|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਪ੍ਰੇਸ਼ਨ ਦੌਰਾਨ ਮਰੀਜ਼ ਨੇ ਗ਼ਜ਼ਲ ਸੁਣਾਈ ਤਾਂ ਡਾਕਟਰ ਨੇ ਗੀਤ ਗੁਣਗੁਨਾਇਆ, ਸਿਰਫ਼ 17 ਮਿੰਟ 'ਚ ਕੀਤਾ ਆਪ੍ਰੇਸ਼ਨ

ਜਲੰਧਰ : ਆਪ੍ਰੇਸ਼ਨ ਥਿਏਟਰ 'ਚ ਵੜਦੇ ਸਾਰ ਹੀ ਮਰੀਜ਼ ਨੂੰ ਘਬਰਾਹਟ ਹੋਣ ਲੱਗਦੀ ਹੈ। ਉੱਥੇ ਲੱਗੇ ਉਪਕਰਨਾਂ ਦੀਆਂ ਆਵਾਜ਼ਾਂ ਉਸ ਨੂੰ ਡਰਾਉਂਦੀਆਂ ਹਨ। ਇੱਥੋਂ ਦੇ ਓਰਥੋਨੋਵਾ ਹਸਪਤਾਲ 'ਚ ਇਸ ਦੇ ਉਲਟ ਨਜ਼ਾਰਾ ਦੇਖਣ ਨੂੰ ਮਿਲਿਆ। ਪੰਜ ਦਿਨ ਪਹਿਲਾਂ ਹੋਏ ਆਪ੍ਰੇਸ਼ਨ 'ਚ ਮਰੀਜ਼ ਨੇ ਆਪ੍ਰੇਸ਼ਨ ਦੌਰਾਨ ਗ਼ਜ਼ਲ ਸੁਣਾਈ ਤਾਂ ਡਾਕਟਰ ਨੇ ਗੀਤ ਗੁਣਗੁਨਾਇਆ।ਇਸੇ ਦੌਰਾਨ ਸਿਰਫ਼ 17 ਮਿੰਟ 'ਚ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਆਪ੍ਰੇਸ਼ਨ ਥਿਏਟਰ 'ਚ ਵੜਦੇ ਸਾਰ ਹੀ ਮਰੀਜ਼ ਨੂੰ ਘਬਰਾਹਟ ਹੋਣ ਲੱਗਦੀ ਹੈ। ਉੱਥੇ ਲੱਗੇ ਉਪਕਰਨਾਂ ਦੀਆਂ ਆਵਾਜ਼ਾਂ ਉਸ ਨੂੰ ਡਰਾਉਂਦੀਆਂ ਹਨ। ਇੱਥੋਂ ਦੇ ਓਰਥੋਨੋਵਾ ਹਸਪਤਾਲ 'ਚ ਇਸ ਦੇ ਉਲਟ ਨਜ਼ਾਰਾ ਦੇਖਣ ਨੂੰ ਮਿਲਿਆ। ਪੰਜ ਦਿਨ ਪਹਿਲਾਂ ਹੋਏ ਆਪ੍ਰੇਸ਼ਨ 'ਚ ਮਰੀਜ਼ ਨੇ ਆਪ੍ਰੇਸ਼ਨ ਦੌਰਾਨ ਗ਼ਜ਼ਲ ਸੁਣਾਈ ਤਾਂ ਡਾਕਟਰ ਨੇ ਗੀਤ ਗੁਣਗੁਨਾਇਆ।ਇਸੇ ਦੌਰਾਨ ਸਿਰਫ਼ 17 ਮਿੰਟ 'ਚ ਉਸ ਦੇ ਦੋਨੋਂ ਗੋਡੇ ਬਦਲ ਦਿੱਤੇ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਦੌਰਾਨ ਮਰੀਜ਼ ਸ਼ਿਵਕੁਮਾਰ ਬਟਾਲਵੀ ਦੀ ਲਿਖੀ ਗ਼ਜ਼ਲ ਗਾ ਰਿਹਾ ਹੈ।

