|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ’ਚ ਤੂਫਾਨ ਦਾ ਕਹਿਰ, 1 ਲੱਖ ਘਰਾਂ ਦੀ ਬੱਤੀ ਗੁੱਲ, ਹਜ਼ਾਰਾਂ ਉਡਾਣਾਂ ਰੱਦ

ਵਾਸ਼ਿੰਗਟਨ (ਪਾਇਲ): ਅਮਰੀਕਾ ਵਿੱਚ ਤੂਫਾਨ ਤੇ ਝੱਖੜ ਨੇ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਇਸ ਤੂਫਾਨ ਕਾਰਨ 14,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਟੈਕਸਾਸ ਤੱਕ ਪੱਛਮ ਵਿੱਚ ਇੱਕ ਲੱਖ ਤੋਂ ਵੱਧ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਇਥੇ ਭਾਰੀ ਬਰਫ਼ਬਾਰੀ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।

NRI Post Desk · 307 ਦਿਨ ਪਹਿਲਾਂ · ਅੱਪਡੇਟ 307 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ’ਚ ਤੂਫਾਨ ਦਾ ਕਹਿਰ, 1 ਲੱਖ ਘਰਾਂ ਦੀ ਬੱਤੀ ਗੁੱਲ, ਹਜ਼ਾਰਾਂ ਉਡਾਣਾਂ ਰੱਦ
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕਾ ਵਿੱਚ ਤੂਫਾਨ ਤੇ ਝੱਖੜ ਨੇ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਇਸ ਤੂਫਾਨ ਕਾਰਨ 14,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਟੈਕਸਾਸ ਤੱਕ ਪੱਛਮ ਵਿੱਚ ਇੱਕ ਲੱਖ ਤੋਂ ਵੱਧ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਇਥੇ ਭਾਰੀ ਬਰਫ਼ਬਾਰੀ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।

ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਕੈਰੋਲੀਨਾ, ਵਰਜੀਨੀਆ, ਟੈਨੇਸੀ, ਜਾਰਜੀਆ, ਉੱਤਰੀ ਕੈਰੋਲੀਨਾ, ਮੈਰੀਲੈਂਡ, ਅਰਕਾਨਸਾਸ, ਕੈਂਟਕੀ, ਲੁਸੀਆਨਾ, ਮਿਸੀਸਿਪੀ, ਇੰਡੀਆਨਾ ਅਤੇ ਪੱਛਮੀ ਵਰਜੀਨੀਆ ਵਿੱਚ ਸੰਘੀ ਐਮਰਜੈਂਸੀ ਆਫ਼ਤ ਐਲਾਨਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ, ‘ਅਸੀਂ ਇਸ ਤੂਫਾਨ ਕਾਰਨ ਪ੍ਰਭਾਵਿਤ ਹੋਣ ਵਾਲੇ ਸਾਰੇ ਸੂਬਿਆਂ ਦੀ ਨਿਗਰਾਨੀ ਕਰਾਂਗੇ ਤੇ ਸੰਪਰਕ ਵਿੱਚ ਰਹਾਂਗੇ, ਸੁਰੱਖਿਅਤ ਰਹੋ।’

ਇਸ ਤੋਂ ਇਲਾਵਾ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਸਤਾਰਾਂ ਰਾਜਾਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਨੇ ਮੌਸਮੀ ਐਮਰਜੈਂਸੀ ਐਲਾਨੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!