ਇਕਲੌਤਾ ਭਰਾ ਦੀ ਮੌਤ

ਸਾਹਨੇਵਾਲ : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਜੋ ਕਿ ਚਿੱਟੇ ਦੀ ਸਪਲਾਈ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਇਹ ਪਿੰਡ ਹੁਣ ਫਿਰ ਜ਼ਹਿਰ ਉਗਲਣ ਲੱਗ ਪਿਆ ਹੈ ਤੇ ਅੱਜ ਇਸ ਪਿੰਡ 'ਚ ਨਸ਼ੇ ਦੀ ਓਵਰਡੋਜ਼ ਕਾਰਨ 5 ਭੈਣਾਂ ਦਾ ਇਕਲੌਤਾ ਭਰਾ ਸ਼ੇਰਾ (22) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਂਤਾ ਨੇੜ੍ਹਲੇ ਪਿੰਡ ਬੂਥਗੜ੍ਹ ਸਸਰਾਲੀ ਦਾ ਨਿਵਾਸੀ ਸ਼ੇਰਾ ਵਿਆਹਾਂ 'ਚ ਡੀਜੇ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਾਹਨੇਵਾਲ : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਜੋ ਕਿ ਚਿੱਟੇ ਦੀ ਸਪਲਾਈ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਇਹ ਪਿੰਡ ਹੁਣ ਫਿਰ ਜ਼ਹਿਰ ਉਗਲਣ ਲੱਗ ਪਿਆ ਹੈ ਤੇ ਅੱਜ ਇਸ ਪਿੰਡ 'ਚ ਨਸ਼ੇ ਦੀ ਓਵਰਡੋਜ਼ ਕਾਰਨ 5 ਭੈਣਾਂ ਦਾ ਇਕਲੌਤਾ ਭਰਾ ਸ਼ੇਰਾ (22) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਂਤਾ ਨੇੜ੍ਹਲੇ ਪਿੰਡ ਬੂਥਗੜ੍ਹ ਸਸਰਾਲੀ ਦਾ ਨਿਵਾਸੀ ਸ਼ੇਰਾ ਵਿਆਹਾਂ 'ਚ ਡੀਜੇ ਲਗਾਉਣ ਦਾ ਕੰਮ ਕਰਦਾ ਸੀ ਤੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਨਸ਼ੇ ਕਰਨ ਦਾ ਆਦੀ ਸੀ। ਬੁੱਧਵਾਰ ਸਵੇਰੇ ਕਰੀਬ 8 ਵਜੇ ਘਰੋਂ ਕੁਝ ਖਾਧੇ-ਪੀਤੇ ਬਿਨ੍ਹਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੌਂਤੇ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਨਸ਼ੇ ਦਾ ਸੇਵਨ ਕੀਤਾ।

ਸੰਬੰਧਿਤ ਖ਼ਬਰਾਂ

ਨਸ਼ੇ ਦਾ ਸੇਵਨ ਕਰਨ ਉਪਰੰਤ ਜਿਉਂ ਹੀ ਉਹ ਪੈਟਰੋਲ ਪੰਪ ਕੋਲ ਪੁੱਜਾ ਤਾਂ ਉਸ ਨੂੰ ਘਬਰਾਹਟ ਹੋਈ ਤਾਂ ਉਹ ਪੰਪ 'ਤੇ ਬਣੇ ਬਾਥਰੂਮ 'ਚ ਪਾਣੀ ਪੀਣ ਲੱਗਾ ਡਿੱਗ ਪਿਆ ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਨੌਜਵਾਨ ਸ਼ੇਰਾ ਦੀਆਂ ਬਾਹਾਂ 'ਤੇ ਟੀਕੇ ਦੇ ਨਿਸ਼ਾਨ ਸਨ। 5 ਭੈਣਾਂ ਦਾ ਇਕਲੌਤਾ ਭਰਾ, ਦੇ ਮਾਪਿਆਂ ਨੇ ਜਦੋਂ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਮਾਂ ਮੌਕੇ 'ਤੇ ਹੀ ਬੇਹੋਸ਼ ਹੋ ਗਈ ਜਦਕਿ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਕੁੱਝ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਲੋਕ ਸੰਘਰਸ਼ ਕਮੇਟੀ ਬਣਾਈ ਗਈ ਸੀ, ਜਿਸ ਦੀ ਅਗਵਾਈ ਕਾਮਰੇਡ ਅਮਰਨਾਥ ਕੂੰਮਕਲਾਂ ਵੱਲੋਂ ਕੀਤੀ ਜਾ ਰਹੀ ਹੈ।

ਤਿੰਨ ਦਿਨ ਪਹਿਲਾ ਹੀ ਜੱਥੇਬੰਦੀ ਵਲੋਂ ਥਾਣਾ ਕੂੰਮਕਲਾਂ ਮੁਖੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਚੌਂਤਾ 'ਚ ਕੁਝ ਮਹੀਨੇ ਨਸ਼ੇ ਦੀ ਸਪਲਾਈ ਘੱਟ ਰਹਿਣ ਤੋਂ ਬਾਅਦ ਹੋਣ ਫਿਰ ਜ਼ੋਰਾਂ 'ਤੇ ਹੋ ਗਈ ਹੈ ਤੇ ਨੌਜਵਾਨ ਨਸ਼ਿਆਂ 'ਚ ਗਰਕ ਹੁੰਦੇ ਜਾ ਰਹੇ ਹਨ। ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ 'ਚ ਨੌਜਵਾਨ ਦੀ ਮੌਤ ਹੋ ਗਈ।ਕਾਮਰੇਡ ਅਮਰਨਾਥ ਕੂੰਮਕਲਾਂ ਤੇ ਕਾਂਗਰਸ ਆਗੂ ਤਾਜਪਰਮਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਪਿੰਡ ਚੌਂਤਾ 'ਚ ਜੋ ਨਸ਼ੇ ਦੀ ਸਪਲਾਈ ਕਰਦੇ ਹਨ, ਉਹ ਜੇਲ੍ਹ 'ਚੋਂ ਜ਼ਮਾਨਤਾਂ ਤੋਂ ਬਾਅਦ ਮੁੜ ਮਾੜੇ ਧੰਦਿਆਂ 'ਚ ਜੁਟ ਗਏ ਹਨ, ਜਿਸ ਕਾਰਨ ਇਹ ਇਲਾਕੇ 'ਚ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਤੇ ਪ੍ਰਸ਼ਾਸਨ ਨੇ ਜਲਦ ਨਸ਼ੇ ਦੀ ਤਸਕਰੀ ਨੂੰ ਨੱਥ ਨਾ ਪਾਈ ਤਾਂ ਮੁੜ ਲੋਕਾਂ ਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਸੜਕਾਂ 'ਤੇ ਆ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!