ਜਲੰਧਰ : ਕਮਾਲ ਨੇ ਚੋਣਾਂ! ਵੋਟ ਬੈਂਕ ਲਈ ਆਗੂਆਂ ਤੋਂ ਕੀ-ਕੀ ਕਰਵਾਉਂਦੀਆਂ ਹਨ। ਐਤਵਾਰ ਨੂੰ ਕੁਝ ਅਜਿਹਾ ਨਜ਼ਾਰਾ ਸ਼ਹਿਰ 'ਚ ਦੇਖਣ ਨੂੰ ਮਿਲਿਆ। ਟੈਗੋਰ ਨਗਰ ਸਥਿਤ ਇਕ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮੇਅਰ ਜਗਦੀਸ਼ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨੂੰ ਇਲਾਕਾ ਵਾਸੀਆਂ ਨਾਲ ਜਾ ਕੇ ਖ਼ੁਦ ਧਰਨੇ 'ਤੇ ਬੈਠਣਾ ਪਿਆ। ਚੋਣਾਂ ਨੇੜੇ ਹਨ, ਆਗੂਆਂ ਨੂੰ ਵੋਟ ਬੈਂਕ ਦੀ ਪਰੇਸ਼ਾਨੀ ਹੈ, ਆਪਣਾ ਵੋਟ ਬੈਂਕ ਪੱਕਾ ਕਰਨ ਲਈ ਮੇਅਰ ਤੇ ਵਿਧਾਇਕ ਨੂੰ 2 ਘੰਟੇ ਸੜਦੀ ਧੁੱਪ 'ਚ ਇਲਾਕਾ ਵਾਸੀਆਂ ਨਾਲ ਬੈਠਣਾ ਪਿਆ।
ਸੰਬੰਧਿਤ ਖ਼ਬਰਾਂ
ਦੱਸ ਦੇਈਏ ਕਿ ਟੈਗੋਰ ਨਗਰ ਦੇ ਲੋਕ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੇ ਮੁਹੱਲਾ 'ਚੋਂ ਇਹ ਠੇਕਾ ਹਟਵਾਉਣ ਦੀ ਮੰਗ ਕਰ ਰਹੇ ਸਨ। ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਲੋਕਾਂ ਦੀ ਸ਼ਿਕਾਇਤ 'ਤੇ ਖ਼ੁਦ ਮੇਅਰ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨੇ ਧਰਨੇ 'ਤੇ ਬੈਠ ਕੇ ਪ੍ਰਸ਼ਾਸਨ ਕੋਲੋਂ ਠੇਕਾ ਹਟਾਉਣ ਦੀ ਮੰਗ ਕੀਤੀ ਹੈ। ਮੌਕੇ 'ਤੇ ਕਈ ਦਰਜਨ ਮੁਹੱਲਾ ਨਿਵਾਸੀ ਵੀ ਪਹੁੰਚੇ ਹਨ।






