|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚਮਗਿੱਦੜਾਂ ’ਚ ਮਿਲਿਆ ਨਵਾਂ ‘ਨੀਓਕੋਵ’ ਵਾਇਰਸ ਮਨੁੱਖ ਜਾਤੀ ਲਈ ਬਣ ਸਕਦੈ ਖ਼ਤਰਾ

ਨਿਊਜ਼ ਡੈਸਕ (ਜਸਕਮਲ) : ਦੱਖਣੀ ਅਫ਼ਰੀਕਾ 'ਚ ਚਮਗਿੱਦੜਾਂ 'ਚ ਫੈਲਣ ਵਾਲਾ ‘ਨੀਓਕੋਵ’ ਕਰੋਨਾ ਵਾਇਰਸ ਜੇਕਰ ਜ਼ਿਆਦਾ ਬਦਲਣਸ਼ੀਲ ਹੋਇਆ ਤਾਂ ਇਹ ਭਵਿੱਖ 'ਚ ਮਨੁੱਖ ਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਚੀਨ ਦੇ ਖੋਜਕਰਤਾਵਾਂ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਇਹ ਖੋਜ ਪ੍ਰਕਾਸ਼ਨ ਮਗਰੋਂ ਹਾਲ ’ਚ ਹੀ ਸ੍ਰੰਗ੍ਰਹਿ ਕੋਸ਼ ਬਾਇਓਆਰਐੱਕਸਆਈਵੀ ’ਤੇ ਪਾਇਆ ਗਿਆ ਹੈ, ਜਿਸ ਦੀ ਸਮੀਖਿਆ

NRI Post Desk · 1763 ਦਿਨ ਪਹਿਲਾਂ · ਅੱਪਡੇਟ 1763 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚਮਗਿੱਦੜਾਂ ’ਚ ਮਿਲਿਆ ਨਵਾਂ ‘ਨੀਓਕੋਵ’ ਵਾਇਰਸ ਮਨੁੱਖ ਜਾਤੀ ਲਈ ਬਣ ਸਕਦੈ ਖ਼ਤਰਾ
📷 NRI Post Desk

ਨਿਊਜ਼ ਡੈਸਕ (ਜਸਕਮਲ) : ਦੱਖਣੀ ਅਫ਼ਰੀਕਾ 'ਚ ਚਮਗਿੱਦੜਾਂ 'ਚ ਫੈਲਣ ਵਾਲਾ ‘ਨੀਓਕੋਵ’ ਕਰੋਨਾ ਵਾਇਰਸ ਜੇਕਰ ਜ਼ਿਆਦਾ ਬਦਲਣਸ਼ੀਲ ਹੋਇਆ ਤਾਂ ਇਹ ਭਵਿੱਖ 'ਚ ਮਨੁੱਖ ਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਚੀਨ ਦੇ ਖੋਜਕਰਤਾਵਾਂ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਇਹ ਖੋਜ ਪ੍ਰਕਾਸ਼ਨ ਮਗਰੋਂ ਹਾਲ ’ਚ ਹੀ ਸ੍ਰੰਗ੍ਰਹਿ ਕੋਸ਼ ਬਾਇਓਆਰਐੱਕਸਆਈਵੀ ’ਤੇ ਪਾਇਆ ਗਿਆ ਹੈ, ਜਿਸ ਦੀ ਸਮੀਖਿਆ ਕੀਤੀ ਜਾਣੀ ਹਾਲੇ ਬਾਕੀ ਹੈ। ਅਧਿਐਨ ਮੁਤਾਬਕ ਇਹ ਪਤਾ ਲੱਗਦਾ ਹੈ ਕਿ ਨੀਓਕੋਵ ਦਾ ‘ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ’ (ਐੱਮਈਆਰਐੱਸ) ਨਾਲ ਕਰੀਬੀ ਸਬੰਧ ਹੈ। ਇਸ ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੇ ਇਸ (ਵਾਇਰਲ) ਰੋਗ ਪਹਿਲੀ ਵਾਰ ਪਛਾਣ 2012 'ਚ ਸਾਊਦੀ ਅਰਬ 'ਚ ਕੀਤੀ ਗਈ ਸੀ।

ਸੰਬੰਧਿਤ ਖ਼ਬਰਾਂ

ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ, ਜਿਹੜਾ ਸਧਾਰਨ ਠੰਢ, ਜ਼ੁਕਾਮ ਤੋਂ ਲੈ ਕੇ ‘ਸਾਰਸ’ ਵਰਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ਼ ਤੇ ਵੂਹਾਨ ਯੂਨੀਵਰਸਿਟ ਦੇ ਖੋਜਕਰਤਾਵਾਂ ਨੇ ਇਹ ਗੌਰ ਕੀਤਾ ਹੈ ਕਿ ‘ਨੀਓਕੋਵ’ ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਦੇ ਸਮੂਹ 'ਚ ਪਾਇਆ ਜਾਂਦਾ ਹੈ ਅਤੇ ਇਨ੍ਹਾ ਜੀਵਾਂ 'ਚ ਵਿਸ਼ੇਸ਼ ਤੌਰ ’ਤੇ ਫ਼ੈਲਦਾ ਹੈ। ਖੋਜਕਰਤਾਵਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਪਣੇ ਮੌਜੂਦਾ ਰੂਪ 'ਚ ਨੀਓਕੋਵ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਜੇਕਰ ਇਹ ਵੱਧ ਪਰਿਵਰਤਨਸ਼ੀਲ ਹੋਇਆ ਤਾਂ ਸੰਭਾਵਿਤ ਤੌਰ ’ਤੇ ਇਹ ਨੁਕਸਾਨਦੇਹ ਹੋ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!