|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾਲ ਆਤੰਕ ਦਾ ਅੰਤ? ਵੇਣੁਗੋਪਾਲ ਰਾਓ ਨੇ 60 ਨਕਸਲੀਆਂ ਸਮੇਤ ਦਿੱਤਾ ਸਰੈਂਡਰ

ਮੁੰਬਈ (ਪਾਇਲ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਪੁਲਸ ਨੂੰ ਨਕਸਲਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਖ਼ਤਰਨਾਕ ਨਕਸਲੀ ਮੱਲੂਜੁਲਾ ਵੇਣੂਗੋਪਾਲ ਰਾਓ (ਸੋਨੂੰ) ਨੇ 60 ਨਕਸਲੀਆਂ ਸਮੇਤ ਪੁਲਿਸ ਅੱਗੇ ਹਥਿਆਰ ਸੁੱਟ ਦਿੱਤੇ ਹਨ।

NRI Post Desk · 411 ਦਿਨ ਪਹਿਲਾਂ · ਅੱਪਡੇਟ 411 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲਾਲ ਆਤੰਕ ਦਾ ਅੰਤ? ਵੇਣੁਗੋਪਾਲ ਰਾਓ ਨੇ 60 ਨਕਸਲੀਆਂ ਸਮੇਤ ਦਿੱਤਾ ਸਰੈਂਡਰ
📷 NRI Post Desk

ਮੁੰਬਈ (ਪਾਇਲ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਪੁਲਸ ਨੂੰ ਨਕਸਲਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਖ਼ਤਰਨਾਕ ਨਕਸਲੀ ਮੱਲੂਜੁਲਾ ਵੇਣੂਗੋਪਾਲ ਰਾਓ (ਸੋਨੂੰ) ਨੇ 60 ਨਕਸਲੀਆਂ ਸਮੇਤ ਪੁਲਿਸ ਅੱਗੇ ਹਥਿਆਰ ਸੁੱਟ ਦਿੱਤੇ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਪੁਲਸ ਲੰਬੇ ਸਮੇਂ ਤੋਂ ਨਕਸਲੀਆਂ ਖਿਲਾਫ ਆਪਰੇਸ਼ਨ ਚਲਾ ਰਹੀ ਹੈ। ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਮੁਹਿੰਮ ਜਾਰੀ ਹੈ। ਇਸ ਸਿਲਸਿਲੇ 'ਚ ਕਈ ਨਕਸਲੀ ਲਗਾਤਾਰ ਆਤਮ ਸਮਰਪਣ ਕਰਦੇ ਨਜ਼ਰ ਆ ਰਹੇ ਹਨ।

ਸੰਬੰਧਿਤ ਖ਼ਬਰਾਂ

ਸੋਨੂੰ ਨੇ ਪਿਛਲੇ ਮਹੀਨੇ ਸਤੰਬਰ 'ਚ ਹੀ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਥਿਆਰ ਰੱਖਣ ਦਾ ਸੰਕੇਤ ਦਿੱਤਾ ਸੀ। ਛੱਤੀਸਗੜ੍ਹ ਵਿੱਚ ਮੌਜੂਦ ਕਈ ਨਕਸਲੀ ਕਾਡਰਾਂ ਨੇ ਵੀ ਉਸਦਾ ਸਮਰਥਨ ਕੀਤਾ। ਸੋਮਵਾਰ ਨੂੰ ਸੋਨੂੰ ਨੇ 60 ਨਕਸਲੀਆਂ ਸਮੇਤ ਹਿੰਸਾ ਦਾ ਰਾਹ ਸਦਾ ਲਈ ਛੱਡ ਦਿੱਤਾ।

ਨਕਸਲੀਆਂ ਦੇ ਆਤਮ ਸਮਰਪਣ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ, “ਸੀਪੀਆਈ/ਮਾਓਵਾਦੀ ਮੈਂਬਰ ਮਲੌਜੁਲਾ ਵੇਣੂਗੋਪਾਲ ਰਾਓ (ਸੋਨੂੰ) ਨੇ 60 ਹੋਰ ਮਾਓਵਾਦੀਆਂ ਦੇ ਨਾਲ ਆਤਮ ਸਮਰਪਣ ਕਰ ਦਿੱਤਾ ਹੈ। ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜ ਸਰਕਾਰਾਂ ਦੀ ਅਗਵਾਈ ਵਿੱਚ ਪੁਲਿਸ ਦੁਆਰਾ ਚਲਾਈ ਗਈ ਮੁਹਿੰਮ ਦਾ ਨਤੀਜਾ ਹੈ।"

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਲਾਲ ਆਤੰਕ ਦਾ ਅੰਤ? ਵੇਣੁਗੋਪਾਲ ਰਾਓ ਨੇ 60 ਨਕਸਲੀਆਂ ਸਮੇਤ ਦਿੱਤਾ ਸਰੈਂਡਰ — NRI Post