|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਲੰਡਨ 'ਚ ਬਣੇ ਹੜ੍ਹ ਦੇ ਹਾਲਾਤ ਹਸਪਤਾਲ ਸਣੇ ਕਈ ਸੇਵਾਵਾਂ ਹੋਈਆਂ ਪ੍ਰਭਾਵਿਤ

ਲੰਡਨ (ਦੇਵ ਇੰਦਰਜੀਤ) : ਰਾਜਧਾਨੀ ਲੰਡਨ ਦੇ ਕਈ ਇਲਾਕਿਆਂ ’ਚ ਲੋਕਾਂ ਨੂੰ ਐਤਵਾਰ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਲੰਡਨ ਦੀਆਂ ਸੜਕਾਂ ’ਤੇ ਭਾਰੀ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ, ਜਿਸ ਕਰਕੇ ਆਮ ਜਨਜੀਵਨ ਦੇ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

NRI Post Desk · 1949 ਦਿਨ ਪਹਿਲਾਂ · ਅੱਪਡੇਟ 1949 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੰਡਨ 'ਚ ਬਣੇ ਹੜ੍ਹ ਦੇ ਹਾਲਾਤ ਹਸਪਤਾਲ ਸਣੇ ਕਈ ਸੇਵਾਵਾਂ ਹੋਈਆਂ ਪ੍ਰਭਾਵਿਤ
📷 NRI Post Desk

ਲੰਡਨ (ਦੇਵ ਇੰਦਰਜੀਤ) : ਰਾਜਧਾਨੀ ਲੰਡਨ ਦੇ ਕਈ ਇਲਾਕਿਆਂ ’ਚ ਲੋਕਾਂ ਨੂੰ ਐਤਵਾਰ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਲੰਡਨ ਦੀਆਂ ਸੜਕਾਂ ’ਤੇ ਭਾਰੀ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ, ਜਿਸ ਕਰਕੇ ਆਮ ਜਨਜੀਵਨ ਦੇ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਸੰਬੰਧਿਤ ਖ਼ਬਰਾਂ

ਹੜ੍ਹਾਂ ਦੀ ਸਥਿਤੀ ਕਾਰਨ ਲੰਡਨ ਦੇ ਬਾਰਟਸ ਹੈਲਥ ਐੱਨ. ਐੱਚ. ਐੱਸ. ਟਰੱਸਟ ਵੱਲੋਂ ਐਮਰਜੈਂਸੀ ਐਲਾਨੀ ਗਈ। ਲੰਡਨ ਦੇ ਬਹੁਤ ਸਾਰੇ ਹਿੱਸਿਆਂ ’ਚ ਹੜ੍ਹਾਂ ਦੇ ਨਾਲ ਸ਼ਹਿਰ ਦੇ ਪੂਰਬੀ ਖੇਤਰ ਦੇ ਦੋ ਹਸਪਤਾਲਾਂ ’ਚ ਪਾਣੀ ਭਰਨ ਕਾਰਨ ਮੁਸ਼ਕਿਲਾਂ ਆਈਆਂ। ਬਹੁਤ ਜ਼ਿਆਦਾ ਤੇਜ਼ ਮੀਂਹ ਕਾਰਨ ਨਿਊਹੈਮ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਮਰੀਜ਼ਾਂ ਨੂੰ ਨੇੜਲੇ ਹਸਪਤਾਲ ’ਚ ਆਉਣ ਲਈ ਕਿਹਾ ਗਿਆ।

ਐਤਵਾਰ ਦੇ ਮੀਂਹ ਨੇ ਹਿਪਸ ਕਰਾਸ ਹਸਪਤਾਲ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੰਡਨ ’ਚ ਤੇਜ਼ ਬਾਰਿਸ਼ ਨਾਲ ਅੱਠ ਟਿਊਬ ਸਟੇਸ਼ਨ ਬੰਦ ਹੋ ਗਏ ਅਤੇ ਹੜ੍ਹਾਂ ਦੇ ਪਾਣੀ ’ਚ ਅਣਗਿਣਤ ਵਾਹਨ ਡਰਾਈਵਰ ਡਰੇਨੇਜ ਸਿਸਟਮ ਦੇ ਪ੍ਰਭਾਵਿਤ ਹੋ ਜਾਣ ਕਾਰਨ ਫਸ ਗਏ, ਜਿਸ ਕਾਰਨ ਸ਼ਹਿਰ ’ਚ ਹਫੜਾ-ਦਫੜੀ ਮਚ ਗਈ। ਕੁਝ ਇਲਾਕਿਆਂ ’ਚ ਡਰਾਈਵਰਾਂ ਨੂੰ ਉਨ੍ਹਾਂ ਦੀਆਂ ਹੜ੍ਹ ’ਚ ਡੁੱਬੀਆਂ ਕਾਰਾਂ ’ਚੋਂ ਕੱਢ ਕੇ ਕਿਸ਼ਤੀਆਂ ਰਾਹੀਂ ਬਚਾਇਆ ਗਿਆ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!