|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ 7 ਸੂਬਿਆਂ ਵਿਚ ਮਿਲਿਆ ਕੋਰੋਨਾ ਦਾ ਤੀਜਾ ਵੇਰੀਐਂਟ

ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਤੀਜਾ ਵੇਰੀਐਂਟ ਮਿਲਣ ਨਾਲ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਯੂ.ਕੇ. ਅਤੇ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਇਲਾਵਾ ਇਕ ਹੋਰ ਵੇਰੀਐਂਟ ਕੈਨੇਡਾ ਦੇ 7 ਸੂਬਿਆਂ ਵਿਚ ਮਿਲਿਆ ਹੈ। ਕੈਨੇਡਾ ਵਿਚ ਪਹਿਲਾ ਮਾਮਲਾ ਓਂਟਾਰੀਓ ਸੂਬੇ ਵਿਚੋਂ ਮਿਲਿਆ ਹੈ, ਜੋ ਕਿ ਪਹਿਲਾਂ ਬ੍ਰਾਜ਼ੀਲ ਵਿਚ ਪਾਇਆ ਗਿ

NRI Post Desk · 2115 ਦਿਨ ਪਹਿਲਾਂ · ਅੱਪਡੇਟ 2115 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਦੇ 7 ਸੂਬਿਆਂ ਵਿਚ ਮਿਲਿਆ ਕੋਰੋਨਾ ਦਾ ਤੀਜਾ ਵੇਰੀਐਂਟ
📷 NRI Post Desk

ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਤੀਜਾ ਵੇਰੀਐਂਟ ਮਿਲਣ ਨਾਲ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਯੂ.ਕੇ. ਅਤੇ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਇਲਾਵਾ ਇਕ ਹੋਰ ਵੇਰੀਐਂਟ ਕੈਨੇਡਾ ਦੇ 7 ਸੂਬਿਆਂ ਵਿਚ ਮਿਲਿਆ ਹੈ। ਕੈਨੇਡਾ ਵਿਚ ਪਹਿਲਾ ਮਾਮਲਾ ਓਂਟਾਰੀਓ ਸੂਬੇ ਵਿਚੋਂ ਮਿਲਿਆ ਹੈ, ਜੋ ਕਿ ਪਹਿਲਾਂ ਬ੍ਰਾਜ਼ੀਲ ਵਿਚ ਪਾਇਆ ਗਿਆ ਸੀ, ਜਿਸ ਨੂੰ ਪੀ. 1. ਵੇਰੀਐਂਟ ਨਾਂ ਦਿੱਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਵਿਸ਼ਵ ਭਰ ਵਿਚ ਕੈਨੇਡਾ ਦਾ ਸੂਬਾ ਓਂਟਾਰੀਓ ਹੀ ਅਜਿਹਾ ਹੈ, ਜਿੱਥੇ ਕੋਰੋਨਾ ਦੇ ਤਿੰਨੋਂ ਵੇਰੀਐਂਟ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬ੍ਰਾਜ਼ੀਲ ਦੀ ਯਾਤਰਾ ਕਰਕੇ ਕੈਨੇਡਾ ਪਰਤਿਆ ਸੀ, ਫਿਲਹਾਲ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪੂਰਾ ਧਿਆਨ ਰੱਖ ਰਹੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਸਬੰਧੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਂਟਾਰੀਓ ਵਿਚ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!