|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਵੇਂ ਸਾਲ ਮੌਕੇ ਮਿਲੀ 4 ਮਹੀਨੇ ਦੇ ਬੱਚੇ ਦੀ ਸਿਰ ਕਟੀ ਲਾਸ਼, ਮੂੰਹ 'ਚ ਪਾ ਘੁੰਮ ਰਿਹਾ ਸੀ ਕੁੱਤਾ

ਲੁਧਿਆਣਾ(ਦੇਵ ਇੰਦਰਜੀਤ): ਇੱਥੋਂ ਦੇ ਪਿੰਡ ਮਨਸੂਰਾਂ ਵਿੱਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਿਰ ਵੱਢੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਫਿਲਹਾਲ ਪੁਲਿਸ ਨੇ ਸਿਰ ਵੱਢੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।

NRI Post Desk · 2155 ਦਿਨ ਪਹਿਲਾਂ · ਅੱਪਡੇਟ 2155 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਵੇਂ ਸਾਲ ਮੌਕੇ ਮਿਲੀ 4 ਮਹੀਨੇ ਦੇ ਬੱਚੇ ਦੀ ਸਿਰ ਕਟੀ ਲਾਸ਼, ਮੂੰਹ 'ਚ ਪਾ ਘੁੰਮ ਰਿਹਾ ਸੀ ਕੁੱਤਾ
📷 NRI Post Desk

ਲੁਧਿਆਣਾ(ਦੇਵ ਇੰਦਰਜੀਤ): ਇੱਥੋਂ ਦੇ ਪਿੰਡ ਮਨਸੂਰਾਂ ਵਿੱਚ 4 ਮਹੀਨੇ ਦੇ ਬੱਚੇ ਦੀ ਸਿਰ ਵੱਢੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਿਰ ਵੱਢੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਫਿਲਹਾਲ ਪੁਲਿਸ ਨੇ ਸਿਰ ਵੱਢੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।

ਸੰਬੰਧਿਤ ਖ਼ਬਰਾਂ

ਡੀਐਸਪੀ ਗੁਰਬੰਸ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਮਨਸੂਰਾਂ ਦੇ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਸੀ ਕਿ ਇੱਕ ਕੁੱਤਾ ਸਿਰ ਵੱਢੀ ਲਾਸ਼ ਨੂੰ ਲੈ ਕੇ ਘੁੰਮ ਰਿਹਾ ਹੈ। ਇਸਤੋਂ ਬਾਅਦ ਹੀ ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਉਸ ਕੁੱਤੇ ਤੋਂ ਲਾਸ਼ ਨੂੰ ਛੁਡਾਇਆ ਅਤੇ ਆਲੇ-ਦੁਆਲੇ ਉਸ ਬੱਚੇ ਦੇ ਸਿਰ ਦੀ ਭਾਲ ਕੀਤੀ। ਉਨ੍ਹਾਂ ਕਿਹਾ ਕਿ ਭਾਲ ਦੌਰਾਨ ਹੀ ਉਨ੍ਹਾਂ ਨੂੰ ਇੱਕ ਸੁਨਸਾਨ ਥਾਂ ਤੋਂ ਬੱਚੇ ਦਾ ਵੱਢਿਆ ਹੋਇਆ ਸਿਰ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਾਸ਼ ਤੇ ਸਿਰ ਨੂੰ ਬਰਾਮਦ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੱਚੇ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!