|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੂਵਰ ਮਿਊਜ਼ੀਅਮ ਚੋਰੀ ਦਾ ਰਾਜ਼ ਬੇਨਕਾਬ- ਮੁੱਖ ਸੰਦਿਗਧ ਗ੍ਰਿਫ਼ਤਾਰ!

ਪੈਰਿਸ (ਪਾਇਲ): ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੈਰਿਸ ਦੀ ਕਾਨੂੰਨੀ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

NRI Post Desk · 398 ਦਿਨ ਪਹਿਲਾਂ · ਅੱਪਡੇਟ 398 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੂਵਰ ਮਿਊਜ਼ੀਅਮ ਚੋਰੀ ਦਾ ਰਾਜ਼ ਬੇਨਕਾਬ- ਮੁੱਖ ਸੰਦਿਗਧ ਗ੍ਰਿਫ਼ਤਾਰ!
📷 NRI Post Desk

ਪੈਰਿਸ (ਪਾਇਲ): ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੈਰਿਸ ਦੀ ਕਾਨੂੰਨੀ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

ਜਿਸ ਸੰਬੰਧ 'ਚ ਉਨ੍ਹਾਂ ਕਿਹਾ ਕਿ ਜਾਂਚ ਕਰਤਾਵਾਂ ਨੇ ਸ਼ਨਿਚਰਵਾਰ ਸ਼ਾਮ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ। ਹਿਰਾਸਤ ’ਚ ਲਏ ਵਿਅਕਤੀਆਂ ’ਚੋਂ ਇਕ ਹਵਾਈ ਅੱਡੇ ਤੋਂ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀ। ਫਰਾਂਸੀਸੀ ਮੀਡੀਆ ‘ਬੀ ਐੱਫ ਐੱਮ ਟੀ ਵੀ’ ਅਤੇ ‘ਲੇ ਪੈਰਿਸੀਅਨ’ ਅਖ਼ਬਾਰ ਨੇ ਪਹਿਲਾਂ ਖ਼ਬਰਾਂ ਦਿੱਤੀਆਂ ਸਨ ਕਿ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਪੈਰਿਸ ਦੀ ਕਾਨੂੰਨੀ ਅਧਿਕਾਰੀ ਲਾਰੇ ਬੇਕੁਆ ਨੇ ਗ੍ਰਿਫ਼ਤਾਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਇਹ ਵੀ ਨਹੀਂ ਦੱਸਿਆ ਕਿ ਗਹਿਣੇ ਬਰਾਮਦ ਹੋਏ ਹਨ ਜਾਂ ਨਹੀਂ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਐਤਵਾਰ ਨੂੰ ਸਵੇਰੇ ਚੋਰਾਂ ਨੇ ਅੱਠ ਮਿੰਟ ਤੋਂ ਵੀ ਘੱਟ ਸਮੇਂ ਵਿੱਚ 10.2 ਕਰੋੜ ਡਾਲਰ ਕੀਮਤ ਦੇ ਗਹਿਣੇ ਚੋਰੀ ਕਰ ਲਏ ਸਨ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਮਿਊਜ਼ੀਅਮ ਦੀ ਖਿੜਕੀ ਤੋੜ ਕੇ ਫਰਾਂਸੀਸੀ ਸ਼ਾਹੀ ਗਹਿਣੇ ਚੋਰੀ ਕਰ ਲਏ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਲੂਵਰ ਮਿਊਜ਼ੀਅਮ ਚੋਰੀ ਦਾ ਰਾਜ਼ ਬੇਨਕਾਬ- ਮੁੱਖ ਸੰਦਿਗਧ ਗ੍ਰਿਫ਼ਤਾਰ! — NRI Post