ਚੰਡੀਗੜ੍ਹ : ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀਆਂ ਇਕ ਸੰਸਦੀ ਸੀਟ ਲਈ ਚੋਣ ਪ੍ਰਚਾਰ ਰੁੱਕ ਗਿਆ ਹੈ। ਹੁਣ ਉਮੀਦਵਾਰ ਡੋਰ-ਟੂ-ਡੋਰ ਪ੍ਰਚਾਰ ਨਹੀਂ ਕਰ ਸਕਣਗੇ। ਚੋਣ ਪ੍ਰਚਾਰ ਦੇ ਅੰਤਿਮ ਦਿਨ ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕ ਤੇ ਉਮੀਦਵਾਰਾਂ ਨੇ ਖੂਬ ਪਸੀਨਾ ਵਹਾਇਆ। ਪਾਰਟੀਆਂ 'ਚ ਇਕ-ਦੂਜੇ ਖ਼ਿਲਾਫ਼ ਦੋਸ਼ਾਂ ਦਾ ਵੀ ਦੌਰ ਚੱਲਿਆ। ਪੰਜਾਬ ਤੇ ਚੰਡੀਗੜ੍ਹ 'ਚ ਸੱਤਵੇਂ ਪੜਾਅ 'ਚ 19 ਮਈ ਨੂੰ ਵੋਟਿੰਗ ਹੋਵੇਗੀ। ਪੰਜਾਬ 'ਚ 13 ਸੰਸਦੀ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ 24 ਔਰਤਾਂ ਹਨ। ਹੁਸ਼ਿਆਰਪੁਰ ਸੰਸਦੀ ਸੀਟ ਤੋਂ ਸ਼ਭ ਤੋਂ ਘੱਟ 8 ਉਮੀਦਵਾਰ ਚੋਣ ਮੈਦਾਨ 'ਚ ਹਨ। ਅੰਮ੍ਰਿਤਸਰ ਤੋਂ ਸਭ ਤੋਂ ਜ਼ਿਆਦਾ 30 ਉਮੀਦਵਾਰ ਚੋਣ ਲੜ ਰਹੇ ਹਨ। ਸੂਬੇ 'ਚ ਕੁੱਲ 23,213 ਵੋਟਿੰਗ ਕੇਂਦਰ ਬਣ ਗਏ ਹਨ। ਪੰਜਾਬ 'ਚ ਕੁੱਲ 2,08,92,674 ਉਮੀਦਵਾਰ ਹਨ, ਜਿਨ੍ਹਾਂ 'ਚੋਂ 1,10,59,828 ਪੁਰਸ਼ ਮਤਦਾਤਾ, 98,32,286 ਔਰਤ ਮਤਦਾਤਾ ਤੇ 560 ਮਤਦਾਤਾ ਥਰਡ ਜੇਂਡਰ ਦੇ ਹਨ। ਗ੍ਰਾਫ ਸਾਰੇ ਸੰਸਦੀ ਸੀਟਾਂ 'ਚ (29 ਅਪ੍ਰੈਲ, 2019 ਤਕ) ਜੇਂਡਰ ਮੁਤਾਬਿਕ ਉਮੀਦਵਾਰਾਂ ਦੀ ਗਿਣਤੀ ਦਰਸਾਉਂਦਾ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਵੀ ਸੱਤਵੇਂ ਪੜਾਅ 'ਚ 19 ਮਈ, 2019 ਨੂੰ ਵੋਟਿੰਗ ਹੋਵੇਗੀ। ਇੱਥੋਂ ਕੁਲ 36 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ 'ਚੋਂ 9 ਔਰਤਾਂ ਹਨ। ਚੰਡੀਗੜ੍ਹ ਚੋਣ ਖੇਤਰ 'ਚ ਕੁੱਲ 6,46,084 ਉਮੀਦਵਾਰ ਹਨ, ਜਿਨ੍ਹਾਂ 'ਚ 3,41,640 ਪੁਰਸ਼ ਮਤਦਾਤਾ ਹਨ। 3,04,423 ਮਹਿਲਾ ਉਮੀਦਵਾਰ ਤੇ 21 ਮਤਦਾਤਾ ਥਰਡ ਜੇਂਡਰ ਦੇ ਹਨ।ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਨਾਭਾ 'ਚ ਪਾਰਟੀ ਉਮੀਦਵਾਰ ਨੀਨਾ ਮਿੱਤਲ ਦੇ ਸਮਰਥਨ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਸ ਨੇ ਮੋਦੀ ਸਰਕਾਰ ਦੇ ਨਾਲ-ਨਾਲ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ।ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਹਲਕੇ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਪ੍ਰਚਾਰ ਕੀਤਾ। ਉਨ੍ਹਾਂ ਦੇ ਰੋਡ ਸ਼ੋਅ 'ਚ ਖੂਬ ਲੋਕ ਉਮੜੇ।
ਸੰਬੰਧਿਤ ਖ਼ਬਰਾਂ
