|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡੇਰੇ ਦੇ ਰਾਜਨੀਤਕ ਵਿੰਗ ਨੇ ਚੋਣਾਂ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਨਬਜ਼ ਟੋਹਣੀ ਕਰ ਦਿੱਤੀ ਸ਼ੁਰੂ

ਲੁਧਿਆਣਾ : ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਸਹਾਰੇ ਡੇਰੇ ਦੇ ਰਾਜਨੀਤਕ ਵਿੰਗ ਨੇ ਚੋਣਾਂ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਪੂਰੇ ਸੂਬੇ 'ਚ ਪਹਿਲੇ ਰਾਊਂਡ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੋਈ ਸਜ਼ਾ ਤੋਂ ਬਾਅਦ ਤਿੱਤਰ-ਬਿੱਤਰ ਹੋਏੇ ਪ੍ਰੇਮੀਆਂ ਨੂੰ ਹੁਣ ਇਕਜੁੱਟ ਕੀਤਾ ਜਾ ਰਿਹਾ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਸਹਾਰੇ ਡੇਰੇ ਦੇ ਰਾਜਨੀਤਕ ਵਿੰਗ ਨੇ ਚੋਣਾਂ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਪੂਰੇ ਸੂਬੇ 'ਚ ਪਹਿਲੇ ਰਾਊਂਡ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੋਈ ਸਜ਼ਾ ਤੋਂ ਬਾਅਦ ਤਿੱਤਰ-ਬਿੱਤਰ ਹੋਏੇ ਪ੍ਰੇਮੀਆਂ ਨੂੰ ਹੁਣ ਇਕਜੁੱਟ ਕੀਤਾ ਜਾ ਰਿਹਾ ਹੈ।ਲੁਧਿਆਣਾ 'ਚ 14 ਅਪ੍ਰੈਲ ਦਿਨ ਐਤਵਾਰ ਨੂੰ ਜ਼ਿਲ੍ਹਾ ਪੱਧਰ 'ਤੇ ਨਾਮਚਰਚਾ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਡੇਰੇ ਦੇ ਸਥਾਨਕ ਪ੍ਰਬੰਧਕ ਘਰ-ਘਰ ਜਾ ਕੇ ਲੋਕਾਂ ਦਾ ਰੁਖ਼ ਸਮਝ ਰਹੇ ਹਨ। ਡੇਰੇ ਨੂੰ ਸਮਰਥਨ ਦੇਣ ਵਾਲਿਆਂ ਨੂੰ ਇਕੱਠ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪ੍ਰੇਮੀ ਦੱਬੇ ਸੁਰ 'ਚ ਉਨ੍ਹਾਂ ਤੋਂ ਚੋਣਾਂ 'ਚ ਉਮੀਦਵਾਰਾਂ ਸਬੰਧੀ ਕੀਤੇ ਜਾਣ ਵਾਲੇ ਫੈਸਲੇ ਸਬੰਧੀ ਵੀ ਜਾਣਕਾਰੀਆਂ ਜੁਟਾ ਰਹੇ ਹਨ। ਡੇਰਾ ਸੱਚਾ ਸੌਦਾ ਦਾ ਨਾਮ ਚਰਚਾ ਘਰ ਗਾਹੌਰ 'ਚ ਹੈ। ਇਸ ਨੂੰ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਤੇ ਉੱਥੇ ਨਾਮ ਚਰਚਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਹੁਣ ਡੇਰਾ ਪ੍ਰਬੰਧਕ ਇਸ ਲਈ ਜ਼ਿਲ੍ਹੇ ਦੇ ਸੈਂਟਰ 'ਚ ਕੋਈ ਅਜਿਹੀ ਥਾਂ ਲੱਭ ਰਹੇ ਹਨ ਜਿੱਥੇ ਸੁਰੱਖਿਆ ਘੇਰਾ ਮਜ਼ਬੂਤ ਰਹੇ ਤੇ ਪ੍ਰੇਮੀਆਂ ਨੂੰ ਆਉਣ-ਜਾਣ ਵਿਚ ਸਮੱਸਿਆ ਨਾ ਹੋਵੇ। ਇਸ ਮੀਟਿੰਗ 'ਚ ਬੇਸ਼ੱਕ ਇਕਜੁਟਤਾ ਹੋਵੇ, ਪਰ ਇਸ ਵਿਚ ਇਹ ਗੱਲ ਜ਼ਰੂਰ ਪੁੱਛਣੀ ਚਾਹੀਦੀ ਹੈ ਕਿ ਜੇ ਡੇਰਾ ਕੋਈ ਫ਼ੈਸਲਾ ਦਿੰਦਾ ਹੈ ਤਾਂ ਕੀ ਸੰਗਤ ਉਸ ਦਾ ਸਮਰਥਨ ਕਰੇਗੀ।