|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ ਹੋਵੇਗੀ ਸਿੱਧੂ ਅਤੇ ਕੈਪਟਨ ਵਿਚਾਲੇ

ਚੰਡੀਗੜ੍ਹ (ਦੇਵ ਇੰਦਰਜੀਤ) : ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਵਿਚ ਇਸ ਵਾਰ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮੰਚ ’ਤੇ ਨਹੀਂ ਆ ਸਕੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਅਗਲੇ ਦੌਰੇ ਵਿਚ ਕੈਪਟਨ ਅਤੇ ਸਿੱਧੂ ਨਾਲ ਸਾਂਝੀ ਬੈਠਕ ਕਰਨਗੇ। ਅਜਿਹਾ ਇਸ ਲਈ ਹੈ ਕਿ ਸਿੱਧੂ ਅਤੇ ਕੈਪਟਨ ਨਾਲ ਬੈਠਕ ਹੋਣ ਕਾਰਨ ਦੋਵੇਂ ਪਾਸੇ ਦੀ ਗੱਲ

NRI Post Desk · 1911 ਦਿਨ ਪਹਿਲਾਂ · ਅੱਪਡੇਟ 1911 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ ਹੋਵੇਗੀ ਸਿੱਧੂ ਅਤੇ ਕੈਪਟਨ ਵਿਚਾਲੇ
📷 NRI Post Desk

ਚੰਡੀਗੜ੍ਹ (ਦੇਵ ਇੰਦਰਜੀਤ) : ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਵਿਚ ਇਸ ਵਾਰ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮੰਚ ’ਤੇ ਨਹੀਂ ਆ ਸਕੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਅਗਲੇ ਦੌਰੇ ਵਿਚ ਕੈਪਟਨ ਅਤੇ ਸਿੱਧੂ ਨਾਲ ਸਾਂਝੀ ਬੈਠਕ ਕਰਨਗੇ। ਅਜਿਹਾ ਇਸ ਲਈ ਹੈ ਕਿ ਸਿੱਧੂ ਅਤੇ ਕੈਪਟਨ ਨਾਲ ਬੈਠਕ ਹੋਣ ਕਾਰਨ ਦੋਵੇਂ ਪਾਸੇ ਦੀ ਗੱਲ ਸਾਹਮਣੇ ਆ ਗਈ ਹੈ, ਜਿਸ ਦੀ ਰਿਪੋਰਟ ਹਾਈਕਮਾਨ ਦੇ ਸਾਹਮਣੇ ਰੱਖੀ ਜਾਵੇਗੀ।

ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਅਗਲੇ ਦੌਰੇ ਵਿਚ ਦੋਵਾਂ ਨਾਲ ਗੱਲ ਕਰ ਕੇ 2022 ਦੀਆਂ ਚੋਣਾਂ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ। ਦੋਵਾਂ ਦੇ ਇਕੱਠੇ ਆਉਣ ਤੋਂ ਪਹਿਲਾਂ ਚੋਣ ਰਣਨੀਤੀ ਪੂਰੀ ਤਰ੍ਹਾਂ ਨਹੀਂ ਬਣਾਈ ਜਾ ਸਕਦੀ ਹੈ, ਕਿਉਂਕਿ ਜਦੋਂ ਸਰਕਾਰ ਅਤੇ ਸੰਗਠਨ ਮਿਲ ਕੇ ਕੰਮ ਕਰਨਗੇ।

ਸੰਬੰਧਿਤ ਖ਼ਬਰਾਂ

ਉਦੋਂ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਰਾਵਤ ਨੇ ਕਿਹਾ ਕਿ ਸੰਗਠਨ ਅਤੇ ਸਰਕਾਰ ਵਿਚ ਮਤਭੇਦ ਨਹੀਂ ਸਿਰਫ਼ ਤਾਲਮੇਲ ਦੀ ਕਮੀ ਹੈ। ਇਸ ਲਈ ਛੇਤੀ ਹੀ ਦੋਵਾਂ ਵਿਚਾਲੇ ਤਾਲਮੇਲ ਬਣਾ ਲਿਆ ਜਾਵੇਗਾ ਤਾਂ ਕਿ ਪੰਜਾਬ ਸਰਕਾਰ ਅਤੇ ਸੰਗਠਨ ਮਿਲ ਕੇ ਪੰਜਾਬ ਲਈ ਕੰਮ ਕਰ ਸਕਣ।

ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੇਰੇ ਕੋਲ ਮੁੱਦੇ ਉਠਾ ਸਕਦੇ ਹਨ। ਜੇਕਰ ਸਿੱਧੂ ਸਿੱਧੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਮਿਲੇਗੀ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਕੀ ਕਰ ਰਹੀ ਹੈ। ਜਨਤਕ ਤੌਰ ’ਤੇ ਮੁੱਦੇ ਉਠਾਉਣ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!