ਇੱਥੋਂ ਸਿੱਧੂ ਦੇ ਨਿਸ਼ਾਨੇ 'ਤੇ ਪੀਐੱਮ ਨਰਿੰਦਰ ਮੋਦੀ ਦੇ ਨਾਲ-ਨਾਲ ਬਾਦਲ ਪਰਿਵਾਰ ਵੀ ਰਿਹਾ।ਅਕਾਲੀ ਪਾਰਟੀ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਬਾਦਲ ਨੇ ਫਿਰੋਜ਼ਪੁਰ 'ਚ ਜਨਰੈਲੀ ਕੀਤੀ। ਕਿਹਾ ਕਿ ਪੀਐੱਮ ਨਰਿੰਦਰ ਮੋਦੀ ਨੇ ਸਿੱਖ ਕੌਮੀ ਲਈ ਜਿਨ੍ਹੇ ਕੰਮ ਕੀਤੇ ਉਨ੍ਹਾਂ ਕੰਮ ਅਜੇ ਤਕ ਕਿਸੇ ਵੀ ਕਾਂਗਰਸੀ ਪ੍ਰਧਾਨ ਮੰਤਰੀ ਨੇ ਨਹੀਂ ਕੀਤੇ ਹਨ।ਫਿਲਮ ਅਦਾਕਾਰ ਧਰਮਿੰਦਰ ਨੇ ਪਠਾਨਕੋਟ ਦੇ ਸਰਨਾ 'ਚ ਜਨਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਦੇ ਟਿਕਟ ਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਬੇਟੇ ਸੰਨੀ ਦਿਓਲ ਲਈ ਵੋਟ ਮੰਗੇ। ਕਿਹਾ ਕਿ ਉਹ ਚੰਗਾ ਨੇਤਾ ਸਾਬਿਤ ਹੋਵੇਗਾ।ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਖੇਤਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਪਠਾਨਕੋਟ ਦੇ ਸੁਜਾਨਪੁਰ 'ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾਂ ਨਾਲ ਵਿਕਾਸ, ਰੋਜ਼ਗਾਰ ਵਰਗੇ ਮੁੱਦਿਆਂ 'ਤੇ ਵੋਟ ਮੰਗੀ।
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਸੀਮਾਵਰਤੀ ਪਿੰਡਾਂ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਭੀੜ ਉਮੜੀ। ਉਨ੍ਹਾਂ ਨੇ ਫਿਲਮੀ ਡਾਇਲਾਗ ਵੀ ਲੋਕਾਂ ਨੂੰ ਸੁਣਾਏ।ਆਪ ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੁਧਿਆਣਾ 'ਚ ਰੋਡ ਸ਼ੋਅ ਕੱਢਿਆ। ਉਨ੍ਹਾਂ ਨੇ ਦਿੱਲੀ ਸਰਕਾਰ ਦੀ ਉਪਲਬਧਿਆ ਗਿਣਾਉਣ ਹੋਏ ਪੰਜਾਬ ਚ ਆਪ ਉਮੀਦਵਾਰ ਲਈ ਵੋਟ ਮੰਗੇ।ਸੰਗਰੂਰ ਲੋਕ ਸਭਾ ਖੇਤਰ ਦੇ ਆਪ ਉਮੀਦਵਾਰ ਭਗਵੰਤ ਮਾਨ ਨੇ ਬਰਨਾਲਾ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਮੀਂਹ ਹੋਇਆ ਤਾਂ ਉਹ ਨੰਗੇ ਪੈਰ ਸਾਈਕਲ ਲੈ ਕੇ ਚੋਣ ਪ੍ਰਚਾਰ ਲਈ ਨਿਕਲ ਪਏ।ਪਟਿਆਲਾ ਸੰਸਦੀ ਖੇਤਰ ਦੇ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰਾਖੜਾ ਨੇ ਵੀ ਚੋਣ ਪ੍ਰਚਾਰ ਦੇ ਅੰਤਿਮ ਦਿਨ ਪਟਿਆਲਾ 'ਚ ਰੋਡ ਸ਼ੋਅ ਕੀਤਾ। ਉਨ੍ਹਾਂ ਕਿਹਾ ਕਿ ਜੇ ਉਹ ਜਿੱਤੇ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਤੇ ਉੱਥੋਂ ਦੇ ਵਿਕਾਸ ਲਈ ਪ੍ਰੋਜੈਕਟ ਲਿਆਉਂਣਗੇ।ਪਾਰਟੀਆਂ ਦੇ ਸਟਾਰ ਪ੍ਰਚਾਰਕ ਤੇ ਉਮੀਦਵਾਰਾਂ ਨੇ ਖੂਬ ਪਸੀਨਾ ਵਹਾਇਆ






