|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਨੇ ਭਾਰਤੀ ਕੰਪਨੀਆਂ ’ਤੇ ਇਰਾਨੀ ਤੇਲ ਵਪਾਰ ’ਚ ਲਗਾਈ ਰੋਕ

ਵਾਸ਼ਿੰਗਟਨ (ਪਾਇਲ): ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ ਅਮਰੀਕਾ ਲ

NRI Post Desk · 373 ਦਿਨ ਪਹਿਲਾਂ · ਅੱਪਡੇਟ 373 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਨੇ ਭਾਰਤੀ ਕੰਪਨੀਆਂ ’ਤੇ ਇਰਾਨੀ ਤੇਲ ਵਪਾਰ ’ਚ ਲਗਾਈ ਰੋਕ
📷 NRI Post Desk

ਵਾਸ਼ਿੰਗਟਨ (ਪਾਇਲ): ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ ਅਮਰੀਕਾ ਲਈ ਸਿੱਧੇ ਤੌਰ ’ਤੇ ਖਤਰਾ ਹੈ।

ਅਮਰੀਕਾ ਦੇ ਵਿਦੇਸ਼ ਤੇ ਵਿੱਤ ਮੰਤਰਾਲਿਆਂ ਨੇ ਉਸ ‘ਸ਼ਿਪਿੰਗ ਨੈੱਟਵਰਕ’ ਉੱਤੇ ਵੀ ਪਾਬੰਦੀਆਂ ਆਇਦ ਕੀਤੀਆਂ ਹਨ, ਜੋ ਇਰਾਨੀ ਸ਼ਾਸਨ ਦੀਆਂ ‘ਮਾੜੇ ਇਰਾਦੇ ਵਾਲੀਆਂ ਸਰਗਰਮੀਆਂ’ ਨੂੰ ਗੈਰਕਾਨੂੰਨੀ ਤੇਲ ਵਿਕਰੀ ਜ਼ਰੀਏ ਵਿੱਤੀ ਮਦਦ ਪ੍ਰਦਾਨ ਕਰਦੇ ਹਨ। ਇਹੀ ਨਹੀਂ ਅਮਰੀਕਾ ਨੇ ਉਨ੍ਹਾਂ ਏਅਰਲਾਈਨਾਂ ਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਸਪਲਾਈ ਭੇਜਦੇ ਹਨ।

ਸੰਬੰਧਿਤ ਖ਼ਬਰਾਂ

ਪਾਬੰਦੀਆਂ ਵਾਲੀ ਇਸ ਸੂਚੀ ਵਿਚ ਜਿਨ੍ਹਾਂ ਭਾਰਤੀ ਨਾਗਰਿਕਾਂ ਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਵਿਚ ਜੈਰ ਹੁਸੈਨ ਇਕਬਾਲ ਹੁਸੈਨ ਸੱਈਅਦ, ਜ਼ੁਲਫਿਕਾਰ ਹੁਸੈਨ ਰਿਜ਼ਵੀ ਸੱਯਦ, ਮਹਾਰਾਸ਼ਟਰ ਸਥਿਤ ‘ਆਰਐੱਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ’ ਅਤੇ ਪੁਣੇ ਸਥਿਤ ‘ਟੀਆਰ6 ਪੈਟਰੋ ਇੰਡੀਆ ਐੱਲਐੱਲਪੀ’ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ, ਪਨਾਮਾ ਅਤੇ ਸੈਸ਼ੇਲਸ ਸਮੇਤ ਕਈ ਦੇਸ਼ਾਂ ਵਿੱਚ ਸਥਿਤ ਕੁੱਲ 17 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ਨੂੰ ਨਾਮਜ਼ਦ ਕਰ ਰਿਹਾ ਹੈ, ਜੋ ਇਰਾਨ ਨੂੰ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿੱਚ ਸ਼ਾਮਲ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅਮਰੀਕਾ ਨੇ ਭਾਰਤੀ ਕੰਪਨੀਆਂ ’ਤੇ ਇਰਾਨੀ ਤੇਲ ਵਪਾਰ ’ਚ ਲਗਾਈ ਰੋਕ — NRI Post