|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਮੰਤਰੀ ਨੇ ਪਤੀਆਂ ਨੂੰ ਸਲਾਹ; ਜੇ ਪਤਨੀਆਂ ਨੂੰ ਸੁਧਾਰਨਾ ਹੈ ਤਾਂ ਕਰੋ ਕੁੱਟਮਾਰ !

ਨਿਊਜ਼ ਡੈਸਕ (ਜਸਕਮਲ) : ਮਲੇਸ਼ੀਆ ਦੀ ਇਕ ਮਹਿਲਾ ਮੰਤਰੀ ਨੇ ਔਰਤਾਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਕਿ ਜਿਸ ਕਾਰਨ ਉਕਤ ਮੰਤਰੀ ਦੀ ਚਾਰ-ਚੁਫੇਰੇ ਨਿੰਦਾ ਹੋ ਰਹੀ ਹੈ। ਦਰਅਸਲ, ਮਹਿਲਾ ਮੰਤਰੀ ਨੇ ਪਤੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਵਿਗੜੀਆਂ ਪਤਨੀਆਂ ਨੂੰ ਗ਼ਲਤ ਵਤੀਰਾ ਕਰਨ 'ਤੇ ਉਨ੍ਹਾਂ ਦੀ ਕੁੱਟਮਾਰ ਕਰਨ। ਇਕ ਨਿੱਜੀ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਸਿਤੀ ਜ਼ੈਲਾ ਮੁ

NRI Post Desk · 1743 ਦਿਨ ਪਹਿਲਾਂ · ਅੱਪਡੇਟ 1743 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਸ ਮੰਤਰੀ ਨੇ ਪਤੀਆਂ ਨੂੰ ਸਲਾਹ; ਜੇ ਪਤਨੀਆਂ ਨੂੰ ਸੁਧਾਰਨਾ ਹੈ ਤਾਂ ਕਰੋ ਕੁੱਟਮਾਰ !
📷 NRI Post Desk

ਨਿਊਜ਼ ਡੈਸਕ (ਜਸਕਮਲ) : ਮਲੇਸ਼ੀਆ ਦੀ ਇਕ ਮਹਿਲਾ ਮੰਤਰੀ ਨੇ ਔਰਤਾਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਕਿ ਜਿਸ ਕਾਰਨ ਉਕਤ ਮੰਤਰੀ ਦੀ ਚਾਰ-ਚੁਫੇਰੇ ਨਿੰਦਾ ਹੋ ਰਹੀ ਹੈ। ਦਰਅਸਲ, ਮਹਿਲਾ ਮੰਤਰੀ ਨੇ ਪਤੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਵਿਗੜੀਆਂ ਪਤਨੀਆਂ ਨੂੰ ਗ਼ਲਤ ਵਤੀਰਾ ਕਰਨ 'ਤੇ ਉਨ੍ਹਾਂ ਦੀ ਕੁੱਟਮਾਰ ਕਰਨ। ਇਕ ਨਿੱਜੀ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਸਿਤੀ ਜ਼ੈਲਾ ਮੁਹੰਮਦ ਯੂਸਫ ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ ਤੋਂ ਸੰਸਦ ਦੀ ਮੈਂਬਰ ਹੈ। ਉਕਤ ਮਹਿਲਾ ਮੰਤਰੀ 'ਤੇ ਘਰੇਲੂ ਹਿੰਸਾ ਨੂੰ ਆਮ ਬਣਾਉਣ ਦਾ ਦੋਸ਼ ਹੈ। ਲੋਕਾਂ ਨੇ ਕਿਹਾ ਹੈ ਕਿ ਉਹ ਮਰਦਾਂ ਨੂੰ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਲਈ ਕਹਿ ਕੇ ਘਰੇਲੂ ਹਿੰਸਾ ਨੂੰ ਉਤਸ਼ਾਹਿਤ ਕਰ ਰਹੀ ਹੈ।

ਸੰਬੰਧਿਤ ਖ਼ਬਰਾਂ

ਇੰਸਟਾਗ੍ਰਾਮ 'ਤੇ 2 ਮਿੰਟ ਦੀ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਨੂੰ 'ਮੈਨ ਟਿਪਸ' ਦਾ ਨਾਂ ਦਿੱਤਾ ਗਿਆ ਹੈ। ਇਸ ਵੀਡੀਓ ਵਿਚ ਉਪ ਮੰਤਰੀ ਨੇ ਸਭ ਤੋਂ ਪਹਿਲਾਂ ਪਤੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਜ਼ਿੱਦੀ ਪਤਨੀਆਂ ਨਾਲ ਗੱਲ ਕਰਨਾ ਤੇ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣ। ਜੇਕਰ ਉਨ੍ਹਾਂ ਦੀਆਂ ਪਤਨੀਆਂ ਨੇ ਫਿਰ ਵੀ ਆਪਣਾ ਵਿਵਹਾਰ ਨਹੀਂ ਬਦਲਿਆ ਤਾਂ ਪਤੀ ਤਿੰਨ ਦਿਨ ਉਨ੍ਹਾਂ ਨਾਲ ਨਾ ਸੌਣ। ਜੇਕਰ ਉਹ ਫਿਰ ਵੀ ਨਹੀਂ ਸੁਧਰਦੀ ਤਾਂ ਪਤੀ ਨੂੰ ਸਖ਼ਤੀ ਦਿਖਾਉਣੀ ਚਾਹੀਦੀ ਹੈ। ਉਹ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਪਰ ਇਹ ਬਹੁਤ ਕਠੋਰ ਨਾ ਹੋਵੇ, ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਪਤੀ ਕਿੰਨੇ ਸਖ਼ਤ ਹਨ ਤੇ ਕੀ ਬਦਲਾਅ ਚਾਹੁੰਦੇ ਹਨ।

ਇਨ੍ਹਾਂ ਬਿਆਨਾਂ ਲਈ ਮਲੇਸ਼ੀਆ ਦੀ ਮੰਤਰੀ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ ਤੇ ਕਈ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!