|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਾਹਮਣੇ ਆਈ 'ਚੰਦਰਯਾਨ 2' ਦੀ ਪਹਿਲੀ ਝਲਕ, ਦੇਖੋ ਤਸਵੀਰਾਂ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦਾ ਪ੍ਰਿਥਵੀ ਤੋਂ ਚੰਨ ਵੱਲ ਦੂਜਾ ਮਿਸ਼ਨ 'ਚੰਦਰਯਾਨ 2' ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਜੁਲਾਈ ਨੂੰ 'ਚੰਦਰਯਾਨ 2' ਸ਼੍ਰੀਹਰੀਕੋਟਾ ਤੋਂ ਲਗਭਗ ਅੱਧੀ ਰਾਤ ਨੂੰ ਰਵਾਨਾ ਹੋਵੇਗਾ। ਇਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਇਹ ਯਾਨ 6 ਜਾਂ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੂਵ ਨੇੜੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ ਜਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦਾ ਪ੍ਰਿਥਵੀ ਤੋਂ ਚੰਨ ਵੱਲ ਦੂਜਾ ਮਿਸ਼ਨ 'ਚੰਦਰਯਾਨ 2' ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਜੁਲਾਈ ਨੂੰ 'ਚੰਦਰਯਾਨ 2' ਸ਼੍ਰੀਹਰੀਕੋਟਾ ਤੋਂ ਲਗਭਗ ਅੱਧੀ ਰਾਤ ਨੂੰ ਰਵਾਨਾ ਹੋਵੇਗਾ। ਇਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਇਹ ਯਾਨ 6 ਜਾਂ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੂਵ ਨੇੜੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ ਜਿੱਥੇ ਹੁਣ ਤੱਕ ਦੁਨੀਆਂ ਦਾ ਕੋਈ ਵੀ ਸਪੇਸ ਯਾਨ ਨਹੀਂ ਉੱਤਰਿਆ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ ਡਾ. ਕੇ. ਸੀਵਨ ਨੇ ਕਿਹਾ ਕਿ ਇਹ ਭਾਰਤੀ ਸਪੇਸ ਯਾਨ ਦਾ ਹੁਣ ਤੱਕ ਦਾ ਸਭ ਤੋਂ ਔਖਾ ਮਿਸ਼ਨ ਹੈ ਜਿਸ 'ਤੇ 1 ਹਜ਼ਾਰ ਕਰੋੜ ਰੁਪਏ ਤੋਂ ਘੱਟ ਖਰਚਾ ਹੋਇਆ ਹੈ।

ਸੰਬੰਧਿਤ ਖ਼ਬਰਾਂ

ਇਸਰੋ ਮੁਤਾਬਕ 'ਚੰਦਰਯਾਨ 2' ਦੇ ਤਿੰਨ ਮੁੱਖ ਹਿੱਸੇ ਹਨ ਜਿਸ ਵਿੱਚ ਆਰਬੀਟਰ, ਲੈਂਡਰ ਅਤੇ ਰੋਵਰ ਹਨ। ਆਰਬਿਟਰ ਅਤੇ ਲੈਂਡਰ ਦੋਵੇਂ ਹੀ ਜੀਐੱਸਐੱਲਵੀ ਨਾਲ ਜੁੜੇ ਹੋਣਗੇ ਜਦਕਿ ਰੋਵਰ ਲੈਂਡਰ ਦੇ ਅੰਦਰ ਫਿੱਟ ਕੀਤਾ ਗਿਆ ਹੈ।ਆਰਬਿਟਰ, ਲੈਂਡਰ ਅਤੇ ਰੋਵਰ 'ਤੇ ਲੱਗੇ ਵਿਗਿਆਨਕ ਪੇਲੋਡ ਦੇ ਚੰਨ ਤੇ ਖਣਿਜ ਅਤੇ ਤੱਤਾਂ ਦਾ ਅਧਿਐਨ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 'ਚੰਦਰਯਾਨ 2' ਆਪਣੇ ਪੁਰਾਤਨ 'ਚੰਦਰਯਾਨ-1' ਦਾ ਤਕਨੀਕੀ ਅਡੀਸ਼ਨ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!