|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਭੰਗ ਦੀ ਕੀਮਤਾਂ ਅਸਮਾਨ ਚੜ੍ਹੀਆਂ

ਓਂਟਾਰੀਓ (ਵਿਕਰਮ ਸਹਿਜਪਾਲ) : ਜੀ ਹਾਂ! ਕੈਨੇਡਾ 'ਚ ਭੰਗ ਦੀ ਕੀਮਤਾਂ ਅਸਮਾਨ ਚੜ੍ਹੀਆਂ ਹੋਇਆ ਹਨ| ਇਥੇ ਕੈਨੇਡਾ ਵਿਚ ਲਾਇਸੰਸਸ਼ੁਦਾ ਸਟੋਰਾਂ 'ਤੇ ਮਿਲ ਰਹੀ ਭੰਗ, ਗ਼ੈਰਕਾਨੂੰਨੀ ਤੌਰ 'ਤੇ ਵਿਕਣ ਵਾਲੀ ਭੰਗ ਤੋਂ 57 ਫ਼ੀ ਸਦੀ ਮਹਿੰਗੀ ਹੋ ਗਈ ਹੈ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਮਕਸਦ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕੈਨੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਜੀ ਹਾਂ! ਕੈਨੇਡਾ 'ਚ ਭੰਗ ਦੀ ਕੀਮਤਾਂ ਅਸਮਾਨ ਚੜ੍ਹੀਆਂ ਹੋਇਆ ਹਨ| ਇਥੇ ਕੈਨੇਡਾ ਵਿਚ ਲਾਇਸੰਸਸ਼ੁਦਾ ਸਟੋਰਾਂ 'ਤੇ ਮਿਲ ਰਹੀ ਭੰਗ, ਗ਼ੈਰਕਾਨੂੰਨੀ ਤੌਰ 'ਤੇ ਵਿਕਣ ਵਾਲੀ ਭੰਗ ਤੋਂ 57 ਫ਼ੀ ਸਦੀ ਮਹਿੰਗੀ ਹੋ ਗਈ ਹੈ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਮਕਸਦ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕੈਨੇਡਾ ਸਰਕਾਰ ਨੇ ਕਾਲਾਬਾਜ਼ਾਰੀ ਰੋਕਣ ਲਈ ਭੰਗ ਦੀ ਕਾਨੂੰਨੀ ਵਿਕਰੀ ਨੂੰ ਹਰੀ ਝੰਡੀ ਦਿਤੀ ਸੀ ਪਰ ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਭੰਗ ਦੀਆਂ ਕੀਮਤਾਂ ਵਿਚ 17 ਫ਼ੀ ਸਦੀ ਵਾਧਾ ਹੋ ਚੁੱਕਾ ਹੈ।

ਸੰਬੰਧਿਤ ਖ਼ਬਰਾਂ

ਨਿਊ ਬ੍ਰਨਜ਼ਵਿਕ ਅਤੇ ਮੈਨੀਟੋਬਾ ਰਾਜਾਂ ਦੇ ਲੋਕਾਂ ਨੂੰ ਸਭ ਤੋਂ ਮਹਿੰਗੇ ਭਾਅ ਭੰਗ ਖ਼ਰੀਦਣੀ ਪੈ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਕਾਨੂੰਨੀ ਤੌਰ 'ਤੇ ਜਾਇਜ਼ ਸਰੋਤਾਂ ਤੋਂ ਭੰਗ ਖ਼ਰੀਦਣ ਵਾਲਿਆਂ ਨੂੰ ਗ਼ੈਰਕਾਨੂੰਨੀ ਸਰੋਤਾਂ ਦੇ ਮੁਕਾਬਲੇ 56.8 ਫ਼ੀ ਸਦੀ ਵੱਧ ਕੀਮਤ ਅਦਾ ਕਰਨੀ ਪੈ ਰਹੀ ਹੈ। ਭੰਗ ਨੂੰ ਕਾਨੂੰਨੀ ਮਾਨਤਾ ਤੋਂ ਪਹਿਲਾਂ ਪ੍ਰਤੀ ਗ੍ਰਾਮ ਕੀਮਤ 6 ਡਾਲਰ 85 ਸੈਂਟ ਮੰਨੀ ਗਈ ਜਦਕਿ ਹੁਣ ਇਹ 10 ਡਾਲਰ 73 ਸੈਂਟ ਦੇ ਅੰਕੜੇ 'ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਉਕਤ ਗਿਣਤੀ-ਮਿਣਤੀ 17 ਅਕਤੂਬਰ 2018 ਤੋਂ 31 ਮਾਰਚ 2019 ਦਰਮਿਆਨ ਉਪਲਬਧ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!