|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅਗਵਾਕਾਰਾਂ ਦੀ ਚੁੰਗਲ 'ਚੋਂ ਬਚ ਕੇ ਆਈ ਲੜਕੀ,ਅਗਵਾਕਾਰ ਬੱਚਿਆਂ ਤੋਂ ਜੇਬਾ ਕੱਟਣ ਜਾਂ ਅਪਰਾਧ ਕਰਵਾਉਂਦੇ

ਫਿਲੌਰ : ਕਈ ਦਿਨ ਪਹਿਲਾਂ ਅਗਵਾ ਹੋਈ ਇਥੋਂ ਦੀ ਬੱਚੀ ਨੀਤੂ ਬਾਰੇ ਮੀਡੀਆ 'ਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਸਦਕਾ ਸ਼ੁੱਕਰਵਾਰ ਉਹ ਸਵੇਰੇ ਵਾਪਸ ਫਿਲੌਰ ਆਪਣੇ ਮਾਪਿਆਂ ਕੋਲ ਪੁੱਜ ਗਈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਹੁਸ਼ਿਆਰਾ ਪੁੱਤਰ ਰਾਮ ਚੰਦਰ ਵਾਸੀ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਬਿਆਨ 'ਤੇ 17 ਮਾਰਚ ਨੂੰ ਧਰਮ ਵਾਸੀ ਜ਼ਿਲ੍ਹਾ ਮੁੱਧੇਪੁਰ ਬਿਹਾਰ ਵਿਰੁੱਧ ਕੇਸ ਦਰਜ ਕਰ ਲਿਆ ਸੀ। ਪੁ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਲੌਰ : ਕਈ ਦਿਨ ਪਹਿਲਾਂ ਅਗਵਾ ਹੋਈ ਇਥੋਂ ਦੀ ਬੱਚੀ ਨੀਤੂ ਬਾਰੇ ਮੀਡੀਆ 'ਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਸਦਕਾ ਸ਼ੁੱਕਰਵਾਰ ਉਹ ਸਵੇਰੇ ਵਾਪਸ ਫਿਲੌਰ ਆਪਣੇ ਮਾਪਿਆਂ ਕੋਲ ਪੁੱਜ ਗਈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਹੁਸ਼ਿਆਰਾ ਪੁੱਤਰ ਰਾਮ ਚੰਦਰ ਵਾਸੀ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਬਿਆਨ 'ਤੇ 17 ਮਾਰਚ ਨੂੰ ਧਰਮ ਵਾਸੀ ਜ਼ਿਲ੍ਹਾ ਮੁੱਧੇਪੁਰ ਬਿਹਾਰ ਵਿਰੁੱਧ ਕੇਸ ਦਰਜ ਕਰ ਲਿਆ ਸੀ। ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਗਿਆ ਸੀ ਕਿ ਉਸ ਦੀ ਵੱਡੀ ਲੜਕੀ ਨੀਤੂ (10) ਜੋ 18 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਗਈ ਸੀ ਪਰ ਘਰ ਵਾਪਸ ਨਹੀਂ ਆਈ। ਉਕਤ ਮਸਲੇ ਨੂੰ ਜਦੋਂ ਮੀਡੀਆ ਨੇ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਤਾਂ ਮੁਲਜ਼ਮਾਂ ਨੂੰ ਇਹ ਪਤਾ ਲੱਗ ਗਿਆ ਕਿ ਮਾਮਲਾ ਮੀਡੀਆ ਤੇ ਪੁਲਿਸ ਦੇ ਧਿਆਨ 'ਚ ਆ ਗਿਆ।

