|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਗੁਰਦੁਆਰਾ ਆਲਮਗੀਰ ਘੰਟਾ ਘਰ ਵਿਖੇ ਤੀਸਰੇ ਮਹਾਨ ਕੀਰਤਨ ਦਰਬਾਰ ਤੇ ਲੱਗੀਆਂ ਰੌਣਕਾਂ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਕਾਲਾ ਸੰਘਿਆਂ ਕਸਬੇ 'ਚ ਗੁਰਦੁਆਰਾ ਆਲਮਗੀਰ ਘੰਟਾ ਘਰ ਵਿਖੇ ਸਰਬੱਤ ਦੇ ਭਲੇ ਲਈ ਤੀਸਰਾ ਮਹਾਨ ਰਾਤਰੀ ਕੀਰਤਨ ਦਰਬਾਰ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੋਕੇ ਤੇ ਰਾਗੀ ਜੱਥਾ ਗਿਆਨੀ ਤਰਸੇਮ ਸਿੰਘ ਸੀਤਲ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਭਾਈ ਅਮ੍ਰਿਤਪਾਲ ਸਿੰਘ ਜਲੰਧਰ ਵਾਲੇ, ਭਾਈ ਉਂਕਾਰ ਸਿੰਘ ਊਨੇ ਵਾਲੇ ਅ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਕਾਲਾ ਸੰਘਿਆਂ ਕਸਬੇ 'ਚ ਗੁਰਦੁਆਰਾ ਆਲਮਗੀਰ ਘੰਟਾ ਘਰ ਵਿਖੇ ਸਰਬੱਤ ਦੇ ਭਲੇ ਲਈ ਤੀਸਰਾ ਮਹਾਨ ਰਾਤਰੀ ਕੀਰਤਨ ਦਰਬਾਰ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੋਕੇ ਤੇ ਰਾਗੀ ਜੱਥਾ ਗਿਆਨੀ ਤਰਸੇਮ ਸਿੰਘ ਸੀਤਲ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਭਾਈ ਅਮ੍ਰਿਤਪਾਲ ਸਿੰਘ ਜਲੰਧਰ ਵਾਲੇ, ਭਾਈ ਉਂਕਾਰ ਸਿੰਘ ਊਨੇ ਵਾਲੇ ਅਤੇ ਪ੍ਰਸਿੱਧ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਸੰਗਤ ਨੂੰ ਲੰਬਾ ਸਮਾਂ ਗੁਰਇਤਹਾਸ ਅਤੇ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ। ਗਿਆਨੀ ਮੋਰਾਂਵਾਲੀ ਨੇ ਕਿਹਾ ਕਿ ਸਾਨੂੰ ਮਾਣਮੱਤੇ ਇਤਹਾਸ ਅਤੇ ਗੁਰਬਾਣੀ ਨੂੰ ਮਾਰਗ ਦਰਸ਼ਕ ਮੰਨ ਕੇ ਚੜਦੀ ਕਲਾ ਵਾਲੀ ਜਿੰਦਗੀ ਜਿਊਣੀ ਚਾਹੀਦੀ ਹੈ।

ਸੰਬੰਧਿਤ ਖ਼ਬਰਾਂ

ਸੰਗਤ ਦੀ ਵੱਖ ਵੱਖ ਪਦਾਰਥਾਂ ਨਾਲ ਸੇਵਾ ਕੀਤੀ ਜਾਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਬੀ, ਜਗਤਾਰ ਸਿੰਘ ਫੁੱਲ, ਬਲਵੀਰ ਸਿੰਘ ਆੜਤੀਆ, ਜੋਗਿੰਦਰ ਸਿੰਘ ਛਿੰਦਾ, ਨਰੰਜਣ ਸਿੰਘ ਆਈਤਾਨ, ਜਸਮੇਲ ਸਿੰਘ ਸੰਘਾ, ਮੁਖਤਿਆਰ ਸਿੰਘ ਬਿੱਕਾ ਪ੍ਰਧਾਨ ਗੁਰੂ ਨਾਨਕ ਨੌਜਵਾਨ ਸਭਾ, ਜੱਸ ਸੰਘਾ, ਭਾਈ ਜਸਵੀਰ ਸਿੰਘ ਕੋਹਾਲਾ, ਨਰਿੰਦਰ ਸਿੰਘ ਸੰਘਾ ਗਤਕਾ ਕੋਚ, ਜਸਵੰਤ ਸਿੰਘ ਟੋਨਾ, ਪ੍ਰੇਮ ਸਿੰਘ ਪ੍ਰਧਾਨ ਭਾਈ ਘਨਇਆ ਦਲ, ਜਸਵੀਰ ਸਿੰਘ ਫੁੱਲ, ਸਾਬਕਾ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਸੰਘਾ, ਪਰਮਜੀਤ ਸਿੰਘ ਬੱਸਣ, ਪਾਲ ਸਿੰਘ ਸੰਧੂ ਚੱਠਾ, ਦੇਬਾ ਸੰਘਾ, ਸੁਖਵਿੰਦਰ ਸਿੰਘ ਸੰਘਾ, ਸੰਜੀਵ ਹੈਪੀ, ਬਲਦੇਵ ਸਿੰਘ, ਭੁਪਿੰਦਰ ਸਿੰਘ ਨਿੱਝਰ ਆਦਿ ਹਾਜਰ ਸਨ। ਇਸ ਮੌਕੇ ਜੋੜਿਆਂ ਦੀ ਸੇਵਾ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਅਵਤਾਰ ਸਿੰਘ ਨਿੱਝਰ, ਲਹਿੰਬਰ ਸਿੰਘ ਮੱਲੀਆਂ, ਅਮਰੀਕ ਸਿੰਘ, ਸੋਹਣ ਸਿੰਘ, ਦਰਬਾਰਾ ਸਿੰਘ ਨਰੰਗਪੁਰ ਆਦਿ ਨੇ ਨਿਭਾਈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!