|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੂਬਾ ਪੱਧਰੀ ਟੀਮ ਨੇ ਮਨਰੇਗਾ ਸਟਾਫ ਨੂੰ ਦਿੱਤੀ ਟ੍ਰੇਨਿੰਗ

ਕਪੂਰਥਲਾ : ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ ਸਮੂਹ ਜ਼ਿਲਿਆਂ ਵਿਚ ਮਨਰੇਗਾ ਦੇ ਕਰਵਾਏ ਗਏ ਕੰਮਾਂ ਦੀ ਚੈਕਿੰਗ ਅਤੇ ਸਟਾਫ ਦੀ ਟ੍ਰੇਨਿੰਗ ਲਈ ਗਠਿਤ ਟੀਮ ਵੱਲੋਂ ਬਲਾਕ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਮਨਰੇਗਾ ਸਟਾਫ ਨੂੰ ਮਨਰੇਗਾ ਸਕੀਮ ਬਾਰੇ ਵਿਸਥਾਰ ਵਿਚ ਟ੍ਰੇਨਿੰਗ ਦਿੱਤੀ ਗਈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ ਸਮੂਹ ਜ਼ਿਲਿਆਂ ਵਿਚ ਮਨਰੇਗਾ ਦੇ ਕਰਵਾਏ ਗਏ ਕੰਮਾਂ ਦੀ ਚੈਕਿੰਗ ਅਤੇ ਸਟਾਫ ਦੀ ਟ੍ਰੇਨਿੰਗ ਲਈ ਗਠਿਤ ਟੀਮ ਵੱਲੋਂ ਬਲਾਕ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਮਨਰੇਗਾ ਸਟਾਫ ਨੂੰ ਮਨਰੇਗਾ ਸਕੀਮ ਬਾਰੇ ਵਿਸਥਾਰ ਵਿਚ ਟ੍ਰੇਨਿੰਗ ਦਿੱਤੀ ਗਈ।

ਸੰਬੰਧਿਤ ਖ਼ਬਰਾਂ

ਟ੍ਰੇਨਿੰਗ ਦੇਣ ਵਾਲੀ ਟੀਮ ਵਿਚ ਪ੍ਰੋਗਰਾਮ ਮੋਨੀਟਰ ਟਾਈ. ਟੀ ਸ੍ਰੀ ਅਤੁਲ ਮੰਗਾ ਅਤੇ ਮੋਨੀਟਰ ਸ੍ਰੀ ਵਰਿੰਦਰ ਕੁਮਾਰ ਵਿਰਕ ਸ਼ਾਮਿਲ ਸਨ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਸਟੇਟ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਪੱਧਰ 'ਤੇ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਨਾਲ ਮਨਰੇਗਾ ਸਟਾਫ ਨੂੰ ਉੱਚ ਪੱਧਰ 'ਤੇ ਟ੍ਰੇਨਿੰਗ ਅਤੇ ਜ਼ਿਲਾ ਪੱਧਰ 'ਤੇ ਚੈਕਿੰਗ ਦਾ ਮੌਕਾ ਮਿਲਿਆ ਹੈ। ਇਸ ਉਪਰੰਤ ਟੀਮ ਵੱਲੋਂ ਬਲਾਕ ਕਪੂਰਥਲਾ ਦੇ ਪਿੰਡ ਭਵਾਨੀਪੁਰ ਤੇ ਤਇਅਬਪੁਰ ਅਤੇ ਬਲਾਕ ਢਿਲਵਾਂ ਦੇ ਪਿੰਡ ਗਾਜੀ ਗੁਡਾਣਾ ਤੇ ਬੁਤਾਲਾ ਵਿਖੇ ਕੀਤੇ ਗਏ ਕੰਮਾਂ ਦੀ ਚੈਕਿੰਗ ਕਰਵਾਈ ਗਈ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਬੀ. ਡੀ. ਪੀ. ਓ ਫਗਵਾੜਾ ਸ੍ਰੀ ਹਰਬਲਾਸ, ਆਈ. ਟੀ ਮੈਨੇਜਰ ਸ੍ਰੀ ਰਾਜੇਸ਼ ਰਾਏ, ਏ. ਪੀ. ਓ ਢਿਲਵਾਂ ਸ੍ਰੀ ਵਿਸ਼ਾਲ ਅਰੋੜਾ, ਏ. ਪੀ. ਓ ਕਪੂਰਥਲਾ ਮੈਡਮ ਮਨਿੰਦਰ ਕੌਰ ਤੇ ਹੋਰ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!