|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਨੂੰ ਕੀਤਾ ਭੰਗ, 8 ਫਰਵਰੀ ਨੂੰ ਹੋਣਗੀਆਂ ਚੋਣਾਂ

ਟੋਕੀਓ (ਨੇਹਾ): ਜਾਪਾਨ ਦੀ ਪ੍ਰਧਾਨ ਮੰਤਰੀ Sanae Takaichi ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ, ਜਿਸ ਨਾਲ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਹਾਲੀਆ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾ

NRI Post Desk · 309 ਦਿਨ ਪਹਿਲਾਂ · ਅੱਪਡੇਟ 309 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਨੂੰ ਕੀਤਾ ਭੰਗ, 8 ਫਰਵਰੀ ਨੂੰ ਹੋਣਗੀਆਂ ਚੋਣਾਂ
📷 NRI Post Desk

ਟੋਕੀਓ (ਨੇਹਾ): ਜਾਪਾਨ ਦੀ ਪ੍ਰਧਾਨ ਮੰਤਰੀ Sanae Takaichi ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ, ਜਿਸ ਨਾਲ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਹਾਲੀਆ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸ ਫੈਸਲੇ ਨਾਲ ਉਸ ਬਜਟ ’ਤੇ ਵੋਟਿੰਗ ਵਿਚ ਦੇਰੀ ਹੋਵੇਗੀ ਜਿਸ ਦਾ ਮਕਸਦ ਸੰਘਰਸ਼ਸ਼ੀਲ ਅਰਥਚਾਰੇ ਨੂੰ ਹੁਲਾਰਾ ਦੇਣਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣਾ ਹੈ।

ਸੰਬੰਧਿਤ ਖ਼ਬਰਾਂ

ਅਕਤੂਬਰ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਨੂੰ ਅਜੇ ਸਿਰਫ ਤਿੰਨ ਮਹੀਨੇ ਹੋਏ ਹਨ, ਪਰ ਉਨ੍ਹਾਂ ਨੂੰ ਲਗਪਗ 70 ਫੀਸਦ ਦੀ ਮਜ਼ਬੂਤ ​​ਪ੍ਰਵਾਨਗੀ ਰੇਟਿੰਗ ਮਿਲੀ ਹੈ। 465 ਮੈਂਬਰੀ ਹੇਠਲੇ ਸਦਨ ਦੇ ਭੰਗ ਹੋਣ ਨਾਲ 12 ਦਿਨਾਂ ਦੀ ਮੁਹਿੰਮ ਦਾ ਰਾਹ ਪੱਧਰਾ ਹੋ ਗਿਆ ਹੈ, ਜੋ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਵੇਗੀ।

ਤਾਕਾਇਚੀ ਨੇ ਤਾਇਵਾਨ ਦੀ ਹਮਾਇਤ ਵਿਚ ਬਿਆਨ ਦੇ ਕੇ ਚੀਨ ਨਾਲ ਦੁਸ਼ਮਣੀ ਵੀ ਸਹੇੜੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਛਾ ਹੈ ਕਿ ਜਪਾਨ ਹਥਿਆਰਾਂ ’ਤੇ ਵਧੇਰੇ ਖਰਚ ਕਰੇ ਕਿਉਂਕਿ ਵਾਸ਼ਿੰਗਟਨ ਤੇ ਬੀਜਿੰਗ ਇਸ ਖੇਤਰ ਵਿਚ ਹਥਿਆਰਾਂ ਪੱਖੋਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਫ਼ਿਰਾਕ ਵਿਚ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!