|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਇਕਲੌਤਾ ਪੁੱਤਰ ਪਿਛਲੇ 3 ਸਾਲਾਂ ਤੋਂ ਚਿੱਟੇ ਦਾ ਆਦੀ ਸੀ ਚਿੱਟੇ ਦੀ ਮੰਗ ਕਰਦਾ ਰਿਹਾ ਤੜਫਦਾ ਹੋਇਆ ਜਹਾਨ ਤੋਂ ਕੂਚ ਕਰ ਗਿਆ

ਮੋਹਕਮਪੁਰਾ : ਥਾਣਾ ਮੋਹਕਮਪੁਰਾ ਅਧੀਨ ਆਉਂਦੇ ਨੀਵੇਂ ਤੁੰਗ ਦੇ ਇਲਾਕੇ ਗੁਰਦੁਆਰਾ ਬਾਬਾ ਸੰਗਤ ਸਿੰਘ ਬਟਾਲਾ ਰੋਡ ਨੇੜੇ ਰਹਿੰਦੇ ਨੌਜਵਾਨ ਦੀ ਬੀਤੀ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਆਪਣੇ ਘਰ ਵਿਚ ਮੌਤ ਹੋ ਗਈ। ਉਸ ਦੀ ਪਛਾਣ ਗੁਰਪ੍ਰੀਤ ਸਿੰਘ (20) ਵਜੋਂ ਹੋਈ। ਘਟਨਾ ਬਾਰੇ ਮਿ੍ਤਕ ਦੀ ਮਾਤਾ ਸਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਇਕਲੌਤਾ ਪੁੱਤਰ ਪਿਛਲੇ 3 ਸਾਲਾਂ ਤੋਂ ਚਿੱਟੇ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੋਹਕਮਪੁਰਾ : ਥਾਣਾ ਮੋਹਕਮਪੁਰਾ ਅਧੀਨ ਆਉਂਦੇ ਨੀਵੇਂ ਤੁੰਗ ਦੇ ਇਲਾਕੇ ਗੁਰਦੁਆਰਾ ਬਾਬਾ ਸੰਗਤ ਸਿੰਘ ਬਟਾਲਾ ਰੋਡ ਨੇੜੇ ਰਹਿੰਦੇ ਨੌਜਵਾਨ ਦੀ ਬੀਤੀ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਆਪਣੇ ਘਰ ਵਿਚ ਮੌਤ ਹੋ ਗਈ। ਉਸ ਦੀ ਪਛਾਣ ਗੁਰਪ੍ਰੀਤ ਸਿੰਘ (20) ਵਜੋਂ ਹੋਈ। ਘਟਨਾ ਬਾਰੇ ਮਿ੍ਤਕ ਦੀ ਮਾਤਾ ਸਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਇਕਲੌਤਾ ਪੁੱਤਰ ਪਿਛਲੇ 3 ਸਾਲਾਂ ਤੋਂ ਚਿੱਟੇ ਦਾ ਆਦੀ ਸੀ ਤੇ ਟੀਕੇ ਵੀ ਲਾਉਂਦਾ ਸੀ। ਮਰਨ ਤੋਂ ਪਹਿਲਾਂ ਉਹ ਲਗਾਤਾਰ ਚਿੱਟੇ ਦੀ ਮੰਗ ਕਰਦਾ ਰਿਹਾ ਪਰ ਪੈਸਾ ਨਾ ਹੋਣ ਕਾਰਨ ਇਨਕਾਰ ਕਰਨ 'ਤੇ ਕੁਝ ਸਮੇਂ ਬਾਅਦ ਤੜਫਦਾ ਹੋਇਆ ਜਹਾਨ ਤੋਂ ਕੂਚ ਕਰ ਗਿਆ।ਉਸ ਨੇ ਕਿਹਾ ਕਿ ਤੁੰਗਪਾਈ ਇਲਾਕੇ ਵਿਚ ਏਨਾ ਨਸ਼ਾ ਵਿਕਦਾ ਹੈ ਕਿ ਕਿਸੇ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਹੁੰਦੀ। ਮਿ੍ਤਕ ਦੀ ਮਾਤਾ ਨੇ ਦਾਅਵਾ ਕੀਤਾ ਕਿ ਪੁਲਿਸ ਇਲਾਕੇ ਵਿਚ ਬਿਨ੍ਹਾਂ ਕਿਸੇ ਕਾਰਵਾਈ ਗੇੜਾ ਮਾਰ ਕੇ ਚਲੀ ਜਾਂਦੀ ਹੈ ਪਰ ਨਸ਼ੇ ਵੇਚਣ ਵਾਲੇ ਸੌਦਾਗਰਾਂ 'ਤੇ ਕਦੀ ਨਕੇਲ ਕੱਸਣ ਦੀ ਜੁਅਰਤ ਨਹੀਂ ਕੀਤੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਇਲਾਕੇ ਦੇ ਨੌਜਵਾਨਾਂ ਦੀ ਬਰਬਾਦੀ ਦਾ ਕਰਨ ਬਣ ਰਹੀ ਹੈ।ਮਹਿਲਾ ਕਾਂਗਰਸ ਵਾਰਡ ਨੰਬਰ 25 ਦੀ ਪ੍ਰਧਾਨ ਬੀਬਾ ਸੁਸ਼ਮਾ ਸ਼ਰਮਾ ਨੇ ਕਿਹਾ ਕਿ 2 ਦਿਨ ਪਹਿਲਾਂ ਉਹ ਇਸ ਘਰ ਵਿਚ ਆਈ ਸੀ, ਉਦੋਂ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਸੀ। ਹਸਪਤਾਲ ਦਾਖ਼ਲ ਕਰਾਉਣ ਮਗਰੋਂ ਇਸ ਪਰਿਵਾਰ ਦੀ ਥੋੜ੍ਹੀ ਮਾਲੀ ਮਦਦ ਵੀ ਕੀਤੀ। ਥਾਣਾ ਮੋਹਕਮਪੁਰਾ ਪਹੁੰਚ ਕਰਨ 'ਤੇ ਸੁਣਵਾਈ ਨਹੀਂ ਹੋਈ। ਸਵੇਰੇ ਪਤਾ ਲੱਗਾ ਕਿ ਉਕਤ ਨੌਜਵਾਨ ਦੀ ਰਾਤੀਂ ਮੌਤ ਹੋ ਗਈ ਹੈ। ਪ੍ਰਧਾਨ ਸ਼ਰਮਾ ਨੇ ਥਾਣਾ ਮੋਹਕਮਪੁਰਾ ਨਾਲ ਸਬੰਧਤ ਥਾਣੇ ਦੇ ਮੁਲਾਜ਼ਮ ਸੰਦੀਪ ਦਾ ਨਾਂ ਲੈ ਕੇ ਕਿਹਾ ਕਿ ਉਹ ਮਿ੍ਤਕ ਦੇ ਘਰ ਅਕਸਰ ਆਉਂਦਾ ਜਾਂਦਾ ਸੀ ਅਤੇ ਸੰਦੀਪ ਖ਼ੁਦ ਵੀ ਨਸ਼ੇ ਕਰਦਾ ਹੈ ਤੇ ਗੁਰਪ੍ਰੀਤ ਨੂੰ ਵੀ ਨਸ਼ਾ ਪਿਆਉਂਦਾ ਸੀ। ਸੰਦੀਪ ਨੂੰ ਬੀਤੀ ਰਾਤ ਮੁਲਾਜ਼ਮ ਨੂੰ ਇਲਾਕੇ ਦੇ ਲੋਕਾਂ ਮਿ੍ਤਕ ਦੇ ਘਰ ਕੋਲੋਂ ਕਾਬੂ ਕਰ ਲਿਆ ਜਿਸ ਦੀ ਵੀਡੀਓ ਵਾਇਰਲ ਹੋਈ ਹੈ।