ਡੇਰਾ ਸੱਚਾ ਸੌਦਾ ਮੁਖੀ ਦੀ ਗ਼ੈਰ-ਹਾਜ਼ਿਰੀ 'ਚ ਡੇਰਾ ਪ੍ਰਬੰਧਕਾਂ ਨੂੰ ਵੀ ਇਸ ਗੱਲ ਦਾ ਡਰ ਹੈ ਕਿ ਇਸ 'ਤੇ ਕਿਤੇ ਪ੍ਰੇਮੀ ਵਿਰੋਧ ਹੀ ਨਾ ਕਰ ਦੇਣ। ਇਸ ਲਈ ਪਹਿਲੇ ਫੇਜ਼ 'ਚ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸਿਆਸੀ ਗੱਲਬਾਤ ਨਾ ਕੇ ਇਕਜੁਟਤਾ ਦੀ ਗੱਲ ਕੀਤੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਹਾਲਾਂਕਿ ਇਹ ਵੀ ਦੇਖਿਆ ਜਾਵੇਗਾ ਕਿ ਕਿੰਨੇ ਡੇਰਾ ਪ੍ਰੇਮੀ ਨਾਮਚਰਚਾ 'ਚ ਜੁੱਟ ਰਹੇ ਹਨ।ਐਤਵਾਰ 14 ਅਪ੍ਰੈਲ ਨੂੰ ਹੋਣ ਵਾਲੀ ਨਾਮਚਰਚਾ 'ਚ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਰਾਜਨੀਤਕ ਵਿੰਗ ਦੇ ਮੈਂਬਰ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਰਾਜਨੀਤਕ ਵਿੰਗ ਪਟਿਆਲਾ, ਬਠਿੰਡਾ, ਸੰਗਰੂਰ, ਫਰੀਦਕੋਟ, ਮੋਗਾ, ਬਰਨਾਲਾ ਤੇ ਜਲਾਲਾਬਾਦ 'ਚ ਨਾਮਚਰਚਾ ਕਰ ਚੁੱਕਾ ਹੈ। ਇਸ 'ਚ ਵੱਧ ਤੋਂ ਵੱਧ ਪ੍ਰੇਮੀਆਂ ਨੂੰ ਸ਼ਾਮਲ ਕਰਨ ਲਈ ਇੱਥੇ 45 ਕਮੇਟੀ ਮੈਂਬਰ (ਸਟੇਟ ਕਮੇਟੀ), ਪੰਦਰਾਂ ਕਮੇਟੀ ਮੈਂਬਰ ਤੇ ਭੰਗੀਦਾਸ (ਹਰ ਬਲਾਕ 'ਚ) ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।ਅਸੀਂ ਜ਼ਿਲ੍ਹਾ ਪੱਧਰ 'ਤੇ ਨਾਮਚਰਚਾ ਕਰਨ ਜਾ ਰਹੇ ਹਾਂ, ਇਸ ਲਈ ਆਉਣ ਵਾਲੇ ਐਤਵਾਰ ਦਾ ਦਿਨ ਰੱਖਿਆ ਗਿਆ ਹੈ। ਅਸੀਂ ਕੋਈ ਥਾਂ ਫਾਈਨਲ ਨਹੀਂ ਕੀਤੀ ਹੈ। ਡੇਰੇ ਦਾ ਨਾਮਚਰਚਾ ਘਰ ਪ੍ਰਸ਼ਾਸਨ ਨੇ ਬੰਦ ਕਰਵਾਇਆ ਹੋਇਆ ਹੈ, ਇਸ ਲਈ ਸ਼ਹਿਰ 'ਚ ਹੀ ਕਿਸੇ ਥਾਂ 'ਤੇ ਇਹ ਨਾਮਚਰਚਾ ਹੋਵੇਗੀ। ਇਸ 'ਚ ਡੇਰਾ ਪ੍ਰੇਮੀਆਂ ਨੂੰ ਸੇਵਾ ਤੇ ਸਮਾਜ ਭਲਾਈ ਕਾਰਜਾਂ ਸਬੰਧੀ ਗੱਲਬਾਤ ਹੋਵੇਗੀ, ਜੋ ਡੇਰਾ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ।

29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਹੋਈ। ਇਸ ਦਿਨ ਸ਼ਾਹ ਮਸਤਾਨਾ ਨੇ ਡੇਰੇ ਦੀ ਨੀਂਹ ਰੱਖੀ ਸੀ। ਡੇਰਾ ਪ੍ਰੇਮੀਆਂ ਦੀ ਮੰਗ ਕੀਤੀ ਸੀ ਕਿ ਇਸ ਮਹੀਨੇ ਪ੍ਰੇਮੀਆਂ ਦੀ ਇਕਜੁੱਟਤਾ ਹੋਵੇ ਤੇ ਪ੍ਰੇਮੀਆਂ ਨੂੰ ਇਕਜੁੱਟ ਕੀਤਾ ਜਾ ਸਕੇ ਤਾਂ ਜੋ ਉਨ੍ਹਾਂ ਅਫ਼ਵਾਹਾਂ 'ਤੇ ਵਿਰਾਮ ਲੱਗ ਸਕੇ ਕਿ ਡੇਰਾ ਪ੍ਰੇਮੀ ਬਿਖਰ ਗਏ ਤੇ ਡੇਰੇ 'ਚ ਉਨ੍ਹਾਂ ਦਾ ਵਿਸ਼ਵਾਸ ਖ਼ਤਮ ਹੋਇਆ ਹੈ। ਅਸੀਂ ਇਸ ਤੋਂ ਬਾਅਦ ਦੋ ਹੋਰ ਵਾਰ ਡੇਰਾ ਸੱਚਾ ਸੌਦਾ ਦੀ ਜ਼ਿਲ੍ਹਾ ਪੱਧਰ ਦੀ ਨਾਮਚਰਚਾ 'ਚ ਜਾਵਾਂਗੇ ਤੇ ਇਕਰਾਇ ਬਣਾਇਆ ਤਾਂ ਚੋਣ 'ਚ ਸਮਰਥਨ ਦਾ ਫ਼ੈਸਲਾ ਲਿਆ ਜਾਵੇਗਾ। ਮਈ ਦੇ ਪਹਿਲੇ ਹਫ਼ਤੇ 'ਚ ਇਹ ਫੈਸਲਾ ਆਉਣ ਦੀ ਉਮੀਦ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!