ਵਾਸ਼ਿੰਗਟਨ (ਦੇਵ ਇੰਦਰਜੀਤ) : ਕੋਰੋਨਾ ਵਾਇਰਸ ਨਾਲ ਜੂਝ ਰਹੇ ਭਾਰਤ ਦੇ ਲਈ ਇੱਕ ਬੁਰੀ ਖ਼ਬਰ ਹੈ। ਅਮਰੀਕਾ ਨੇ ਭਾਰਤ ਦੇ ਲਈ ਮੁੜ ਤੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਦਰਅਸਲ, ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਕਈ ਦਿਨ ਤੋਂ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਹਸਪਤਾਲ, ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਐਡਵਾਈਜ਼ਰੀ ਵਿਚ ਕਿਹਾ, ਕੋਵਿਡ-19 ਕਾਰਨ ਭਾਰਤ ਦੀ ਯਾਤਰਾ ਨਾ ਕਰਨ। ਅਪਰਾਧ ਅਤੇ ਅੱਤਵਾਦ ਦੇ ਕਾਰਨ ਜ਼ਿਆਦਾ ਚੌਕਸੀ ਵਰਤਣ। ਇਹ ਸੁਝਾਅ 28 ਅਪ੍ਰੈਲ ਨੂੰ ਜਾਰੀ ਪੁਰਾਣੀ ਐਡਵਾੲਜ਼ਰੀ ਦੀ ਤਰ੍ਹਾਂ ਹੀ ਹੈ। ਦੋਵੇਂ ਐਡਵਾਈਜ਼ਰੀ ਵਿਚ ਚੌਥੀ ਸ਼ੇ੍ਰਣੀ ਦੀ ਸਲਾਹ ਦਿੱਤੀ ਗਈ ਹੈ। ਜੋ ਚਿਤਾਵਨੀ ਦਾ ਉਚ ਪੱਧਰ ਹੈ। ਦੱਸਣਯੋਗ ਹੈ ਕਿ 28 ਅਪ੍ਰੈਲ ਦੀ ਐਡਵਾਈਜ਼ਰੀ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇ ਸਰਕਾਰੀ ਕਰਮਚਾਰੀਆਂ ਦੇ ਪਰਵਾਰਾਂ ਨੂੰ ਮਰਜ਼ੀ ਨਾਲ ਭਾਰਤ ਛੱਡਣ ਦੀ ਅਗਿਆ ਦਿੱਤੀ ਸੀ। ਪੰਜ ਅਪ੍ਰੈਲ ਨੂੰ ਜਾਰੀ ਐਡਵਾਈਜ਼ਰੀ ਵਿਚ ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਨੂੰ ਇੱਛਾ ਨਾਲ ਅਪਣੇ ਦੇਸ਼ ਪਰਤਣ ਦੀ ਆਗਿਆ ਦਿੱਤੀ ਗਈ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ, ਅਮਰੀਕੀ ਨਗਾਰਿਕ ਜੋ ਭਾਰਤ ਤੋਂ ਰਵਾਨਾ ਹੋਣਾ ਚਾਹੁੰਦੇ ਹਨ ਉਨ੍ਹਾਂ ਉਪਲਬਧ ਵਪਾਰਕ ਟਰਾਂਸਪੋਰਟ ਦੇ ਵਿਕਲਪਾਂ ਦਾ ਲਾਭ ਚੁੱਕਣਾ ਚਾਹੀਦਾ। ਇਸ ਵਿਚਾਲੇ ਕੋਰੋਨਾ ਵਾਇਰਸ ਦੇ ਬੇਤਹਾਸ਼ਾ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਵਿਚ ਕੀ ਪਰਵਾਰ ਅਪਣੇ ਮੈਂਬਰਾਂ ਤੋਂ ਵਿਛੜ ਗਏ ਹਨ ਤੇ ਭਾਰਤ ਵਿਚ ਫਸ ਗਏ ਹਨ। ਕੁਝ ਮਾਮਲਿਆਂ ਵਿਚ ਦੇਖਿਆ ਗਿਆ ਪਰਵਾਰ ਦਾ ਕਮਾਉਣ ਵਾਲਾ ਭਾਰਤ ਵਿਚ ਫਸ ਗਿਆ ਹੈ। ਉਨ੍ਹਾਂ ਦੇ ਅਮਰੀਕਾ ਵਿਚ ਅਪਣੇ ਪਰਵਰ ਨੂੰ ਜਲਦ ਮਿਲਣ ਦੀ ਸੰਭਾਵਨਾ ਨਹੀਂ ਲੱਗਦੀ ਕਿਉਂਕਿ ਭਾਰਤ ਵਿਚ ਦੂਤਘਰ ਬੰਦ ਹਨ।
ਮੁੜ ਤੋਂ ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਕਰਨ ਲਈ ਕਿਹਾ ਪਰਹੇਜ
ਵਾਸ਼ਿੰਗਟਨ (ਦੇਵ ਇੰਦਰਜੀਤ) : ਕੋਰੋਨਾ ਵਾਇਰਸ ਨਾਲ ਜੂਝ ਰਹੇ ਭਾਰਤ ਦੇ ਲਈ ਇੱਕ ਬੁਰੀ ਖ਼ਬਰ ਹੈ। ਅਮਰੀਕਾ ਨੇ ਭਾਰਤ ਦੇ ਲਈ ਮੁੜ ਤੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਦਰਅਸਲ, ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ
NRI Post Desk · 2029 ਦਿਨ ਪਹਿਲਾਂ · ਅੱਪਡੇਟ 2029 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





