|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸਿੱਧੂ ਤੇ ਕੈਪਟਨ ਦੀ ਚਾਹ ਰਾਹੀ ਹੋਵੇਗੀ ਖਾਸ ਮੁਲਾਕਾਤ

ਚੰਡੀਗੜ੍ਹ,(ਦੇਵ ਇੰਦਰਜੀਤ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ 17 ਮਾਰਚ ਨੂੰ ਚਾਹ ਦਾ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਪੰਜਾਬ ਕੈਬਨਿਟ ਵਿਚ ਐਂਟਰੀ ਲਗਪਗ ਤੈਅ ਹੋ ਗਈ ਹੈ। ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਬੱਸ ਪੇਚ ਵਿਭਾਗ ਨੂੰ ਲੈ ਕੇ ਫਸਿਆ ਹੋਇਆ ਹੈ। ਮਾਮਲਾ ਇਸ ’ਤੇ ਹੀ ਅਟਕਿਆ ਹੋਇਆ ਹੈ। ਸਿੱਧੂੁ ਨੂੰ ਮੁੜ ਲੋਕਲ ਬਾਡੀ ਵਿ

NRI Post Desk · 2080 ਦਿਨ ਪਹਿਲਾਂ · ਅੱਪਡੇਟ 2080 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿੱਧੂ ਤੇ ਕੈਪਟਨ ਦੀ ਚਾਹ ਰਾਹੀ ਹੋਵੇਗੀ ਖਾਸ ਮੁਲਾਕਾਤ
📷 NRI Post Desk

ਚੰਡੀਗੜ੍ਹ,(ਦੇਵ ਇੰਦਰਜੀਤ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ 17 ਮਾਰਚ ਨੂੰ ਚਾਹ ਦਾ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਪੰਜਾਬ ਕੈਬਨਿਟ ਵਿਚ ਐਂਟਰੀ ਲਗਪਗ ਤੈਅ ਹੋ ਗਈ ਹੈ। ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਬੱਸ ਪੇਚ ਵਿਭਾਗ ਨੂੰ ਲੈ ਕੇ ਫਸਿਆ ਹੋਇਆ ਹੈ। ਮਾਮਲਾ ਇਸ ’ਤੇ ਹੀ ਅਟਕਿਆ ਹੋਇਆ ਹੈ। ਸਿੱਧੂੁ ਨੂੰ ਮੁੜ ਲੋਕਲ ਬਾਡੀ ਵਿਭਾਗ ਦਿੱਤਾ ਜਾਵੇ ਜਾਂ ਉਹ ਕਿਸੇ ਦੂਜੇ ਵਿਭਾਗ ਲਈ ਵੀ ਮੰਨ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਇਸ ਦੌਰਾਨ ਸਿੱਧੂ ਸਾਹਮਣੇ ਇਮੋਸ਼ਨਲ ਕਾਰਡ ਵੀ ਖੇਡ ਸਕਦੇ ਹਨ। ਤਾਂ ਜੋ ਸਾਬਕਾ ਮੰਤਰੀ ਲੋਕਲ ਬਾਡੀ ਵਿਭਾਗ ਨੂੰ ਹੀ ਲੈਣ ਦੀ ਆਪਣੀ ਜ਼ਿੱਦ ਛੱਡ ਦੇਣ।

ਸੰਬੰਧਿਤ ਖ਼ਬਰਾਂ

ਮੁੱਖ ਮੰਤਰੀ ਨੇ ਸਾਢੇ ਤਿੰਨ ਮਹੀਨੇ ਬਾਅਦ ਸਿੱਧੂ ਨੂੰ ਇਕ ਵਾਰ ਫਿਰ ਸੱਦਿਆ

ਸਿੱਧੂ ਦੀ ਕੈਪਟਨ ਵੱਲੋਂ ਕੈਬਨਿਟ ਵਿਚ ਰੀਐਂਟਰੀ ਦੀ ਰਸਮੀ ਕਾਰਵਾਈ 9 ਮਾਰਚ ਨੂੰ ਪੂਰੀ ਹੋ ਗਈ ਸੀ। ਜਦੋਂ ਕਾਂਗਰਸ ਦੇ ਮੁੱਖ ਸਕੱਤਰ ਅਤੇ ਪੰਜਾਬ ਮਮਾਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਰਾਵਤ ਅਜਿਹੇ ਸਮੇਂ ਵਿਚ ਕੈਪਟਨ ਨਾਲ ਮਿਲਣ ਲਈ ਚੰਡੀਗਡ਼੍ਹ ਪਹੁੰਚੇ ਸਨ ਜਦੋਂ ਉਨ੍ਹਾਂ ਦੇ ਆਪਣੇ ਸੂਬੇ ਉਤਰਾਖੰਡ ਵਿਚ ਤ੍ਰਿਵੇਂਦਰ ਸਿੰਘ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!