|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਣਯੋਗ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪਾਇਆ ਭਾਰੀ ਜੁਰਮਾਨਾ

ਮੁੱਲਾਂਪੁਰ ਦਾਖਾ (ਰਾਘਵ): ਪਿਛਲੇ ਕਰੀਬ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਜਦੋਂ ਕੋਈ ਇਨਸਾਫ ਮਿਲਣ ਦੀ ਉਮੀਦ ਨਾ ਰਹੀ ਤਾਂ ਪੀੜਤ ਸੁਖਦੇਵ ਸਿੰਘ ਪੁੱਤਰ ਸਵ. ਮਲਕੀਅਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਹਾਈਕੋਰਟ ਦਾ ਰਾਹ ਅਖਤਿਆਰ ਕੀਤਾ। ਉੱਚ ਅਦਾਲਤ ਨੇ ਪੀੜਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਿਆ ਤਾਂ ਪੁਲਸ ਅਫਸਰਾਂ ਦੀ ਡਿਊਟੀ ਵਿਚ ਕੁਤਾਹੀ ਸਾਹਮਣੇ ਆਈ

NRI Post Desk · 476 ਦਿਨ ਪਹਿਲਾਂ · ਅੱਪਡੇਟ 476 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਾਣਯੋਗ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪਾਇਆ ਭਾਰੀ ਜੁਰਮਾਨਾ
📷 NRI Post Desk

ਮੁੱਲਾਂਪੁਰ ਦਾਖਾ (ਰਾਘਵ): ਪਿਛਲੇ ਕਰੀਬ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਜਦੋਂ ਕੋਈ ਇਨਸਾਫ ਮਿਲਣ ਦੀ ਉਮੀਦ ਨਾ ਰਹੀ ਤਾਂ ਪੀੜਤ ਸੁਖਦੇਵ ਸਿੰਘ ਪੁੱਤਰ ਸਵ. ਮਲਕੀਅਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਹਾਈਕੋਰਟ ਦਾ ਰਾਹ ਅਖਤਿਆਰ ਕੀਤਾ। ਉੱਚ ਅਦਾਲਤ ਨੇ ਪੀੜਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਿਆ ਤਾਂ ਪੁਲਸ ਅਫਸਰਾਂ ਦੀ ਡਿਊਟੀ ਵਿਚ ਕੁਤਾਹੀ ਸਾਹਮਣੇ ਆਈ ਕਿਉਂਕਿ ਪੀੜਿਤ ਸੁਖਦੇਵ ਸਿੰਘ ਨੇ ਪੁਲਸ ਮੁਖੀ ਨਵਨੀਤ ਸਿੰਘ ਬੈਂਸ, ਜਸਜੋਤ ਸਿੰਘ ਡੀ.ਐੱਸ.ਪੀ, ਪੁਲਸ ਕਪਤਾਨ ਗੁਰਦੀਪ ਸਿੰਘ ਗੋਸਲ ਅਤੇ ਇੰਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈਕੋਰਟ ਵਿੱਚ ਚਾਰਾਜੋਈ ਕੀਤੀ ਸੀ ਜਿਸ 'ਤੇ ਮਿਤੀ 29/7/2025 ਨੂੰ ਮਾਣਯੋਗ ਅਦਾਲਤ ਸ਼੍ਰੀ ਅਲਕਾ ਸੁਰੀਨ ਨੇ ਪੁਲਸ ਖਿਲਾਫ ਸਖਤ ਰੁੱਖ ਅਪਣਾਉਂਦਿਆਂ ਜਿੱਥੇ ਪੁਲਸ ਜਗਰਾਉਂ ਨੂੰ 20,000 ਰੁਪਏ ਹਰਜਾਨਾ ਕੀਤਾ ਉੱਥੇ ਆਉਣ ਵਾਲੀ ਮਿਤੀ 18.8.2025 ਨੂੰ ਨਿੱਜੀ ਤੌਰ 'ਤੇ ਐੱਸ. ਐੱਸ. ਪੀ. ਜਗਰਾਉਂ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ।

