|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੁਆਰੰਟੀਨ ਨਿਵਾਸ ਸਥਾਨਾਂ ਦੀ ਸੂਚੀ ਵਿੱਚ ਵਧੇਰੇ ਹੋਟਲ ਸ਼ਾਮਲ ਕਰਨ ਦੀ ਤਿਆਰੀ ‘ਚ ਫੈਡਰਲ ਸਰਕਾਰ

ਓਟਾਵਾ (ਦੇਵ ਇੰਦਰਜੀਤ)- ਫੈਡਰਲ ਸਰਕਾਰ ਕੈਨੇਡਾ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਕੋਰੋਨਾਵਾਇਰਸ ਕੁਆਰੰਟੀਨ ਰਿਹਾਇਸ਼ ਦੀ ਸੂਚੀ ਵਿੱਚ ਹੋਰ ਹੋਟਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਮਹੀਨੇ, ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਨਵਾਂ ਨਿਯਮ ਲਾਗੂ ਕੀਤਾ, ਜਿਸ ਵਿੱਚ ਹਵਾਈ ਯਾਤਰਾ ਰਾਹੀਂ ਕੈਨੇਡਾ ਪਹੁੰਚਣ ਤੇ ਕਿਸੇ ਵੀ ਵਿਅਕਤੀ ਨੂੰ ਇੱਕ ਹੋਟਲ ਵ

NRI Post Desk · 2081 ਦਿਨ ਪਹਿਲਾਂ · ਅੱਪਡੇਟ 2081 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੁਆਰੰਟੀਨ ਨਿਵਾਸ ਸਥਾਨਾਂ ਦੀ ਸੂਚੀ ਵਿੱਚ ਵਧੇਰੇ ਹੋਟਲ ਸ਼ਾਮਲ ਕਰਨ ਦੀ ਤਿਆਰੀ ‘ਚ ਫੈਡਰਲ ਸਰਕਾਰ
📷 NRI Post Desk

ਓਟਾਵਾ (ਦੇਵ ਇੰਦਰਜੀਤ)- ਫੈਡਰਲ ਸਰਕਾਰ ਕੈਨੇਡਾ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਕੋਰੋਨਾਵਾਇਰਸ ਕੁਆਰੰਟੀਨ ਰਿਹਾਇਸ਼ ਦੀ ਸੂਚੀ ਵਿੱਚ ਹੋਰ ਹੋਟਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਮਹੀਨੇ, ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਨਵਾਂ ਨਿਯਮ ਲਾਗੂ ਕੀਤਾ, ਜਿਸ ਵਿੱਚ ਹਵਾਈ ਯਾਤਰਾ ਰਾਹੀਂ ਕੈਨੇਡਾ ਪਹੁੰਚਣ ਤੇ ਕਿਸੇ ਵੀ ਵਿਅਕਤੀ ਨੂੰ ਇੱਕ ਹੋਟਲ ਵਿੱਚ 3 ਦਿਨਾਂ ਲਈ ਲਾਜ਼ਮੀ ਤੌਰ ‘ਤੇ ਕੁਆਰੰਟੀਨ ਰਹਿਣਾ ਜ਼ਰੂਰੀ ਹੈ।

ਸੰਬੰਧਿਤ ਖ਼ਬਰਾਂ

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ.ਸੀ.) ਨੇ ਕਿਹਾ ਕਿ ਉਹ ਇਸ ਵੇਲੇ ਵਧੇਰੇ ਹੋਟਲਾਂ ਨੂੰ ਸਰਕਾਰੀ ਅਧਿਕਾਰਤ ਰਿਹਾਇਸ਼ (ਜੀ.ਏ.ਏ.) ਵਜੋਂ ਸਵੀਕਾਰ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਯਾਤਰੀਆਂ ਲਈ ਵਾਧੂ ਕਮਰੇ ਉਪਲਬਧ ਹਨ। ਇਸ ਵੇਲੇ ਜੀ.ਏ.ਏ. 4 ਸੂਬਿਆਂ ਅਲਬਰਟਾ, ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਵਿੱਚ ਸਥਿਤ ਹਨ ਜਿਥੇ ਹਵਾਈ ਅੱਡੇ ਅੰਤਰਰਾਸ਼ਟਰੀ ਉਡਾਣਾਂ ਸਵੀਕਾਰ ਕਰ ਰਹੇ ਹਨ।

ਉਧਰ ਪੀ.ਐੱਚ.ਏ.ਸੀ. ਅਨੁਸਾਰ ਇਹ ਮਹੱਤਵਪੂਰਨ ਹੈ ਕਿ ਯਾਤਰੀ ਇਹ ਸਮਝਣ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਨੇਡਾ ਜਾਣ ਤੋਂ ਪਹਿਲਾਂ ਸਰਕਾਰੀ-ਅਧਿਕਾਰਤ ਹੋਟਲ ‘ਚ ਕਮਰਾ ਬੁਕਿੰਗ ਦੀ ਪੁਸ਼ਟੀ ਕਰਨ । ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਅਧੀਨ ਨਿਯਮਾਂ ਦੀ ਪਾਲਣਾ ਨਾ ਕਰਨ’ ਤੇ ਪ੍ਰਤਿਦਿਨ 3,000 ਡਾਲਰ ਤੱਕ ਦਾ ਜੁਰਮਾਨਾ ਸ਼ਾਮਲ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!