|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਬ੍ਰਿਟੇਨ 'ਚ ਕਈ ਔਰਤਾਂ ਨੂੰ ਚੂਨਾ ਲਗਾਉਣ ਵਾਲੇ ਭਾਰਤੀ ਨੂੰ ਹੋਈ ਸਜ਼ਾ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਬ੍ਰਿਟੇਨ 'ਚ 6 ਔਰਤਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 6 ਸਾਲ ਤੇ ਇਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਪੁਲਸ ਨੇ ਇਸ ਵਿਅਕਤੀ ਨੂੰ 'ਧੋਖੇਬਾਜ਼ ਪ੍ਰੇਮੀ' ਨਾਂ ਦਿੱਤਾ ਹੈ। ਇਹ ਵਿਅਕਤੀ ਔਰਤਾਂ ਨਾਲ ਆਨਲਾਈਨ ਮਿਲਦਾ ਸੀ ਤੇ ਬਿਨਾਂ ਹੋਂਦ ਵਾਲੀਆਂ ਕੰਪਨੀਆਂ 'ਚ ਉਨ੍ਹਾਂ ਨੂੰ ਨਿਵੇਸ਼ ਦਾ ਲਾਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਬ੍ਰਿਟੇਨ 'ਚ 6 ਔਰਤਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 6 ਸਾਲ ਤੇ ਇਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਪੁਲਸ ਨੇ ਇਸ ਵਿਅਕਤੀ ਨੂੰ 'ਧੋਖੇਬਾਜ਼ ਪ੍ਰੇਮੀ' ਨਾਂ ਦਿੱਤਾ ਹੈ। ਇਹ ਵਿਅਕਤੀ ਔਰਤਾਂ ਨਾਲ ਆਨਲਾਈਨ ਮਿਲਦਾ ਸੀ ਤੇ ਬਿਨਾਂ ਹੋਂਦ ਵਾਲੀਆਂ ਕੰਪਨੀਆਂ 'ਚ ਉਨ੍ਹਾਂ ਨੂੰ ਨਿਵੇਸ਼ ਦਾ ਲਾਲਚ ਦਿੰਦਾ ਸੀ। ਕਿੰਗਡਮ ਕ੍ਰਾਊਨ ਕੋਰਟ ਨੇ ਧੋਖਾਧੜੀ ਦੇ ਮਾਮਲੇ 'ਚ ਸਕਾਟਲੈਂਡ ਯਾਰਡ ਦੀ ਚਾਰ ਸਾਲ ਚੱਲੀ ਜਾਂਚ ਦੇ ਆਧਾਰ 'ਤੇ ਪੂਰਬੀ ਲੰਡਨ ਨਿਵਾਸੀ ਕੇਯੁਰ ਵਿਆਸ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ ਗਈ।

ਸੰਬੰਧਿਤ ਖ਼ਬਰਾਂ

ਮੈਟ੍ਰੋਪਾਲੀਟਨ ਪੁਲਸ ਨੂੰ ਪਤਾ ਲੱਗਿਆ ਕਿ ਉਸ ਨੇ 6 ਵੱਖ-ਵੱਖ ਔਰਤਾਂ ਦੇ ਨਾਲ 8 ਲੱਖ ਪਾਊਂਡ ਦੀ ਠੱਗੀ ਕੀਤੀ ਸੀ। ਮੈਟ੍ਰੋਪਾਲੀਟਨ ਪੁਲਸ ਦੀ ਸੈਂਟ੍ਰਲ ਸਪੈਸ਼ਲਿਸਟ ਕਮਾਨ ਦੇ ਜਾਂਚਕਰਤਾ ਡਿਟੈਕਟਿਵ ਕਾਂਸਟੇਬਲ ਐਂਡੀ ਚੈਪਮੈਨ ਨੇ ਕਿਹਾ ਕਿ ਆਪਣੀਆਂ ਕਰਤੂਤਾਂ ਨੂੰ ਅੰਜਾਮ ਦੇਣ ਲਈ ਵਿਆਸ ਜਾਂਚੀ-ਪਰਖੀ ਤਕਨੀਕ ਅਜ਼ਮਾਉਂਦਾ ਸੀ। ਉਹ ਪਹਿਲਾਂ ਉਨ੍ਹਾਂ ਔਰਤਾਂ ਦਾ ਭਰੋਸਾ ਜਿੱਤਦਾ ਤੇ ਫਿਰ ਉਨ੍ਹਾਂ ਦੇ ਇਸੇ ਭਰੋਸੇ ਦਾ ਫਾਇਦਾ ਚੁੱਕ ਕੇ ਬਿਨਾਂ ਹੋਂਦ ਵਾਲੀਆਂ ਕੰਪਨੀਆਂ 'ਚ ਨਿਵੇਸ਼ ਕਰਨ ਲਈ ਕਹਿੰਦਾ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!