|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

2 ਬੱਚਿਆਂ ਦੇ ਪਿਓ ਨੇ ਸ਼ਰਮ ਦੀਆਂ ਹੱਦਾਂ ਟੱਪਦੇ ਹੋਏ ਨਾਬਾਲਕ ਨਾਲ ਕੀਤਾ ਜਬਰ-ਜ਼ਿਨਾਹ

ਮਾਛੀਵਾੜਾ (ਦੇਵ ਇੰਦਰਜੀਤ) : ਮਾਛੀਵਾੜਾ ਦੇ ਨੇੜਲੇ ਪਿੰਡ ਵਿਖੇ ਇੱਕ ਨਾਬਾਲਗ ਕੁੜੀ ਨਾਲ ਉਸ ਦੇ ਗੁਆਂਢ ਵਿਚ ਹੀ ਰਹਿੰਦੇ 2 ਬੱਚਿਆਂ ਦੇ ਪਿਓ ਨੇ ਸ਼ਰਮ ਦੀਆਂ ਹੱਦਾਂ ਟੱਪਦੇ ਹੋਏ ਜਬਰ-ਜ਼ਿਨਾਹ ਕੀਤਾ। ਜਦੋਂ ਕੁੜੀ 6 ਮਹੀਨੇ ਦੀ ਗਰਭਵਤੀ ਹੋਈ ਤਾਂ ਪਰਿਵਾਰ ਕੋਲ ਇਸ ਦਾ ਖ਼ੁਲਾਸਾ ਹੋਇਆ। ਜਾਣਕਾਰੀ ਮੁਤਾਬਕ ਥਾਣਾ ਮਾਛੀਵਾੜਾ ਵਿਖੇ ਨਾਬਾਲਗ ਕੁੜੀ ਦੀ ਮਾਂ ਨੇ ਪੁਲਸ ਕੋਲ ਬਿਆਨ ਦਰਜ

NRI Post Desk · 1911 ਦਿਨ ਪਹਿਲਾਂ · ਅੱਪਡੇਟ 1911 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
2 ਬੱਚਿਆਂ ਦੇ ਪਿਓ ਨੇ ਸ਼ਰਮ ਦੀਆਂ ਹੱਦਾਂ ਟੱਪਦੇ ਹੋਏ ਨਾਬਾਲਕ ਨਾਲ ਕੀਤਾ ਜਬਰ-ਜ਼ਿਨਾਹ
📷 NRI Post Desk

ਮਾਛੀਵਾੜਾ (ਦੇਵ ਇੰਦਰਜੀਤ) : ਮਾਛੀਵਾੜਾ ਦੇ ਨੇੜਲੇ ਪਿੰਡ ਵਿਖੇ ਇੱਕ ਨਾਬਾਲਗ ਕੁੜੀ ਨਾਲ ਉਸ ਦੇ ਗੁਆਂਢ ਵਿਚ ਹੀ ਰਹਿੰਦੇ 2 ਬੱਚਿਆਂ ਦੇ ਪਿਓ ਨੇ ਸ਼ਰਮ ਦੀਆਂ ਹੱਦਾਂ ਟੱਪਦੇ ਹੋਏ ਜਬਰ-ਜ਼ਿਨਾਹ ਕੀਤਾ। ਜਦੋਂ ਕੁੜੀ 6 ਮਹੀਨੇ ਦੀ ਗਰਭਵਤੀ ਹੋਈ ਤਾਂ ਪਰਿਵਾਰ ਕੋਲ ਇਸ ਦਾ ਖ਼ੁਲਾਸਾ ਹੋਇਆ। ਜਾਣਕਾਰੀ ਮੁਤਾਬਕ ਥਾਣਾ ਮਾਛੀਵਾੜਾ ਵਿਖੇ ਨਾਬਾਲਗ ਕੁੜੀ ਦੀ ਮਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਿਹਨਤ-ਮਜ਼ਦੂਰੀ ਕਰਦੀ ਹੈ ਤੇ ਪਿੰਡ ਵਿਚ ਹੀ ਆਪਣੇ ਬੱਚਿਆਂ ਨਾਲ ਪਰਿਵਾਰ ਸਮੇਤ ਝੁੱਗੀ ਬਣਾ ਕੇ ਰਹਿੰਦੀ ਹੈ।

ਸੰਬੰਧਿਤ ਖ਼ਬਰਾਂ

ਕੁੜੀ ਜਿਸਦੀ ਉਮਰ 15 ਸਾਲ ਹੈ, ਨੇ ਦੱਸਿਆ ਕਿ ਉਸਦੇ ਢਿੱਡ ਵਿਚ ਗੜਬੜ ਹੋ ਰਹੀ ਹੈ। ਇਸ ਤੋਂ ਬਾਅਦ ਕੁੜੀ ਨੇ ਦੱਸਿਆ ਕਿ ਗੁਆਂਢ ਵਿਚ ਹੀ ਰਹਿੰਦਾ ਨਗਿੰਦਰ ਰਿਸ਼ੀਦੇਵ ਕਰੀਬ 6 ਮਹੀਨੇ ਪਹਿਲਾਂ ਉਸ ਨੂੰ ਇਕੱਲੀ ਦੇਖ ਕੇ ਸ਼ਰਾਬ ਦੇ ਨਸ਼ੇ ’ਚ ਆਇਆ, ਜਿਸ ਨੇ ਧੱਕੇ ਨਾਲ ਉਸ ਨਾਲ ਜਬਰ-ਜ਼ਿਨਾਹ ਕੀਤਾ। ਨਗਿੰਦਰ ਰਿਸ਼ੀਦੇਵ ਨੇ ਉਸ ਦੀ ਧੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਮੁਤਾਬਕ ਪਹਿਲਾਂ ਡਰ ਦੇ ਮਾਰੇ ਉਸ ਨੇ ਪਰਿਵਾਰ ਨੂੰ ਕੁੱਝ ਨਾ ਦੱਸਿਆ। ਜਦੋਂ ਉਸਦੇ ਢਿੱਡ ਵਿਚ ਬੱਚਾ ਹੋਣ ਕਰਕੇ ਦਰਦ ਹੋਣ ਲੱਗ ਪਿਆ ਤਾਂ ਇਹ ਸਾਰੀ ਗੱਲ ਉਸ ਨੇ ਪਰਿਵਾਰ ਨੂੰ ਦੱਸੀ।ਮਾਛੀਵਾੜਾ ਪੁਲਸ ਨੇ ਨਾਬਾਲਗ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਨਗਿੰਦਰ ਰਿਸ਼ੀਦੇਵ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਨਾਬਾਲਗ ਕੁੜੀ ਦਾ ਮੈਡੀਕਲ ਕਰਵਾਇਆ ਜਾਵੇਗਾ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸਦੇ ਪੇਟ ਵਿਚ ਬੱਚਾ ਕਿੰਨੇ ਮਹੀਨੇ ਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!