|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਚੀਨ ਨੂੰ ਪਸਤ ਕਰਨ ਲਈ ਅਮਰੀਕੀ ਸੈਨੇਟ ’ਚ ਸੌ ਅਰਬ ਡਾਲਰ ਦਾ ਬਿੱਲ ਪਾਸ

ਵਾਸ਼ਿੰਗਟਨ (ਦੇਵ ਇੰਦਰਜੀਤ) : ਸੈਨੇਟ ਦੇ ਬਹੁਮਤ ਦਲ ਦੇ ਨੇਤਾ ਚਕ ਸ਼ੂਮਰ ਨੇ ਇਸ ਅਹਿਮ ਬਿੱਲ ਦੇ ਪਾਸ ਹੋ ਜਾਣ ਨੂੰ ਬਹੁਤ ਵੱਡੀ ਰਾਜਨੀਤਿਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਲੀਡਰਸ਼ਿਪ ਲਈ ਇਹ ਅਹਿਮ ਕਦਮ ਹੈ। ਸੈਨੇਟਰ ਚਕ ਗ੍ਰਾਸਲੀ ਨੇ ਕਿਹਾ ਕਿ ਚੀਨ ਨੇ ਹੁਣ ਤਕ ਸਾਡੇ ਸਾਡੇ ਨਵੇਂ ਪ੍ਰੋਗਰਾਮਾਂ ਤੇ ਤਕਨੀਕਾਂ ਨੂੰ ਪ੍ਰਭਾਵਿਤ ਕਰਨ ਤੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ।

NRI Post Desk · 1996 ਦਿਨ ਪਹਿਲਾਂ · ਅੱਪਡੇਟ 1996 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਨੂੰ ਪਸਤ ਕਰਨ ਲਈ ਅਮਰੀਕੀ ਸੈਨੇਟ ’ਚ ਸੌ ਅਰਬ ਡਾਲਰ ਦਾ ਬਿੱਲ ਪਾਸ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ) : ਸੈਨੇਟ ਦੇ ਬਹੁਮਤ ਦਲ ਦੇ ਨੇਤਾ ਚਕ ਸ਼ੂਮਰ ਨੇ ਇਸ ਅਹਿਮ ਬਿੱਲ ਦੇ ਪਾਸ ਹੋ ਜਾਣ ਨੂੰ ਬਹੁਤ ਵੱਡੀ ਰਾਜਨੀਤਿਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਲੀਡਰਸ਼ਿਪ ਲਈ ਇਹ ਅਹਿਮ ਕਦਮ ਹੈ। ਸੈਨੇਟਰ ਚਕ ਗ੍ਰਾਸਲੀ ਨੇ ਕਿਹਾ ਕਿ ਚੀਨ ਨੇ ਹੁਣ ਤਕ ਸਾਡੇ ਸਾਡੇ ਨਵੇਂ ਪ੍ਰੋਗਰਾਮਾਂ ਤੇ ਤਕਨੀਕਾਂ ਨੂੰ ਪ੍ਰਭਾਵਿਤ ਕਰਨ ਤੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਤਕ ਕਿ ਸਾਡੀ ਖੋਜ ਪ੍ਰਣਾਲੀ ਨੂੰ ਚੋਰੀ ਕਰਨ ਲਈ ਜਾਸੂਸੀ ਤਕ ਕੀਤੀ ਹੈ। ਹੁਣ ਅਸੀਂ ਉਸ ਤੋਂ ਅੱਗੇ ਨਿਕਲਣ ਲਈ ਕਦਮ ਵਧਾ ਰਹੇ ਹਾਂ। ਚੀਨ ਨੇ ਮੁਕਾਬਲੇਬਾਜ਼ੀ ਵਧਾਉਣ ਦੇ ਇਸ ਬਿੱਲ ਦੇ ਪਾਸ ਹੋਣ ਦੀ ਨਿੰਦਾ ਕੀਤੀ ਹੈ। ਚੀਨ ਨੇ ਕਿਹਾ ਕਿ ਅਮਰੀਕਾ ਦਾ ਇਹ ਬਿੱਲ ਵਿਕਾਸ ’ਚ ਅੜਿੱਕਾ ਪਾਉਣ ਵਾਲਾ ਹੈ।

ਸੰਬੰਧਿਤ ਖ਼ਬਰਾਂ

ਅਮਰੀਕਾ ਨੇ ਚੀਨ ਨਾਲ ਮੁਕਾਬਲੇਬਾਜ਼ੀ ’ਚ ਅੱਗੇ ਨਿਕਲਣ ਅਤੇ ਵਪਾਰਕ ਚਾਲਬਾਜ਼ੀਆਂ ਦਾ ਮੁਕਾਬਲਾ ਕਰਨ ਲਈ ਸੌ ਅਰਬ ਡਾਲਰ (ਸੱਤ ਲੱਖ 29 ਹਜ਼ਾਰ ਕਰੋੜ ਰੁਪਏ) ਦੀ ਯੋਜਨਾ ਦਾ ਇਕ ਬਿੱਲ ਪਾਸ ਕੀਤਾ ਹੈ। ਸੈਨੇਟ ’ਚ ਇਹ ਯੂਐੱਸ ਇਨੋਵੇਸ਼ਨ ਐਂਡ ਕੰਪੀਟੀਸ਼ਨ ਐਕਟ ਦੇ ਨਾਂ ਨਾਲ ਲਿਆਂਦਾ ਗਿਆ ਹੈ। ਇਹ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋ ਗਿਆ।ਇਸ ਬਿੱਲ ਦੇ ਕਾਨੂੰਨ ਬਣ ਜਾਣ ਅਤੇ ਵੱਡਾ ਬਜਟ ਮਿਲਣ ੋਤੋਂ ਬਾਅਦ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਨਵੀਆਂ ਦਿਸ਼ਾਵਾਂ ’ਚ ਕੰਮ ਕਰਨ ਦਾ ਰਸਤਾ ਖੁੱਲ੍ਹੇਗਾ। ਇਸ ਨਾਲ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਖੇਤਰ ’ਚ ਚੀਨ ਨਾਲ ਮੁਕਾਬਲਾ ਕਰਨ ’ਚ ਆਸਾਨੀ ਹੋਵੇਗੀ। ਕਾਨੂੰਨ ਬਣ ਜਾਣ ਤੋਂ ਬਾਅਦ ਵਿਕਾਸ ਲਈ ਜ਼ਰੂਰੀ ਸਾਜੋ-ਸਾਮਾਨਾਂ ਦੀ ਸਪਲਾਈ ’ਚ ਮਦਦ ਮਿਲੇਗੀ। ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਅਮਰੀਕਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!