|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਣੀ ਪੀਣ ਬਹਾਨੇ ਘਰ 'ਚ ਦਾਖਲ ਹੋਏ ਲੁਟੇਰੇ,40 ਲੱਖ ਰੁਪਏ ਦੇ ਗਹਿਣੇ ਲੁੱਟੇ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ 'ਚ ਥਾਣਾ ਸਾਊਥ ਸਿਟੀ ਖੇਤਰ ਅਧੀਨ ਪੈਂਦੇ ਗਿੱਲ ਰੋਡ ’ਤੇ ਸਥਿਤ ਇਕ ਜਿਊਲਰ ਦੇ ਘਰੋਂ ਹਥਿਆਰਬੰਦ ਲੁਟੇਰਿਆਂ ਨੇ ਕਰੀਬ 40 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਜਾਣਕਾਰੀ ਅਨੁਸਾਰ ਕੁਝ ਲੁਟੇਰੇ ਪਾਣੀ ਪੀਣ ਦੇ ਬਹਾਨੇ ਉਹ ਘਰ ਅੰਦਰ ਵੜ ਗਏ। ਘਰ ਦੇ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਔਰਤ ਨੂੰ ਰਿਵਾਰਵਲ ਦਿਖਾ ਕੇ ਇਕ ਕਮਰੇ ਵਿਚ ਲੈ ਗਏ ਅਤੇ

NRI Post Desk · 1725 ਦਿਨ ਪਹਿਲਾਂ · ਅੱਪਡੇਟ 1725 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਣੀ ਪੀਣ ਬਹਾਨੇ ਘਰ 'ਚ ਦਾਖਲ ਹੋਏ ਲੁਟੇਰੇ,40 ਲੱਖ ਰੁਪਏ ਦੇ ਗਹਿਣੇ ਲੁੱਟੇ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ 'ਚ ਥਾਣਾ ਸਾਊਥ ਸਿਟੀ ਖੇਤਰ ਅਧੀਨ ਪੈਂਦੇ ਗਿੱਲ ਰੋਡ ’ਤੇ ਸਥਿਤ ਇਕ ਜਿਊਲਰ ਦੇ ਘਰੋਂ ਹਥਿਆਰਬੰਦ ਲੁਟੇਰਿਆਂ ਨੇ ਕਰੀਬ 40 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਜਾਣਕਾਰੀ ਅਨੁਸਾਰ ਕੁਝ ਲੁਟੇਰੇ ਪਾਣੀ ਪੀਣ ਦੇ ਬਹਾਨੇ ਉਹ ਘਰ ਅੰਦਰ ਵੜ ਗਏ। ਘਰ ਦੇ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਔਰਤ ਨੂੰ ਰਿਵਾਰਵਲ ਦਿਖਾ ਕੇ ਇਕ ਕਮਰੇ ਵਿਚ ਲੈ ਗਏ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਬਾਅਦ 'ਚ ਸੇਫ ਦੀ ਚਾਬੀ ਲੈ ਕੇ ਨਾਲ ਵਾਲੇ ਕਮਰੇ 'ਚੋਂ ਸੇਫ 'ਚ ਮੌਜੂਦ ਸਾਰੇ ਗਹਿਣੇ ਲੈ ਗਏ। ਲੁਟੇਰਿਆਂ ਨੇ ਔਰਤ ਵੱਲੋਂ ਪਹਿਨੇ ਗਹਿਣਿਆਂ ਨੂੰ ਹੱਥ ਨਹੀਂ ਲਾਇਆ।

ਸੰਬੰਧਿਤ ਖ਼ਬਰਾਂ

ਲੁਟੇਰੇ ਭੱਜਣ ਤੋਂ ਪਹਿਲਾਂ ਘਰ 'ਚ ਲੱਗੇ ਡੀਵੀਆਰ ਵੀ ਆਪਣੇ ਨਾਲ ਲੈ ਗਏ। ਜਦੋਂ ਗੁਆਂਢੀ ਰਾਜੂ ਦੇ ਘਰ ਪਹੁੰਚੇ ਤਾਂ ਕਮਰੇ 'ਚ ਦਰਵਾਜ਼ਾ ਬੰਦ ਕਰ ਰਹੀ ਉਸਦੀ ਸੱਸ ਦੀ ਕੁੱਟਮਾਰ ਸੁਣ ਕੇ ਲੋਕਾਂ ਨੇ ਦਰਵਾਜ਼ਾ ਖੋਲ੍ਹ ਕੇ ਉਸਨੂੰ ਬਾਹਰ ਕੱਢ ਲਿਆ। ਫਿਰ ਲੁੱਟ ਦੀ ਘਟਨਾ ਦਾ ਪਤਾ ਲੱਗਾ। ਮੌਕੇ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵਲੋਂ cctv ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!