ਸੰਬੰਧਿਤ ਖ਼ਬਰਾਂ

ਅੱਜ ਪੱਤਰਕਾਰਾਂ ਸਾਹਮਣੇ ਪੇਸ਼ ਹੋ ਕੇ ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ 9 ਸਾਲਾਂ ਤੋਂ ਪੁਲਸ ਵਧੀਕੀਆਂ ਦਾ ਸ਼ਿਕਾਰ ਹੋਇਆ ਹਾਂ। ਮੇਰੇ ਨਾਲ ਪ੍ਰਾਈਵੇਟ ਕੰਪਨੀ ਮਾਊਂਟਕੂਲ ਬੈਵਰੇਜ ਲਿਮਿਟਿਡ ਨੇ 4.60 ਲੱਖ ਦੀ ਧੋਖਾਧੜੀ ਕੀਤੀ ਸੀ ਜਿਸ ਦੀ ਸ਼ਿਕਾਇਤ ਕਰਨ 'ਤੇ ਕੰਪਨੀ ਮਾਲਕਾਂ ਨੇ ਆਪਣੀ ਸਰਕਾਰੇ ਦਰਬਾਰੇ ਪਹੁੰਚ ਨਾਲ ਮੇਰੇ ਖ਼ਿਲਾਫ਼ ਹੀ ਸਾਜਿਸ਼ ਰਚ ਕੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਬਾਅਦ ਪੜਤਾਲ ਝੂਠੀ ਸਾਬਤ ਹੋਈ। ਉਪਰੰਤ ਮੈਂ ਮਾਣਯੋਗ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਚੰਡੀਗੜ੍ਹ ਕੋਲ ਪਹੁੰਚ ਕੀਤੀ ਤਾਂ ਉਹਨਾਂ ਦੇ ਹੁਕਮਾਂ ਤੇ ਮੁਕੱਦਮਾਂ ਨੰਬਰ 10/2020 ਥਾਣਾ ਸਿੱਧਵਾਂ ਬੇਟ ਦਰਜ ਹੋਇਆ ਜੋ ਹੁਣ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਮੈਨੂੰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਇਸ ਮੌਕੇ ਉਨ੍ਹਾਂ ਨਾਲ ਹਰਦੇਵ ਸਿੰਘ ਬੋਪਾਰਾਏ ਅਤੇ ਆਰ.ਟੀ.ਆਈ ਐਕਟੀਵਿਸਟ ਜਗਸੀਰ ਸਿੰਘ ਖ਼ਾਲਸਾ ਹਾਜ਼ਰ ਸਨ।

ਦਰਅਸਲ, ਪੀੜਤ ਸੁਖਦੇਵ ਸਿੰਘ ਪੁੱਤਰ ਸਵ. ਮਲਕੀਅਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਪਿਛਲੇ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਇਨਸਾਫ਼ ਨਾ ਮਿਲਣ 'ਤੇ ਹਾਈ ਕੋਰਟ ਦਾ ਰਾਹ ਅਖ਼ਤਿਆਰ ਕੀਤਾ। ਹਾਈ ਕੋਰਟ ਨੇ ਪੀੜਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਿਆ ਤਾਂ ਪੁਲਸ ਅਫਸਰਾਂ ਦੀ ਡਿਊਟੀ ਵਿਚ ਕੋਤਾਹੀ ਸਾਹਮਣੇ ਆਈ ਕਿਉਂਕਿ ਪੀੜਿਤ ਸੁਖਦੇਵ ਸਿੰਘ ਨੇ ਤਤਕਾਲੀ ਪੁਲਸ ਮੁਖੀ ਨਵਨੀਤ ਸਿੰਘ ਬੈਂਸ, ਜਸਜੋਤ ਸਿੰਘ ਡੀ.ਐੱਸ.ਪੀ, ਪੁਲਸ ਕਪਤਾਨ ਗੁਰਦੀਪ ਸਿੰਘ ਗੋਸਲ ਅਤੇ ਇੰਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈਕੋਰਟ ਵਿਚ ਚਾਰਾਜੋਈ ਕੀਤੀ ਸੀ ਜਿਸ 'ਤੇ ਮਿਤੀ 29/7/2025 ਨੂੰ ਮਾਣਯੋਗ ਅਦਾਲਤ ਅਲਕਾ ਸਰੀਨ ਨੇ ਪੁਲਸ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਜਿੱਥੇ ਪੁਲਸ ਮੁਖੀ ਜਗਰਾਉਂ ਡਾਕਟਰ ਅੰਕੁਰ ਗੁਪਤਾ ਆਈ.ਪੀ.ਐੱਸ ਨੂੰ 20,000 ਰੁਪਏ ਜੁਰਮਾਨਾ ਕੀਤਾ ਉੱਥੇ ਆਉਣ ਵਾਲੀ ਮਿਤੀ 18.8.2025 ਨੂੰ ਨਿੱਜੀ ਤੌਰ 'ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!