|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸੀ ਫੌਜ ਨੂੰ ਰੋਕਣ ਲਈ ਯੂਕਰੇਨੀ ਫੌਜੀ ਨੇ ਪੁਲ ਕੋਲ ਖੁਦ ਨੂੰ ਬੰਬ ਨਾਲ ਉਡਾਇਆ

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਚ ਇਕ ਫੌਜੀ ਨੇ ਦਲੇਰੀ ਦੀ ਮਿਸਾਲ ਕਾਇਮ ਕੀਤੀ ਹੈ। ਦੁਸ਼ਮਣ ਦੇ ਟੈਂਕਾਂ ਨੂੰ ਆਪਣੇ ਦੇਸ਼ 'ਤੇ ਹਮਲਾ ਕਰਨ ਤੋਂ ਰੋਕਣ ਲਈ, ਇਸ ਯੂਕਰੇਨੀ ਸਿਪਾਹੀ ਨੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਨ ਵਾਲੇ ਪੁਲ ਦੇ ਨਾਲ-ਨਾਲ ਖੁਦ ਨੂੰ ਵੀ ਉਡਾ ਲਿਆ। ਯੂਕਰੇਨੀ ਫੌਜ ਦੇ ਅਨੁਸਾਰ, ਜਦੋਂ ਰੂਸੀ ਟੈਂਕਾਂ ਨੇ ਹਮਲਾ

NRI Post Desk · 1733 ਦਿਨ ਪਹਿਲਾਂ · ਅੱਪਡੇਟ 1733 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸੀ ਫੌਜ ਨੂੰ ਰੋਕਣ ਲਈ ਯੂਕਰੇਨੀ ਫੌਜੀ ਨੇ ਪੁਲ ਕੋਲ ਖੁਦ ਨੂੰ ਬੰਬ ਨਾਲ ਉਡਾਇਆ
📷 NRI Post Desk

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਚ ਇਕ ਫੌਜੀ ਨੇ ਦਲੇਰੀ ਦੀ ਮਿਸਾਲ ਕਾਇਮ ਕੀਤੀ ਹੈ। ਦੁਸ਼ਮਣ ਦੇ ਟੈਂਕਾਂ ਨੂੰ ਆਪਣੇ ਦੇਸ਼ 'ਤੇ ਹਮਲਾ ਕਰਨ ਤੋਂ ਰੋਕਣ ਲਈ, ਇਸ ਯੂਕਰੇਨੀ ਸਿਪਾਹੀ ਨੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਨ ਵਾਲੇ ਪੁਲ ਦੇ ਨਾਲ-ਨਾਲ ਖੁਦ ਨੂੰ ਵੀ ਉਡਾ ਲਿਆ। ਯੂਕਰੇਨੀ ਫੌਜ ਦੇ ਅਨੁਸਾਰ, ਜਦੋਂ ਰੂਸੀ ਟੈਂਕਾਂ ਨੇ ਹਮਲਾ ਕੀਤਾ, ਸਮੁੰਦਰੀ ਬਟਾਲੀਅਨ ਇੰਜੀਨੀਅਰ ਵਿਟਾਲੀ ਸਕਾਕੁਨ ਵੋਲੋਡੀਮੇਰੋਵਿਚ ਦੱਖਣੀ ਸੂਬੇ ਖੇਰਸਨ ਦੇ ਹੇਨੀਚੇਸਕ ਪੁਲ 'ਤੇ ਤਾਇਨਾਤ ਸੀ।

ਸੰਬੰਧਿਤ ਖ਼ਬਰਾਂ

ਯੂਕਰੇਨ ਦੀ ਫੌਜ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਹਮਲੇ ਦੇ ਸਮੇਂ, ਫੌਜ ਨੇ ਫੈਸਲਾ ਕੀਤਾ ਕਿ ਰੂਸੀ ਟੈਂਕਾਂ ਨੂੰ ਰੋਕਣ ਦਾ ਇਕੋ-ਇਕ ਤਰੀਕਾ ਪੁਲ ਨੂੰ ਉਡਾ ਦੇਣਾ ਹੋਵੇਗਾ ਤੇ ਵੋਲੋਡੀਮਾਰੋਵਿਚ ਨੇ ਆਪਣੀ ਇੱਛਾ ਅਨੁਸਾਰ ਇਸ ਕੰਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਉਸਨੇ ਮਹਿਸੂਸ ਕੀਤਾ ਕਿ ਉਹ ਸੁਰੱਖਿਅਤ ਵਾਪਸ ਨਹੀਂ ਆ ਸਕੇਗਾ ਅਤੇ ਧਮਾਕੇ ਵਿੱਚ ਸ਼ਹੀਦ ਹੋ ਗਿਆ। ਵਿਟਾਲੀ ਸਕਾਕੁਨ ਦੀ ਇਸ ਸ਼ਹਾਦਤ ਕਾਰਨ ਰੂਸੀ ਫੌਜ ਨੂੰ ਲੰਮਾ ਰਸਤਾ ਅਖਤਿਆਰ ਕਰਨਾ ਪਿਆ। ਇਸ ਨਾਲ ਯੂਕਰੇਨ ਦੀ ਫੌਜ ਨੂੰ ਜਵਾਬ ਦੇਣ ਲਈ ਹੋਰ ਸਮਾਂ ਮਿਲਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!