|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਯਾਤਰੀਆਂ ਦੀ ਗੱਡੀ ਦਰਖ਼ਤਾਂ ਨਾਲ ਟਕਰਾਈ 2 ਦੀ ਮੌਕੇ 'ਤੇ ਮੌਤ 6 ਜ਼ਖ਼ਮੀ

ਟਾਹਲੀ ਸਾਹਿਬ : ਗੁਰਧਾਮਾਂ ਦੇ ਦਰਸ਼ਨ ਕਰ ਕੇ ਵਾਪਿਸ ਪਰਤ ਰਹੇ ਯਾਤਰੀਆਂ ਦੀ ਗੱਡੀ ਸੜਕ ਕਿਨਾਰੇ ਖੜੇ ਸਫੈਦੇ ਦੇ ਦਰਖ਼ਤਾਂ ਨਾਲ ਟਕਰਾਉਣ ਕਾਰਨ 2 ਜਣਿਆਂ ਦੀ ਮੌਕੇ 'ਤੇ ਮੌਤ ਹੋਣ ਤੇ ਬਾਕੀ 6 ਯਾਤਰੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਲੁੱਧੜ ਤੇ ਭੋਆ ਦੇ ਸ਼ਰਧਾਲੂ ਇਕੱਠੇ ਅਨੰਦਪੁਰ ਸਾਹਿਬ ਯਾਤਰਾ 'ਤੇ ਗਏ ਸਨ।ਜ਼ਖ਼ਮੀਆਂ ਦੀ ਮਦਦ ਲਈ ਪੁ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟਾਹਲੀ ਸਾਹਿਬ : ਗੁਰਧਾਮਾਂ ਦੇ ਦਰਸ਼ਨ ਕਰ ਕੇ ਵਾਪਿਸ ਪਰਤ ਰਹੇ ਯਾਤਰੀਆਂ ਦੀ ਗੱਡੀ ਸੜਕ ਕਿਨਾਰੇ ਖੜੇ ਸਫੈਦੇ ਦੇ ਦਰਖ਼ਤਾਂ ਨਾਲ ਟਕਰਾਉਣ ਕਾਰਨ 2 ਜਣਿਆਂ ਦੀ ਮੌਕੇ 'ਤੇ ਮੌਤ ਹੋਣ ਤੇ ਬਾਕੀ 6 ਯਾਤਰੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਲੁੱਧੜ ਤੇ ਭੋਆ ਦੇ ਸ਼ਰਧਾਲੂ ਇਕੱਠੇ ਅਨੰਦਪੁਰ ਸਾਹਿਬ ਯਾਤਰਾ 'ਤੇ ਗਏ ਸਨ।ਜ਼ਖ਼ਮੀਆਂ ਦੀ ਮਦਦ ਲਈ ਪੁੱਜੇ ਚਸ਼ਮਦੀਦ ਗਵਾਹਾਂ ਸਰਪੰਚ ਅੰਗਰੇਜ਼ ਸਿੰਘ ਪਿੰਡ ਖੈੜੇ ਬਾਲਾਚੱਕ ਤੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਉਕਤ ਵਾਹਨ ਦੇ ਹਾਦਸੇ ਦੀ ਜਬਰਦਸਤ ਆਵਾਜ਼ ਕੰਨੀ ਪਈ।

ਸੰਬੰਧਿਤ ਖ਼ਬਰਾਂ

ਇਸ 'ਤੇ ਉਹ ਖ਼ੁਦ, ਸਰਪੰਚ ਗੁਰਵਿੰਦਰ ਸਿੰਘ ਫੱਤੂਭੀਲਾ ਤੇ ਪੁਲਿਸ ਚੌਕੀ ਟਾਹਲੀ ਸਾਹਿਬ ਦੇ ਇੰਚਾਰਜ ਮੌਕੇ ਪੁੱਜੇ ਤਾਂ ਦੇਖਿਆ ਕਿ ਹਾਦਸਾਗ੍ਸਤ ਵਾਹਨ ਵਿਚ ਬੁਰੀ ਹਾਲਤ ਵਿਚ ਫਸੇ ਜ਼ਖ਼ਮੀ ਵਿਲਕ ਰਹੇ ਸਨ ਤੇ ਬੜਾ ਭਿਆਨਕ ਮੰਜ਼ਰ ਸੀ। ਉਨ੍ਹਾਂ ਟਰੈਕਟਰ ਦੀ ਮਦਦ ਨਾਲ ਗੱਡੀ ਪਾੜ ਕੇ ਪੀੜਤਾਂ ਨੂੰ ਕੱਢਿਆ ਤਾਂ 2 ਯਾਤਰੀ ਹਰਬੰਸ ਸਿੰਘ ਪੁੱਤਰ ਧਰਮ ਸਿੰਘ ਸ਼ਾਮਨਗਰ ਤੇ ਇਕ ਔਰਤ ਤਰਸੇਮ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਨਬੀਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਸਿਮਰਨ ਕੌਰ ਪਤਨੀ ਨਿਰਮਲ ਸਿੰਘ ਵਾਸੀ ਲੁੱਧੜ, ਬਲਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਭੋਆ ਫਤਿਹਗੜ੍ਹ, ਜਗੀਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਲੁੱਧੜ, ਸਰਬਜੀਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਸ਼ਾਮਨਗਰ ਤੇ ਕਸ਼ਮੀਰ ਸਿੰਘ ਡਰਾਈਵਰ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ।

ਰਾਤ ਸਮੇਂ ਐਬੂਲੈਂਸ 108 ਦਾ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਪਹੁੰਚਾਇਆ, ਜਿੱਥੇ ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ।ਹਾਦਸੇ ਦਾ ਕਾਰਨ ਸਾਹਮਣੇ ਤੋਂ ਆਉਂਦੇ ਵਹੀਕਲ ਦੀਆਂ ਤੇਜ਼ ਲਾਈਟਾਂ ਦੱਸਿਆ ਜਾ ਰਿਹਾ ਹੈ ਜਦੋਂਕਿ ਲੋਕ ਡਰਾਈਵਰ ਨੂੰ ਨੀਂਦ ਆਉਣਾ ਦਾ ਕਾਰਨ ਕਿਆਸ ਰਹੇ ਹਨ। ਮੌਕੇ 'ਤੇ ਜਾ ਕੇ ਵੇਖਣ ਤੋਂ ਪਤਾ ਲੱਗਦਾ ਹੈ ਕਿ ਗੱਡੀ ਨੰਬਰ ਪੀ ਬੀ 07 ਵਾਈ 8923 ਦੀ ਰਫਤਾਰ ਏਨੀ ਤੇਜ਼ ਸੀ ਕਿ ਇਹ ਇਕ ਸਫੈਦੇ ਦੇ ਰੁੱਖ ਨੂੰ ਤੋੜ ਕੇ ਦੂਜੇ ਨੂੰ ਜਾ ਟਕਰਾਈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!