|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

2023 ਤੱਕ 250 ਬੈਡਾਂ ਵਾਲੇ ਹਸਪਤਾਲ ਦੀ ਸ਼ੁਰੂਆਤ ਕਰੇਗੀ ਫੋਰਡ ਸਰਕਾਰ

ਓਂਟਾਰੀਓ(ਦੇਵ ਇੰਦਰਜੀਤ) : ਵੈਕਸੀਨੇਸ਼ਨ ਨੂੰ ਲੈ ਕੇ ਓਂਟਾਰੀਓ ਸੂਬੇ ਵਿੱਚ ਫੋਰਡ ਸਰਕਾਰ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡਣਾ ਚਾਹੁੰਦੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ 26 ਮਾਰਚ ਨੂੰ ਬਰੈਂਪਟਨ ਦਾ ਦੌਰਾ ਕਰਨ ਦੌਰਾਨ ਕਿਹਾ ਕਿ ਵਿੱਤ ਮੰਤਰੀ ਪੀਟਰ ਬੈਥਲੇਨਫਲਵੀ ਨੇ 2021 ਦੇ ਸੂਬਾਈ ਬਜਟ ਵਿਚ 10 ਸਾਲਾਂ ਦੌਰਾਨ ਸਿਹਤ ਦੇਖਭਾਲ ਲਈ 3.7 ਮਿਲੀਅਨ ਡਾਲਰ ਸੀਨੀਅਰਜ਼ ਤੇ

NRI Post Desk · 2070 ਦਿਨ ਪਹਿਲਾਂ · ਅੱਪਡੇਟ 1549 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
2023 ਤੱਕ 250 ਬੈਡਾਂ ਵਾਲੇ ਹਸਪਤਾਲ ਦੀ ਸ਼ੁਰੂਆਤ ਕਰੇਗੀ ਫੋਰਡ ਸਰਕਾਰ
📷 NRI Post Desk

ਓਂਟਾਰੀਓ(ਦੇਵ ਇੰਦਰਜੀਤ) : ਵੈਕਸੀਨੇਸ਼ਨ ਨੂੰ ਲੈ ਕੇ ਓਂਟਾਰੀਓ ਸੂਬੇ ਵਿੱਚ ਫੋਰਡ ਸਰਕਾਰ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡਣਾ ਚਾਹੁੰਦੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ 26 ਮਾਰਚ ਨੂੰ ਬਰੈਂਪਟਨ ਦਾ ਦੌਰਾ ਕਰਨ ਦੌਰਾਨ ਕਿਹਾ ਕਿ ਵਿੱਤ ਮੰਤਰੀ ਪੀਟਰ ਬੈਥਲੇਨਫਲਵੀ ਨੇ 2021 ਦੇ ਸੂਬਾਈ ਬਜਟ ਵਿਚ 10 ਸਾਲਾਂ ਦੌਰਾਨ ਸਿਹਤ ਦੇਖਭਾਲ ਲਈ 3.7 ਮਿਲੀਅਨ ਡਾਲਰ ਸੀਨੀਅਰਜ਼ ਤੇ ਅਪਾਹਜ ਲੋਕਾਂ ਦੀ ਮਦਦ ਲਈ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਫੋਰਡ ਨੇਆਖਿਆ ਕਿ ਪ੍ਰੋਵਿੰਸ ਦੇ ਸੱਭ ਤੋਂ ਕਮਜ਼ੋਰ ਲੋਕਾਂ ਦੀ ਹਿਫਾਜ਼ਤ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਇਸੇ ਲਈ ਬਰੈਂਪਟਨ ਸ਼ਹਿਰ ਵਿੱਚ ਇੱਕ ਨਵੇਂ ਹਸਪਤਾਲ ਦੀ ਸ਼ੁਰੂਆਤ 2023 ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਵੇਂ ਹਸਪਤਾਲ ਵਿਚ ਜਿਥੇ 250 ਬੈਡ ਉਪਲਬਧ ਹੋਣਗੇ ਓਥੇ ਹੀ ਐਮਰਜੈਂਸੀ ਸੇਵਾਵਾਂ ਲਈ 24/7 ਐਮਰਜੈਂਸੀ ਵਿਭਾਗ ਵੀ ਹੋਵੇਗਾ। ਇਸਦੇ ਨਾਲ ਹੀ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਸੂਬਾਈ ਸਰਕਾਰ 2021-22 ਵਿਚ 18 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਜਰੂਰੀ ਦੇਖਭਾਲ ਕੇਂਦਰ ਨੂੰ 24/7 ਕਾਰਜਾਂ ਵਿਚ ਵਿਕਸਤ ਕੀਤਾ ਜਾ ਸਕੇ। ਤੁਹਾਨੂੰ ਇਹ ਵੀ ਦੱਸ ਦਈਏ ਕੀ ਫੋਰਡ ਸਰਕਾਰ ਨੇ ਬਰੈਮਪਟਨ 'ਚ ਇਕ ਮੈਡੀਕਲ ਸਕੂਲ ਖੋਲਣ ਦਾ ਵੀ ਐਲਾਨ ਕੀਤਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!