|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਪਲਾਟ ਵਿਚ ਸੁੱਟੀਆਂ

ਖੰਨਾ : ਖੰਨਾ ਦੇ ਬਸੰਤ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਰਾਤ ਢਾਈ ਵਜੇ ਲਾਸ਼ ਨੂੰ ਨੇੜੇ ਦੇ ਪਲਾਟ ਵਿਚ ਸੁੱਟ ਦਿੱਤਾ। ਮ੍ਰਿਤਕਾ ਦੀ ਪਛਾਣ ਰਵਿੰਦਰ ਕੌਰ ਦੇ ਰੂਪ 'ਚ ਹੋਈ ਹੈ ਜਦਕਿ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਦੀਪ ਅਤੇ ਰਵਿੰਦਰ ਦਾ ਵਿਆਹ ਤਿੰਨ ਮਹੀਨੇ ਪ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਖੰਨਾ : ਖੰਨਾ ਦੇ ਬਸੰਤ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਰਾਤ ਢਾਈ ਵਜੇ ਲਾਸ਼ ਨੂੰ ਨੇੜੇ ਦੇ ਪਲਾਟ ਵਿਚ ਸੁੱਟ ਦਿੱਤਾ। ਮ੍ਰਿਤਕਾ ਦੀ ਪਛਾਣ ਰਵਿੰਦਰ ਕੌਰ ਦੇ ਰੂਪ 'ਚ ਹੋਈ ਹੈ ਜਦਕਿ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਦੀਪ ਅਤੇ ਰਵਿੰਦਰ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਰਵਿੰਦਰ ਮੰਡੀ ਗੋਬਿੰਦਗੜ੍ਹ ਦੇ ਪਿੰਡ ਲੋਹਰਮਜਰਾ ਤੋਂ ਹੈ। ਗੁਰਦੀਪ ਨੇ ਸ਼ਨਿਚਰਵਾਰ ਤੜਕੇ ਹੀ ਵਿਆਹ ਕਰਵਾਉਣ ਵਾਲੇ ਵਿਚੋਲੀਏ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਪਤਨੀ ਭੱਜ ਗਈ ਹੈ।

ਸੰਬੰਧਿਤ ਖ਼ਬਰਾਂ

ਪਰਿਵਾਰ ਦੇ ਲੋਕ ਪਹੁੰਚੇ ਅਤੇ ਕੁਝ ਦੇਰ ਵਿਚ ਲਾਸ਼ ਨੇੜੇ ਦੇ ਇਕ ਖ਼ਾਲੀ ਪਲਾਟ 'ਚੋਂ ਲੱਭ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜ਼ਿਕਰੋਯਗ ਹੈ ਕਿ ਨੇੜੇ ਹੀ ਲੱਗੇ ਸੀਸੀਟੀਵੀ ਦੀ ਫੁਟੇਜ ਚੈੱਕ ਕਰਨ 'ਤੇ ਪਤਾ ਚੱਲਿਆ ਕਿ ਰਾਤ ਕਰੀਬ ਢਾਈ ਵਜੇ ਗੁਰਦੀਪ ਆਪਣੇ ਮੋਢੇ 'ਤੇ ਰਵਿੰਦਰ ਦੀ ਲਾਸ਼ ਚੁੱਕ ਕੇ ਘਰੋਂ ਬਾਹਰ ਨਿਕਲਿਆ ਅਤੇ ਨੇੜੇ ਦੇ ਪਲਾਟ ਵਿਚ ਸੁੱਟ ਆਇਆ। ਪੁਲਿਸ ਨੇ ਤੁਰੰਤ ਗੁਰਦੀਪ ਨੂੰ ਹਿਰਾਸਤ ਵਿਚ ਲਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!