|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੋਹੜੀ ਵਾਲੇ ਦਿਨ ਫਲਾਈਟ ਏਅਰਪੋਰਟ ਦੇ ਉਪਰ ਪੋਹੁੰਚਨ ਦੇ ਬਾਵਜੂਦ ਵੀ ਨਹੀਂ ਕਰ ਸਕੀ ਲੈਂਡ

ਆਦਮਪੁਰ (ਇੰਦਰਜੀਤ ਸਿੰਘ) : ਭਾਰੀ ਬਰਸਾਤ, ਕੜਕਦੀ ਬਿਜਲੀ ਅਤੇ ਲੋ ਵਿਜ਼ਿਬਿਲਟੀ ਕਾਰਨ ਲੋਹੜੀ ਵਾਲੇ ਦਿਨ ਦਿੱਲੀ ਤੋਂ ਆਉਣ ਵਾਲੀ ਫਲਾਈਟ ਏਅਰਪੋਰਟ ਦੇ ਉਪਰ ਪਹੁੰਚ ਜਾਣ ਦੇ ਬਾਵਜੂਦ ਲੈਂਡ ਨਹੀਂ ਕਰ ਸਕੀ। ਫਲਾਈਟ ਦਿੱਲੀ ਵਾਪਸ ਪਰਤ ਗਈ ਹੈ। ਅਜਿਹੇ ਵਿਚ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਆਦਮਪੁਰ ਵਿਚ ਬਾਰਸ਼ ਅਤੇ ਖ਼ਰਾਬ ਮੌਸਮ ਦੀ ਪਰਸਥਿਤੀ ਸਵੇਰੇ ਤੋਂ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਆਦਮਪੁਰ (ਇੰਦਰਜੀਤ ਸਿੰਘ) : ਭਾਰੀ ਬਰਸਾਤ, ਕੜਕਦੀ ਬਿਜਲੀ ਅਤੇ ਲੋ ਵਿਜ਼ਿਬਿਲਟੀ ਕਾਰਨ ਲੋਹੜੀ ਵਾਲੇ ਦਿਨ ਦਿੱਲੀ ਤੋਂ ਆਉਣ ਵਾਲੀ ਫਲਾਈਟ ਏਅਰਪੋਰਟ ਦੇ ਉਪਰ ਪਹੁੰਚ ਜਾਣ ਦੇ ਬਾਵਜੂਦ ਲੈਂਡ ਨਹੀਂ ਕਰ ਸਕੀ। ਫਲਾਈਟ ਦਿੱਲੀ ਵਾਪਸ ਪਰਤ ਗਈ ਹੈ। ਅਜਿਹੇ ਵਿਚ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਆਦਮਪੁਰ ਵਿਚ ਬਾਰਸ਼ ਅਤੇ ਖ਼ਰਾਬ ਮੌਸਮ ਦੀ ਪਰਸਥਿਤੀ ਸਵੇਰੇ ਤੋਂ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੀ ਲੈਂਡਿੰਗ ਤੋਂ ਠੀਕ ਪਹਿਲਾ ਇਕੋ ਦਮ ਮੀਂਹ ਪੈਣ ਲੱਗ ਪਿਆ।

ਸੰਬੰਧਿਤ ਖ਼ਬਰਾਂ

ਜਿਸ ਕਾਰਨ ਰਨਵੇ ਦੀ ਵਿਜ਼ਿਬਿਲਟੀ ਬਹੁਤ ਘੱਟ ਗਈ। ਇਸ ਦੌਰਾਨ ਬਿਜਲੀ ਵੀ ਕੜਕਦੀ ਰਹੀ। ਅਜਿਹੇ ਵਿਚ ਫਲਾਈਟ ਰਨਵੇ 'ਤੇ ਲੈਂਡ ਨਾ ਕਰ ਸਕੀ ਅਤੇ ਆਖਰਕਾਰ ਉਸ ਨੂੰ ਮੁੜ ਦਿੱਲੀ ਪਰਤਣਾ ਪਿਆ। ਇਸ ਨਾਲ ਨਾ ਸਿਰਫ ਜਲੰਧਰ ਆਉਣ ਵਾਲੇ ਬਲਕਿ ਇਥੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਨਿਰਾਸ਼ ਹੋਣਾ ਪਿਆ। ਕਾਰਨ ਇਹੀ ਫਲਾਈਟ ਬਾਅਦ ਵਿਚ ਦਿੱਲੀ ਜਾਂਦੀ ਹੈ।ਇਧਰ ਫਲਾਈਟ ਦੇ ਲਗਪਗ ਸਮੇਂ 'ਤੇ ਆਉਣ ਕਾਰਨ ਦਿੱਲੀ ਜਾਣ ਵਾਲੇ ਯਾਤਰੀ ਵੀ ਆਦਮਪੁਰ ਏਅਰਪੋਰਟ ਪਹੁੰਚ ਚੁੱਕੇ ਸਨ। ਹਾਲਾਂਕਿ ਫਲਾਈਟ ਲੈਂਡ ਨਾ ਕਰਨ ਕਾਰਨ ਆਦਮਪੁਰ ਦਿੱਲੀ ਫਲਾਈਟ ਕੈਂਸਲ ਕਰਨੀ ਪਈ। ਆਦਮਪੁਰ ਵਿਚ ਜਾਮ ਟਰੈਫਿਕ ਨੇ ਵੀ ਸਾਰਿਆਂ ਨੂੰ ਪਰੇਸ਼ਾਨ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!