|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਫਿਲਪੀਨਜ਼ ਦੇ ਸਮਰਥਨ 'ਚ ਉਤਰਿਆ ਅਮਰੀਕਾ,ਚੀਨ ਨੂੰ ਦੱਖਣੀ ਚੀਨ ਸਾਗਰ ਖਾਲੀ ਕਰਨ ਨੂੰ ਕਿਹਾ

ਅਮਰੀਕਾ,(ਦੇਵ ਇੰਦਰਜੀਤ) :ਫਿਲਪੀਨਜ਼ ਦੇ ਸਮਰਥਨ ਵਿਚ ਉਤਰੇ ਅਮਰੀਕਾ ਨੇ ਕਿਹਾ ਕਿ ਉਹ ਇਸ ਦੇਸ਼ ਦੇ ਨਾਲ ਖੜ੍ਹਾ ਹੈ। ਦਰਅਸਲ, ਇਹ ਤਣਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਫਿਲਪੀਨਜ਼ ਨੇ ਰੀਫ ਖੇਤਰ ਤੋਂ ਚੀਨੀ ਕਿਸ਼ਤੀਆਂ ਨੂੰ ਨਿਕਲਣ ਲਈ ਕਿਹਾ ਤਾਂ ਇਸ 'ਤੇ ਕਿਹਾ ਗਿਆ ਕਿ ਉਹ ਚੀਨ ਦਾ ਖੇਤਰ ਹੈ।ਦੱਖਣੀ ਚੀਨ ਸਾਗਰ ਖੇਤਰ ਵਿਚ ਚੀਨ ਅਤੇ ਫਿਲਪੀਨਜ਼ ਵਿਚਕਾਰ ਇਕ ਰੀਫ ਨੂੰ ਲੈ ਕੇ ਨਵਾਂ ਵਿਵਾ

NRI Post Desk · 2074 ਦਿਨ ਪਹਿਲਾਂ · ਅੱਪਡੇਟ 2074 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਿਲਪੀਨਜ਼ ਦੇ ਸਮਰਥਨ 'ਚ ਉਤਰਿਆ ਅਮਰੀਕਾ,ਚੀਨ ਨੂੰ ਦੱਖਣੀ ਚੀਨ ਸਾਗਰ ਖਾਲੀ ਕਰਨ ਨੂੰ ਕਿਹਾ
📷 NRI Post Desk

ਅਮਰੀਕਾ,(ਦੇਵ ਇੰਦਰਜੀਤ) :ਫਿਲਪੀਨਜ਼ ਦੇ ਸਮਰਥਨ ਵਿਚ ਉਤਰੇ ਅਮਰੀਕਾ ਨੇ ਕਿਹਾ ਕਿ ਉਹ ਇਸ ਦੇਸ਼ ਦੇ ਨਾਲ ਖੜ੍ਹਾ ਹੈ। ਦਰਅਸਲ, ਇਹ ਤਣਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਫਿਲਪੀਨਜ਼ ਨੇ ਰੀਫ ਖੇਤਰ ਤੋਂ ਚੀਨੀ ਕਿਸ਼ਤੀਆਂ ਨੂੰ ਨਿਕਲਣ ਲਈ ਕਿਹਾ ਤਾਂ ਇਸ 'ਤੇ ਕਿਹਾ ਗਿਆ ਕਿ ਉਹ ਚੀਨ ਦਾ ਖੇਤਰ ਹੈ।ਦੱਖਣੀ ਚੀਨ ਸਾਗਰ ਖੇਤਰ ਵਿਚ ਚੀਨ ਅਤੇ ਫਿਲਪੀਨਜ਼ ਵਿਚਕਾਰ ਇਕ ਰੀਫ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।

ਸੰਬੰਧਿਤ ਖ਼ਬਰਾਂ

ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਸਥਿਤ ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਸੀਂ ਫਿਲਪੀਨਜ਼ ਨਾਲ ਖੜ੍ਹੇ ਹਾਂ। ਇਹ ਦੇਸ਼ ਏਸ਼ੀਆ ਵਿਚ ਸਾਡਾ ਸਭ ਤੋਂ ਪੁਰਾਣਾ ਭਾਈਵਾਲ ਹੈ। ਇਸ ਤੋਂ ਪਹਿਲੇ ਫਿਲਪੀਨਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੂਲੀਅਨ ਫੇਲਿਪ ਨਾਮਕ ਰੀਫ ਸਾਡੇ ਜਲ ਖੇਤਰ ਵਿਚ ਆਉਂਦਾ ਹੈ। ਇਸ ਨੂੰ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਰਾਪਤ ਹੈ।

ਫਿਲਪੀਨਜ਼ ਦੇ ਕੋਸਟ ਗਾਰਡਜ਼ ਨੇ ਸੱਤ ਮਾਰਚ ਨੂੰ ਕਰੀਬ 220 ਚੀਨੀ ਕਿਸ਼ਤੀਆਂ ਨੂੰ ਰੀਫ ਨੇੜੇ ਦੇਖਿਆ ਸੀ। ਫਿਲਪੀਨਜ਼ ਦੀ ਫ਼ੌਜ ਨੇ ਚੀਨੀ ਕਿਸ਼ਤੀਆਂ ਦੀਆਂ ਹਵਾਈ ਤਸਵੀਰਾਂ ਜਾਰੀ ਕੀਤੀਆਂ ਹਨ। ਫ਼ੌਜ ਨੇ ਦੱਸਿਆ ਕਿ ਇਕ ਨਿਗਰਾਨੀ ਜਹਾਜ਼ ਤੋਂ ਸੋਮਵਾਰ ਨੂੰ ਤਸਵੀਰਾਂ ਲਈਆਂ ਗਈਆਂ ਸਨ। ਰੀਫ ਕੋਲ ਹੁਣ ਵੀ 193 ਕਿਸ਼ਤੀਆਂ ਮੌਜੂਦ ਹਨ। ਇਸ ਸਬੰਧ ਵਿਚ ਫਿਲਪੀਨਜ਼ ਨੇ ਚੀਨ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਹੈ। ਉਧਰ, ਚੀਨੀ ਦੂਤਘਰ ਨੇ ਰੀਫ ਨੂੰ ਆਪਣਾ ਦੱਸਿਆ ਅਤੇ ਕਿਹਾ ਕਿ ਚੀਨੀ ਕਿਸ਼ਤੀਆਂ ਆਪਣੇ ਜਲ ਖੇਤਰ ਵਿਚ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!