|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ ਦੇ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਕੀਤਾ ਇਹ ਕੰਮ

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਯੁੱਧ ਦਰਮਿਆਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਸ਼ੁੱਕਰਵਾਰ ਨੂੰ ਇਕ ਲੰਬੀ ਯਾਤਰਾ ਲਈ ਪੋਲੈਂਡ ਰਵਾਨਾ ਹੋਏ ਹਨ। ਇੱਥੇ ਉਹ ਆਪਣੇ ਵਾਹਨ ਰਾਹੀਂ ਖੁਦ ਡਰਾਈਵ ਕਰ ਕੇ ਜਾ ਰਹੇ ਹਨ ਤੇ ਰੈੱਡ ਕਰਾਸ ਨੂੰ ਮਨੁੱਖੀ ਸਹਾਇਤਾ ਨਾਲ ਜੁੜਿਆ ਸਾਮਾਨ ਦੇਣਗੇ। ਇਹ ਸਹਾਇਤਾ ਯੂਕਰੇਨ ਤੋਂ ਆਏ ਉਨ੍ਹਾਂ ਸ਼ਰਨਾਰਥੀਆਂ ਨੂੰ ਦਿੱਤੀ ਜਾਵੇਗੀ, ਜੋ

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ ਦੇ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਕੀਤਾ ਇਹ ਕੰਮ
📷 NRI Post Desk

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਯੁੱਧ ਦਰਮਿਆਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਸ਼ੁੱਕਰਵਾਰ ਨੂੰ ਇਕ ਲੰਬੀ ਯਾਤਰਾ ਲਈ ਪੋਲੈਂਡ ਰਵਾਨਾ ਹੋਏ ਹਨ। ਇੱਥੇ ਉਹ ਆਪਣੇ ਵਾਹਨ ਰਾਹੀਂ ਖੁਦ ਡਰਾਈਵ ਕਰ ਕੇ ਜਾ ਰਹੇ ਹਨ ਤੇ ਰੈੱਡ ਕਰਾਸ ਨੂੰ ਮਨੁੱਖੀ ਸਹਾਇਤਾ ਨਾਲ ਜੁੜਿਆ ਸਾਮਾਨ ਦੇਣਗੇ। ਇਹ ਸਹਾਇਤਾ ਯੂਕਰੇਨ ਤੋਂ ਆਏ ਉਨ੍ਹਾਂ ਸ਼ਰਨਾਰਥੀਆਂ ਨੂੰ ਦਿੱਤੀ ਜਾਵੇਗੀ, ਜੋ ਪੋਲੈਂਡ 'ਚ ਸ਼ਰਨ ਲੈਣ ਆਏ ਹਨ। ਕੈਮਰਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਦੱਸਿਆ ਹੈ ਕਿ ਉਹ ਸਾਰਿਆਂ ਨੂੰ ਇਸ ਯਾਤਰਾ ਨਾਲ ਜੁੜੇ ਅਪਡੇਟ ਦਿੰਦੇ ਰਹਿਣਗੇ।

ਸੰਬੰਧਿਤ ਖ਼ਬਰਾਂ

ਕੈਮਰਨ ਨੇ ਆਪਣੀ ਟਰੱਕ ਚਲਾਉਂਦੇ ਹੋਏ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕੈਪਸ਼ਨ ਵਿਚ ਲਿਖਿਆ ਹੈ, 'ਮੈਂ ਇਸ ਸਮੇਂ ਰੈੱਡ ਕਰਾਸ ਨੂੰ ਆਪਣੀ ਡਿਲੀਵਰੀ ਕਰਨ ਲਈ ਦੋ ਚਿਪੀ ਲਾਰਡਰ ਸਾਥੀਆਂ ਨਾਲ ਪੋਲੈਂਡ ਜਾ ਰਿਹਾ ਹਾਂ। ਇਹ ਇਕ ਲੌਂਗ ਡਰਾਈਵ ਹੋਣ ਵਾਲੀ ਹੈ, ਮੈਂ ਤੁਹਾਨੂੰ ਰਸਤੇ ਵਿਚ ਅਪਡੇਟ ਦਿੰਦਾ ਜਾਵਾਂਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!