ਪੁਲਿਸ ਆਪਣੇ ਮੁਲਾਜ਼ਮ ਨੂੰ ਲੋਕਾਂ ਤੋਂ ਛੁਡਾ ਕੇ ਲੈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਥਾਣੇ ਅੱਗੇ ਧਰਨਾ ਲਾਇਆ, ਸੁਣਵਾਈ ਨਹੀ ਹੋਈ।ਥਾਣਾ ਮੋਹਕਮਪੁਰਾ ਦੇ ਮੁਖੀ ਪ੍ਰਤਾਪ ਸਿੰਘ ਨਾਲ ਥਾਣੇ ਜਾ ਕੇ ਰਾਬਤਾ ਕੀਤਾ ਤਾਂ ਨਵਾਂ ਆਉਣ ਦਾ ਕਹਿ ਕੇ ਉਨ੍ਹਾਂ ਆਖਿਆ ਕਿ ਮੁਨਸ਼ੀ ਤੋਂ ਪਤਾ ਲੱਗਾ ਹੈ ਕਿ ਮੁਲਾਜ਼ਮ ਸੰਦੀਪ ਨਸ਼ੇ ਕਰਦਾ ਹੈ ਉਸ ਦਾ ਇਲਾਜ ਕਰਾਵਾਂਗੇ। ਉਨ੍ਹਾਂ ਨੇ ਨਸ਼ਾ ਵਿਕਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੱਤਰਕਾਰਾਂ ਨੂੰ 'ਨਸੀਹਤ' ਕਰਦਿਆਂ ਕਹਿ ਦਿੱਤਾ ਕਿ ਪੱਤਰਕਾਰ ਵਧਾ ਚੜ੍ਹਾ ਕੇ ਖਬਰਾਂ ਨਾ ਲਾਇਆ ਕਰਨ। ਥਾਣਾ ਮੁਖੀ ਨੂੰ ਮੁਲਾਜ਼ਮ ਦੀ ਵਾਇਰਲ ਹੋਈ ਵੀਡੀਓ ਮੌਕੇ 'ਤੇ ਦਿਖਾਉਣ ਦੇ ਬਾਵਜੂਦ ਕਾਰਵਾਈ ਦੀ ਹਾਮੀ ਨਹੀ ਭਰੀ|

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!