ਸੰਬੰਧਿਤ ਖ਼ਬਰਾਂ

ਇਸ ਲਈ ਉਹ ਨੀਤੂ ਨੂੰ ਵੱਖ-ਵੱਖ ਸ਼ਹਿਰਾਂ 'ਚ ਲੁਕਾਉਂਦੇ ਰਹੇ। ਸ਼ੁੱਕਰਵਾਰ ਇਥੇ ਜਦੋਂ ਨੀਤੂ ਆਪਣੀ ਮਾਂ ਨੂੰ ਭੱਜ ਕੇ ਗਲ ਲੱਗ ਚਿੰਬੜੀ ਤਾਂ ਵੇਖਣ ਵਾਲਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਨੀਤੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਗੱਬਰ ਨਾਂ ਦਾ ਵਿਅਕਤੀ ਅਗਵਾ ਕਰ ਕੇ ਲੈ ਗਿਆ ਸੀ, ਉਹ ਉਸ ਨੂੰ ਅੰਮਿ੍ਤਸਰ, ਹਰਿਦੁਆਰ, ਵਿਦੁਰ ਤੇ ਕਦੀ ਦਿੱਲੀ ਲਈ ਫਿਰਦਾ ਰਿਹਾ। ਨੀਤੂ ਜੋ ਥੋੜਾ ਤੋਤਲਾ ਕੇ ਬੋਲਦੀ ਹੈ, ਨੇ ਦੱਸਿਆ ਕਿ ਅਗਵਾਕਾਰ ਕਥਿਤ ਤੌਰ 'ਤੇ ਬੱਚਿਆਂ ਤੋਂ ਜੇਬਾ ਕੱਟਣ ਜਾਂ ਅਪਰਾਧ ਕਰਵਾਉਂਦੇ ਹਨ। ਕਥਿਤ ਤੌਰ 'ਤੇ ਗੁੰਮ ਹੋਈ ਲੜਕੀ ਗੰਗੋਤਰੀ ਪੁੱਤਰੀ ਲਾਲ ਚੰਦ ਵਾਸੀ ਫਿਲੌਰ ਤੇ ਦੂਜੇ ਬੱਚੇ ਵੀ ਉਨ੍ਹਾਂ ਮੁਲਜ਼ਮਾਂ ਕੋਲ ਹੀ ਹਨ।

ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਉਸ ਨੇ ਦੱਸਿਆ ਕਿ ਉਸ ਨੂੰ ਭੁੱਖਾ ਰੱਖਿਆ ਜਾਂਦਾ ਸੀ, ਉਸ ਨੂੰ ਇਕ ਸਮੇਂ ਹੀ ਖਾਣਾ ਦਿੱਤਾ ਜਾਂਦਾ ਸੀ ਤੇ ਡਰਾਇਆ ਧਮਕਾਇਆ ਜਾਂਦਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿੱਲੀ ਰੱਖਿਆ ਹੋਇਆ ਸੀ, ਮੌਕਾ ਮਿਲਦਿਆਂ ਹੀ ਉਹ ਉਥੋਂ ਭੱਜ ਨਿਕਲੀ ਤੇ 20 ਮਾਰਚ ਨੂੰ ਉਹ ਰਾਜਪੁਰੇ ਆਪਣੀ ਭੂਆ ਕੋਲ ਆ ਗਈ। ਭੂਆ ਸ਼ੁੱਕਰਵਾਰ ਸਵੇਰੇ ਇਥੇ ਉਸ ਦੇ ਮਾਪਿਆਂ ਕੋਲ ਲੈ ਆਈ। ਉਸ ਦੇ ਮਾਪੇ ਉਸ ਨੂੰ ਕੌਂਸਲਰ ਯਸ਼ਪਾਲ ਗਿੰਡਾ ਤੇ ਪੱਤਰਕਾਰ ਪ੍ਰਭਪਾਲ ਰਾਹੀਂ ਥਾਣੇ ਲੈ ਆਏ। ਨੀਤੂ ਦੀ ਮਾਂ ਸੁਨੀਤਾ ਤੇ ਪਿਤਾ ਹੁਸ਼ਿਆਰਾ ਨੇ ਮੀਡੀਆ ਤੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਧੀ ਵਾਪਸ ਮਿਲ ਗਈ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!