ਓਰਥੋਨੋਵਾ ਹਸਪਤਾਲ 'ਚ ਬਜ਼ੁਰਗ ਦੇ ਗੋਡੇ ਬਦਲਣ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਚੀਫ ਸਰਜਨ ਡਾ. ਹਰਪ੍ਰੀਤ ਸਿੰਘ ਆਪ੍ਰੇਸ਼ਨ 'ਚ ਰੁੱਝੇ ਹੋਏ ਸਨ ਅਤੇ ਜਿਵੇਂ ਲਗਦੀ ਲਾਹੌਰ ਦੀ...ਪੰਜਾਬੀ ਗੀਤ ਗੁਣਗੁਣਾ ਰਹੇ ਸਨ।ਇੰਨੇ 'ਚ ਆਪ੍ਰੇਸ਼ਨ ਟੇਬਲ 'ਤੇ ਪਏ ਦਕੋਹਾ ਦੇ ਕੁਲਦੀਪ ਰਾਜ ਬੋਲੇ ਡਾਕਟਰ ਸਾਹਿਬ ਮੈਨੂੰ ਵੀ ਗਾਉਣ ਦਾ ਸ਼ੌਕ ਹੈ।

ਸੰਬੰਧਿਤ ਖ਼ਬਰਾਂ

ਇਸ ਦੇ ਨਾਲ ਹੀ ਉਨ੍ਹਾਂ ਸ਼ਿਵਕੁਮਾਰ ਬਟਾਲਵੀ ਦੀ ਗ਼ਜ਼ਲ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗ਼ੁਲਾਬ ਲੈ ਬੈਠਾ। ਕਿੰਨੀ ਪੀਤੀ ਏ ਤੇ ਕਿੰਨੀ ਬਾਕੀ ਏ, ਮੈਨੂੰ ਏਹੋ ਹਿਸਾਬ ਲੈ ਬੈਠਾ, ਗੁਣਗੁਣਾਇਆ।ਮਰੀਜ਼ ਡਾਕਟਰ ਤੇ ਸਟਾਫ ਨੂੰ ਆਪਣੇ ਗਾਣਿਆਂ ਨਾਲ ਬੰਨ੍ਹ ਰਿਹਾ ਸੀ। ਐਨੇਸਥੀਸੀਆ ਦਾ ਅਸਰ ਵਧਣ ਲੱਗਾ ਅਤੇ ਮਰੀਜ਼ ਚੁੱਪ ਹੋ ਗਿਆ ਤਾਂ ਸਟਾਫ ਨਰਸ ਬੋਲੀ ਅੰਕਲ ਗਾਣਾ ਜਾਰੀ ਰੱਖੋ ਤਾਂ ਉਹ ਫਿਰ ਸ਼ੁਰੂ ਹੋ ਗਏ।ਕੁਲਦੀਪ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਗਾਣਾ ਗਾਣ ਦਾ ਸ਼ੌਕ ਹੈ।

ਆਪ੍ਰੇਸ਼ਨ ਥਿਏਟਰ 'ਚ ਡਾਕਟਰ ਸਾਹਿਬ ਗੁਣਗੁਣਾਉਣ ਲੱਗੇ ਤਾਂ ਮੇਰਾ ਵੀ ਮਨ ਕੀਤਾ। ਡਾਕਟਰ ਸਾਹਿਬ ਨੇ ਮੈਨੂੰ ਗਾਣ ਦੀ ਇਜਾਜ਼ਤ ਦੇ ਦਿੱਤੀ।ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ ਨੇ ਆਪ੍ਰੇਸ਼ਨ ਦੌਰਾਨ ਗਾਣੇ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਗ਼ਜ਼ਲ ਸੁਣਾਈ ਅਤੇ 17 ਮਿੰਟ 'ਚ ਦੋਨੋਂ ਗੋਡੇ ਬਦਲ ਦਿੱਤੇ ਗਏ। ਚਾਰ ਦਿਨਾਂ ਬਾਅਦ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!