|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟੈਂਡਰ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ 'ਤੇ ਟੈਂਕੀ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਰੋਸ ਪ੍ਰਦਰਸ਼ਨ ਕਰ ਰਹੇ ਅਹੁਦੇਦਾਰ

ਫ਼ਿਰੋਜ਼ਪੁਰ : ਅਨਾਜ਼ ਮੰਡੀ ਜ਼ੀਰਾ ਵਿਚ ਕਣਕ ਦੀ ਢੋਆ ਢੁਆਈ ਨੂੰ ਲੈ ਕੇ ਵਰਕਰਜ਼ ਮੈਨੇਜਮੈਂਟ ਕਮੇਟੀ ਜ਼ੀਰਾ ਵੱਲੋਂ ਪਾਏ ਗਏ ਟੈਂਡਰ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ 'ਤੇ ਅਹੁਦੇਦਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਰੋਸ ਵਜੋਂ ਮੈਨੇਜਮੈਂਟ ਕਮੇਟੀ ਜ਼ੀਰਾ ਦੇ ਪੰਜ ਅਹੁਦੇਦਾਰ ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ ਬੱਸ ਸਟੈਂਡ ਜ਼ੀਰਾ ਦੇ ਨਜ਼ਦੀਕ ਬਣੀ ਪਾਣੀ ਦੀ ਟੈਂਕੀ ਉੱਪਰ ਪੈਟਰੋ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫ਼ਿਰੋਜ਼ਪੁਰ : ਅਨਾਜ਼ ਮੰਡੀ ਜ਼ੀਰਾ ਵਿਚ ਕਣਕ ਦੀ ਢੋਆ ਢੁਆਈ ਨੂੰ ਲੈ ਕੇ ਵਰਕਰਜ਼ ਮੈਨੇਜਮੈਂਟ ਕਮੇਟੀ ਜ਼ੀਰਾ ਵੱਲੋਂ ਪਾਏ ਗਏ ਟੈਂਡਰ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ 'ਤੇ ਅਹੁਦੇਦਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਰੋਸ ਵਜੋਂ ਮੈਨੇਜਮੈਂਟ ਕਮੇਟੀ ਜ਼ੀਰਾ ਦੇ ਪੰਜ ਅਹੁਦੇਦਾਰ ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ ਬੱਸ ਸਟੈਂਡ ਜ਼ੀਰਾ ਦੇ ਨਜ਼ਦੀਕ ਬਣੀ ਪਾਣੀ ਦੀ ਟੈਂਕੀ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। ਇਸ ਗੱਲ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲਣ ਲੱਗ ਪਏ ਅਤੇ ਐਸਡੀਐੱਮ ਜ਼ੀਰਾ ਸਮੇਤ ਡੀਐੱਸਪੀ ਜ਼ੀਰਾ ਭਾਰੀ ਪੁਲਿਸ ਫੋਰਸ ਸਮੇਤ ਮਲਕੀਤ ਸਿੰਘ ਪ੍ਰਧਾਨ ਵਰਕਰਜ਼ ਮੈਨੇਜਮੈਂਟ ਕਮੇਟੀ ਜ਼ੀਰਾ ਨਾਲ ਗੱਲਬਾਤ ਕਰਨ ਲਈ ਪਹੁੰਚੇ। ਐਸਡੀਐਮ ਜ਼ੀਰਾ ਵੱਲੋਂ ਪੇਸ਼ ਕੀਤੀ ਗੱਲਬਾਤ ਨੂੰ ਵਰਕਰਜ਼ ਮੈਨੇਜਮੈਂਟ ਕਮੇਟੀ ਨੇ ਠੁਕਰਾ ਦਿੱਤਾ ਅਤੇ ਟੈਂਡਰ ਆਪਣੇ ਹੱਕ ਵਿਚ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਉਸ ਸਮੇਂ ਤਕ ਆਪਣੇ ਸਾਥੀਆਂ ਦੇ ਟੈਂਕੀ ਤੋਂ ਉਤਰਨ ਸਬੰਧੀ ਇਨਕਾਰ ਕਰ ਦਿੱਤਾ ਜਦੋਂ ਤਕ ਟੈਂਡਰ ਉਨ੍ਹਾਂ ਦੇ ਹੱਕ ਵਿਚ ਕੀਤੇ ਜਾਣ ਦਾ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!