|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

90% ਕਾਰਗਰ ਹੈ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਟੀਕੇ ਦੇ ਤੀਜੇ ਪੜਾਅ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਤੀਜੇ ਪੜਾਅ ਵਿੱਚ ਲਗਾਏ ਗਏ ਟੀਕੇ ਦੇ ਅੰਤਰਿਮ ਨਤੀਜੇ ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ। ਮਿਲੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਵੈਕਸੀਨ ਕੋਵਿਡ -19 ਨੂੰ ਰੋਕਣ ਲਈ ਅਸਰਦਾਰ ਹੈ, ਅਤੇ ਇਹ ਵੈਕਸੀਨ ਖ਼ਤਰਨਾਕ ਵਾਇਰਸ ਤੋਂ ਸੁਰੱਖਿਆ ਦਿੰ

NRI Post Desk · 2194 ਦਿਨ ਪਹਿਲਾਂ · ਅੱਪਡੇਟ 2194 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
90% ਕਾਰਗਰ ਹੈ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਟੀਕੇ ਦੇ ਤੀਜੇ ਪੜਾਅ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਤੀਜੇ ਪੜਾਅ ਵਿੱਚ ਲਗਾਏ ਗਏ ਟੀਕੇ ਦੇ ਅੰਤਰਿਮ ਨਤੀਜੇ ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ। ਮਿਲੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਵੈਕਸੀਨ ਕੋਵਿਡ -19 ਨੂੰ ਰੋਕਣ ਲਈ ਅਸਰਦਾਰ ਹੈ, ਅਤੇ ਇਹ ਵੈਕਸੀਨ ਖ਼ਤਰਨਾਕ ਵਾਇਰਸ ਤੋਂ ਸੁਰੱਖਿਆ ਦਿੰਦਾ ਹੈ।

ਸੰਬੰਧਿਤ ਖ਼ਬਰਾਂ

ਕੋਵਿਡ-19 ਦੀ ਇਹ ਵੈਕਸੀਨ ਆਕਸਫੋਰਡ ਅਤੇ ਏਸਟਰਾਜੇਨੇਕਾ ਦੋਵਾਂ ਨੇ ਮਿਲ ਕੇ ਤਿਆਰ ਕੀਤੀ ਹੈ। ਇਸ ਵੈਕਸੀਨ ਦੇ 2 ਡੋਜ਼ ਨੂੰ 70 ਫੀਸਦੀ ਪ੍ਰਭਾਵੀ ਦੱਸਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਖੋਜਕਰਤਾ ਇਹ ਕਹਿ ਰਹੇ ਹਨ ਕਿ ਵੈਕਸੀਨ ਦੀ ਡੋਜ਼ ਵਧਾਏ ਜਾਣ 'ਤੇ ਇਹ ਹੋਰ ਅਸਰਦਾਰ ਸਾਬਤ ਹੋ ਰਹੀ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਜਦੋਂ ਵੈਕਸੀਨ ਦੀ ਪਹਿਲੀ ਡੋਜ਼ ਅੱਧੀ ਅਤੇ ਦੂਜੀ ਡੋਜ਼ ਪੂਰੀ ਰੱਖੀ ਗਈ ਤਦ ਵੈਕਸੀਨ 90 ਫੀਸਦੀ ਅਸਰਦਾਰ ਰਹੀ।ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਹੁਣ ਸਭ ਦੀਆਂ ਨਜ਼ਰਾਂ ਦੇਸ਼ਾਂ ਵਿਦੇਸ਼ਾਂ 'ਚ ਤਿਆਰ ਹੋਣ ਵਾਲੇ ਟੀਕਿਆਂ 'ਤੇ ਹੈ। ਖ਼ਾਸ ਗੱਲ ਇਹ ਹੈ ਕਿ ਕੋਵਿਡ-19 ਲਈ ਤਿਆਰ ਕੀਤੇ ਜਾ ਰਹੇ ਟੀਕਿਆਂ ਦੇ ਸਕਾਰਾਤਮਕ ਨਤੀਜੇ ਦਿਖਣ ਲੱਗੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!