ਡੇਰਾਬੱਸੀ : ਡੇਰਾਬੱਸੀ ਸ਼ਹਿਰ ਵਿਚ ਪੰਜਾ ਦਿਨਾਂ ਤੋੋਂ ਕੂੜਾ ਦੀ ਚੁਕਾਈ ਨਾ ਕੀਤੇ ਜਾਣ ਕਾਰਨ ਗਲੀਆਂ ਵਿਚ ਕੂੜੇ ਦੇ ਢੇਰ ਲੱਗ ਗਏ। ਜਿਸ ਕਾਰਨ ਸ਼ਹਿਰ ਵਿਚ ਸਫ਼ਾਈ ਵਿਵਸਥਾ ਡਗਮਗਾ ਗਈ। ਸੈਦਪੁਰਾ ਸਥਿਤ ਡੰਪਿੰਗ ਗਰਾਊਂਡ ਵਿਖੇ ਪਿੰਡ ਵਾਸੀਆਂ ਵੱਲੋਂ ਕੂੜਾ ਨਾ ਸੁੱਟਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਪਿੰਡ ਵਾਸੀਆਂ ਨੇ ਇੱਥੇ ਕੂੜੇ ਨੂੰ ਲਗਾਈ ਜਾ ਰਹੀ ਅੱਗ ਅਤੇ ਫ਼ੈਲੀ ਰਹੀ ਗੰਦੀ ਬਦਬੂ ਕਾਰਨ ਇਸ ਦਾ ਵਿਰੋਧ ਕੀਤਾ ਸੀ। ਪਿੰਡ ਦੇ ਚੁਫੇਰੇ ਧੂੰਆਂ ਫ਼ੈਲਣ ਨਾਲ ਉਹ ਪ੍ਰਰੇਸ਼ਾਨੀ ਨਾਲ ਜੂਝ ਰਹੇ ਹਨ।ਜਾਣਕਾਰੀ ਮੁਤਾਬਕ ਐਤਵਾਰ ਨੂੰ ਇੱਥੇ ਆ ਰਹੀਆਂ ਨਗਰ ਕੌਂਸਲ ਦੀਆਂ ਕੂੜਾ ਕਰਕਟ ਦੀਆਂ ਟਰਾਲੀਆਂ ਨੂੰ ਇੱਥੇ ਸੁੱਟਣ ਤੋਂ ਰੋਕ ਦਿੱਤਾ ਸੀ।
ਸੰਬੰਧਿਤ ਖ਼ਬਰਾਂ
ਉਨ੍ਹਾਂ ਇੱਥੇ ਕੂੜੇ ਨੂੰ ਲੱਗੀ ਅੱਗ ਬਝਾਉਣ ਅਤੇ ਫੈਲੀ ਗੰਦੀ ਬਦਬੂ 'ਤੇ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਸਫ਼ਾਈ ਕਰਮਚਾਰੀਆਂ ਰਾਹੀਂ ਕੌਂਸਲ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਸੱਦਣ ਲਈ ਕਿਹਾ। ਕਈ ਘੰਟੇ ਇੰਤਜਾਰ ਕਰਨ ਮਗਰੋਂ ਜਦੋਂ ਕੋਈ ਵੀ ਅਧਿਕਾਰੀ ਉੱਥੇ ਨਾ ਪਹੁੰਚਿਆ ਤਾਂ ਉਨ੍ਹਾਂ ਸਫ਼ਾਈ ਸੇਵਕਾਂ ਨੂੰ ਇੱਥੇ ਕੂੜਾ ਸੁੱਟਣ ਤੋਂ ਰੋਕ ਦਿੱਤਾ। ਐਤਵਾਰ ਤੋਂ ਵੀਰਵਾਰ ਦੁੁਪਿਹਰ ਰੌਲ੍ਹਾ ਪੈਣ 'ਤੇ ਕਾਰਜਸਾਧਕ ਅਫ਼ਸਰ ਨੇ ਨੋਟਿਸ ਲੈਂਦਿਆ ਇਸ ਦਾ ਹੱਲ ਕੱਢਦੇ ਹੋਏ ਪਿੰਡ ਵਾਸੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਵਿਚੋਂ ਕੂੜਾਂ ਦੇ ਢੇਰ ਜੇਸੀਬੀ ਮਸ਼ੀਨ ਨਾਲ ਹਟਵਾਏ।ਸ਼ਹਿਰ ਵਿਚ ਕੂੜੇ ਦੇ ਢੇਰਾਂ ਵਿਚ ਜ਼ਿਆਦਾਤਰ ਪੋਲੋਥੀਨ ਦੇ ਲਿਫਾਫੇ ਸ਼ਾਮਿਲ ਹਨ।
ਇਹ ਲਿਫਾਫੇ ਕੂੜੇ ਦੇ ਢੇਰਾਂ ਵਿਚ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਨਾਲ ਵਾਤਾਵਰਨ ਪਲੀਤ ਹੋ ਰਿਹਾ ਹੈ । ਜਦੋਂ ਕਿ ਨਗਰ ਕੌਂਸਲ ਵਾਰ ਵਾਰ ਡੇਰਾਬੱਸੀ ਸ਼ਹਿਰ ਨੂੰ ਪੋਲੋਥੀਨ ਮੁਕਤ ਸ਼ਹਿਰ ਕਰਨ ਦੇ ਦਾਅਵੇ ਕਰਦੀ ਆ ਰਹੀ ਹੈ।ਇਸ ਸਬੰਧੀ ਡੇਰਾਬਸੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਵੱਛ ਭਾਰਤ ਮੁਹਿੰਮ ਦੀ ਕਮਾਨ ਆਪਣੇ ਹੱਥ ਲੈਂਦਿਆ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਅਤੇ ਜ਼ਿੰਮੇਵਾਰੀ ਨਾਲ ਕੰਮ ਨਾ ਕਰਨ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਭੇਜਿਆ ਹੈ। ਸੈਦਪੁਰਾ ਡੰਪਿੰਗ ਗਰਾਉਂਡ ਦਾ ਦੌਰਾ ਕਰਕੇ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਦਵਾਈਆਂ ਤੇ ਸਪਰੇਅ ਦਾ ਿਛੜਕਾਅ ਕਰਨ ਮਗਰੋਂ ਇੱਥੇ ਮੁੜ ਤੋਂ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਕੂੜਾ ਕਰਕਟ ਪ੍ਰਰੋਸੈੱਸ ਕਰਨ ਵਾਲੀ ਕੰਪਨੀ ਨਾਲ ਕੀਤੇ ਕੂੜਾ ਚੁੱਕਣ ਦੇ ਕਰਾਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।






